ਸੈਕਸ ਡਾਲ ਗੇਮ ਸੈਂਟਰ ਨੂੰ ਲੈ ਕੇ ਪੈਰਿਸ ''ਚ ਹੰਗਾਮਾ

03/22/2018 10:45:13 PM

ਪੈਰਿਸ— ਫਰਾਂਸ ਦੀ ਰਾਜਧਾਨੀ ਪੈਰਿਸ 'ਚ ਇਨ੍ਹਾਂ ਦਿਨਾਂ ਲੋਕਾਂ 'ਚ ਇਕ ਅਜੀਬ ਜਿਹੇ ਮੁੱਦੇ ਨੂੰ ਲੈ ਕੇ ਗੁੱਸਾ ਭਰਿਆ ਹੋਇਆ ਹੈ। ਇਥੇ ਇਕ ਕਮਰੇ 'ਚ ਸਿਲਿਕਾਨ ਸੈਕਸ ਡਾਲ ਨੂੰ ਰੱਖਿਆ ਗਿਆ ਹੈ। ਪੁਰਸ਼ ਗਾਹਕ ਪੈਸੇ ਦੇ ਕੇ ਇਸ ਡਾਲ ਦੀ ਵਰਤੋਂ ਕਰ ਸਕਦੇ ਹਨ। ਹੁਣ ਕੁਝ ਸੰਗਠਨਾਂ ਨੇ ਇਸ ਵਿਵਸਥਾਂ ਨੂੰ ਬੰਦ ਕਰਨ ਦੀ ਮੰਗ ਰੱਖੀ ਹੈ।
ਟੈਲੀਗ੍ਰਾਫੀ ਯੂ.ਕੇ. ਦੀ ਖਬਰ ਮੁਤਾਬਕ ਜਿਥੇ ਹਰ ਗਾਹਕ ਨੂੰ ਇਕ ਘੰਟੇ ਲਈ ਕਰੀਬ 80 ਪਾਉਂਡ ਭਾਵ 7 ਹਜ਼ਾਰ 370 ਰੁਪਏ ਦੇਣੇ ਪੈਂਦੇ ਹਨ। ਫਰਾਂਸ 'ਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਵਿਵਸਥਾ ਹੈ। ਫਿਲਹਾਲ ਇਸ ਥਾਂ ਨੂੰ 'ਗੇਮਸ ਸੈਂਟਰ' ਦਾ ਨਾਂ ਦਿੱਤਾ ਗਿਆ ਹੈ ਪਰ ਵਿਰੋਧੀਆਂ ਦਾ ਕਿਹਣਾ ਹੈ ਕਿ ਇਹ 'ਵੈਸਟੋਲ' ਹੈ।
ਦਰਅਸਲ ਫਰਾਂਸ 'ਚ ਵੈਸਟੋਲ ਖੋਲ੍ਹਣਾ, ਉਸ ਨੂੰ ਚਲਾਉਣਾ ਗੈਰ-ਕਾਨੂੰਨੀ ਹੈ। ਉਥੇ ਹੀ ਇਸ ਸੈਂਟਰ ਦੇ ਮਾਲਿਕ ਦਾ ਕਹਿਣਾ ਹੈ ਕਿ ਬੁਕਿੰਗ ਆਨਲਾਇਨ ਹੁੰਦੀ ਹੈ ਤੇ ਗੁਆਂਢੀ ਤਕ ਨੂੰ ਨਹੀਂ ਪਤਾ ਕਿ ਇਥੇ ਕੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਗਾਹਕ 30 ਤੋਂ 50 ਸਾਲ ਦੀ ਉਮਰ ਵਾਲੇ ਪੁਰਸ਼ ਹੁੰਦੇ ਹਨ। ਉਥੇ ਹੀ ਇਸ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਔਰਤਾਂ ਦਾ ਚਰਿੱਤਰ ਖਰਾਬ ਹੋ ਰਿਹਾ ਹੈ। ਫਰਾਂਸ 'ਚ ਸਾਲ 2016 ਤਕ ਵੇਸਵਾ ਕਾਨੂੰਨੀ ਸੀ। ਇਸ ਤੋਂ ਬਾਅਦ ਨੈਸ਼ਨਲ ਅਸੈਂਬਲੀ ਨੇ ਵੇਸਵਾ ਦੇ ਗਾਹਕਾਂ 'ਤੇ ਜੁਰਮਾਨਾ ਲਗਾ ਕੇ ਉਨ੍ਹਾਂ ਨੂੰ ਸਜ਼ਾ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।


Related News