ਦਿ ਕਲਾਸ ਫੋਰ ਇੰਪਲਾਈਜ਼ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ

03/23/2018 7:20:05 AM

ਕਪੂਰਥਲਾ, (ਜ. ਬ.)- ਦਿ ਕਲਾਸ ਫੋਰ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਦਾ ਆਯੋਜਨ ਜ਼ਿਲਾ ਪ੍ਰਧਾਨ ਜਸਵਿੰਦਰਪਾਲ ਉੱਗੀ ਦੀ ਪ੍ਰਧਾਨਗੀ 'ਚ ਕੀਤਾ ਗਿਆ, ਜਿਸ 'ਚ ਕਪੂਰਥਲਾ ਤੇ ਆਸ ਪਾਸ ਦੇ ਖੇਤਰਾਂ 'ਚ ਭਾਰੀ ਗਿਣਤੀ 'ਚ ਯੂਨੀਅਨ ਦੇ ਮੈਂਬਰਾਂ ਤੇ ਕਾਰਜਕਰਤਾਵਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੀ ਜਮ ਕੇ ਅਲੋਚਨਾ ਕੀਤੀ ਗਈ। ਮੀਟਿੰਗ ਉਪਰੰਤ ਭਾਰੀ ਗਿਣਤੀ 'ਚ ਰੈਲੀ ਦੇ ਰੂਪ 'ਚ ਡੀ. ਸੀ. ਦਫਤਰ ਸਾਹਮਣੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਲਗਾਉਂਦੇ ਹੋਏ ਪਹੁੰਚੇ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਵਿਰੋਧ ਕੁਮਾਰ ਤੇ ਉਪ ਪ੍ਰਧਾਨ ਕਿਸ਼ੋਰੀ ਲਾਲ ਨੇ ਦਸਿਆ ਕਿ ਕਰਮਚਾਰੀਆਂ ਦੀ ਮੁੱਖ ਮੰਗਾਂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ 'ਚ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਜਿਸ 'ਤੇ ਕੋਈ ਫੈਸਲਾ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਲੀ ਦੌਰਾਨ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਪਤੁਲਾ ਸਾੜਿਆ ਗਿਆ। 
ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕਰਦੇ ਹੋਏ 24 ਮਾਰਚ ਨੂੰ ਵਿਧਾਨ ਸਭਾ ਬਜਟ ਇਜਲਾਸ ਵਿਰੁੱਧ ਚੰਡੀਗੜ੍ਹ 'ਚ ਵਿਸ਼ਾਲ ਰੈਲੀ ਕੀਤੀ ਜਾਵੇਗੀ। 
ਇਹ ਸਨ ਹਾਜ਼ਰ
ਇਸ ਮੌਕੇ ਪ੍ਰੇਮ ਲਾਲ, ਜਸਵੰਤ ਸਿੰਘ, ਸਲਵਿੰਦਰ ਰਾਮ, ਸੂਰਜ, ਬਲਵਿੰਦਰਪਾਲ, ਵਿਨੋਦ ਕੁਮਾਰ, ਰਾਜਪਾਲ, ਬਲਵਿੰਦਰ ਰਾਮ, ਪ੍ਰੇਮ ਲਾਲ, ਗੁਰਮੇਲ ਚੰਦ, ਸੁਖਪਾਲ, ਮੰਗਲ ਸਿੰਘ, ਰਾਜਪਾਲ, ਗਗਨਦੀਪ ਸਿੰਘ, ਕ੍ਰਿਸ਼ਨ ਲਾਲ, ਰਾਮ ਆਸਰਾ, ਬਲਦੇਵ ਸਿੰਘ, ਭਜਨ ਸਿੰਘ, ਹਰਮੇਲ ਸਿੰਘ, ਹਰਮੇਸ਼ ਸਿੰਘ, ਅਰਜਨ ਸਿੰਘ, ਸਤਨਾਮ ਸਿੰਘ, ਵਿਕਰਮ ਸਿੰਘ, ਮੋਹਨ ਲਾਲ, ਅਕਾਸ਼ ਸਿੰਘ ਆਦਿ ਹਾਜ਼ਰ ਸਨ।


Related News