ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ : ਹਰਪ੍ਰਤਾਪ

03/23/2018 1:54:39 PM

ਅਜਨਾਲਾ (ਰਮਨਦੀਪ) : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਅੱਜ ਪੰਜਾਬ ਸਰਕਾਰ ਵਲੋਂ ਯੁਵਾ ਸ਼ਕਤੀਕਰਨ ਵਜੋਂ ਸੂਬੇ ਨੂੰ ਨਸ਼ਾ ਮੁਕਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼ (ਡੈਪੋ) ਤਹਿਤ ਸਥਾਨਿਕ ਸ਼ਹਿਰ 'ਚ ਆਈ. ਟੀ. ਆਈ ਗਰਾਊਂਡ ਵਿਚ ਐੱਸ. ਡੀ. ਐੱਮ ਅਜਨਾਲਾ ਡਾ. ਰੱਜਤ ਓਬਰਾਏ ਦੀ ਅਗਵਾਈ ਹੇਠ ਕਰਵਾਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖਟਕੜ ਕਲਾ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਰਾਹੀਂ ਦਿਖਾ ਕੇ ਤਹਿਸੀਲ ਅਜਨਾਲਾ ਦੇ ਨਵੇਂ ਬਣੇ ਸਮੂਹ ਡੈਪੋ ਵਾਲੰਟੀਅਰਾਂ ਨੂੰ ਨਸ਼ਾ ਮੁਕਤੀ ਸੰਬੰਧੀ ਸਹੁੰ ਚੁਕਾਈ ਗਈ। ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਨੂੰ ਜੜਾਂ ਤੋਂ ਖਤਮ ਕੀਤਾ ਜਾਵੇਗਾ ਅਤੇ ਇਸ ਲਈ ਪੂਰੇ ਪੰਜਾਬ ਅੰਦਰ ਲੱਖਾਂ ਡੈਪੋ ਵਾਲੰਟੀਅਰ ਬਣਾਏ ਗਏ ਹਨ ਜਿੰਨ੍ਹਾਂ ਰਾਹੀਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਸ਼ਿਆਂ ਸੰਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆ ਐੱਸ. ਡੀ. ਐੱਮ ਡਾ. ਰੱਜਤ ਓਬਰਾਏ ਨੇ ਕਿਹਾ ਕਿ ਡੈਪੋ ਵਾਲੰਟੀਅਰ ਬਣਨ ਦੇ ਚਾਹਵਾਨ ਵਿਅਕਤੀ ਆਨਲਾਈਨ ਜਾਂ ਸਾਂਝ ਕੇਂਦਰਾਂ 'ਚੋਂ ਫਾਰਮ ਲੈ ਕੇ ਡੈਪੋ ਵਾਲੰਟੀਅਰ ਬਣ ਕੇ ਨਸ਼ੇ ਦੀ ਦਲਦਲ 'ਚ ਬੁਰੀ ਤਰ੍ਹਾਂ ਧਸ ਚੁੱਕੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ।

ਇਸ ਮੌਕੇ ਯੂਥ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ, ਐੱਸ. ਪੀ ਹਰਪਾਲ ਸਿੰਘ, ਡੀ. ਐੱਸ. ਪੀ ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ, ਡੀ. ਐੱਸ. ਪੀ ਹਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਜਗਸੀਰ ਸਿੰਘ ਮਿੱਤਲ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਐੱਚ. ਐੱਸ ਭੱਲਾ, ਪਰਮਵੀਰ ਸਿੰਘ ਰੋਖੇ, ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜ ਭੂਸ਼ਨ ਸਹਿਗਲ, ਡਾ. ਨੀਰਜ ਮਲਹੌਤਰਾ, ਡਾ. ਰਾਜਕਮਲ ਸੱਭਰਵਾਲ, ਐੱਸ. ਐੱਚ. ਓ ਅਜਨਾਲਾ ਪਰਮਵੀਰ ਸਿੰਘ ਸੈਣੀ, ਐੱਸ. ਐੱਚ. ਓ ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ, ਐੱਸ. ਐੱਚ. ਓ ਰਮਦਾਸ ਵਿਪਨ ਕੁਮਾਰ, ਯੂਥ ਕਾਂਗਰਸ ਜਨਰਲ ਸਕੱਤਰ ਗੁਰਪਾਲ ਸਿੰਘ ਪੱਛੀਆ, ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਇੰਦਰਪਾਲ ਸਿੰਘ ਲਾਲੀ, ਸਰਪੰਚ ਪ੍ਰਿਥੀਪਾਲ ਸਿੰਘ ਘੋਹਨੇਵਾਲਾ, ਸਾਬਕਾ ਸਰਪੰਚ ਸਵਿੰਦਰ ਸਿੰਘ ਕੋਟ ਗੁਰਬਖਸ਼, ਪੀ. ਏ ਅਜੇਪਾਲ ਸਿੰਘ ਅਤੇ ਹਰਪਾਲ ਸਿੰਘ ਫੁੱਲੇਚੱਕ ਆਦਿ ਹਾਜ਼ਰ ਸਨ।


Related News