ਪੰਜਾਬ ਵਿਚ ਅਵਾਰਾ ਪਸ਼ੂਆਂ ਕਾਰਨ ਵਧਦੇ ਸੜਕੀ ਹਾਦਸੇ

03/22/2018 4:21:14 PM

ਪੰਜਾਬ ਵਿਚ ਵਧਦੇ ਅਵਾਰਾ ਪਸ਼ੂਆ ਕਾਰਨ, ਸੜਕਾ ਉੱਤੇ ਦਿਨ ਪ੍ਰਤਿਦਿਨ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ।ਰਾਤ ਨੂੰ ਬਲਦਾ ਦੀ ਲੜਾਈ, ਚੋਂਕਾ ਵਿਚ ਝੁੰਡ ਬਣਾ ਕੇ ਖੜਨਾ, ਆਮ ਸਮੱਸਿਆਵਾਂ ਹਨ ।ਜਿਸ ਕਾਰਨ ਆਮ ਲੋਕ ਬਹੁਤ ਹੀ ਪ੍ਰੇਸ਼ਾਨ ਹਨ । ਕਈ ਵਾਰ ਜਿਆਦਾ ਅਬਾਦੀ ਵਾਲੇ ਇਲਾਕਿਆ ਵਿਚ ਟ੍ਰੈਫਿਕ ਜਾਮ ਵੀ ਇਹਨਾ ਪਸ਼ੂਆਂ ਦੀ ਮੌਜੂਦਗੀ ਕਾਰਨ ਲੱਗ ਜਾਂਦੇ ਹਨ। ਹੁਣ ਸਵਾਲ ਇਹ ਹੈ ਕਿ ਇੰਨੀ ਗਿਣਤੀ ਵਿਚ ਇਹ ਕਿੱਥੋ ਆਏ ਹਨ? ਕਿਸੇ ਨੇ ਤਾਂ ਇਹਨਾ ਨੂੰ ਪਾਲਿਆ ਹੋਵੇਗਾ ? 
ਦਰਅਸਲ ਤਕਨੀਕੀ ਯੁੱਗ ਵਿਚ ਜਿਵੇਂ ਜਿਵੇਂ ਅੱਗੇ ਵਧ ਰਹੇ ਹਾਂ, ਤਿਵੇਂ ਤਿਵੇਂ ਇਨਸਾਨੀਅਤ ਖਤਮ ਹੁੰਦੀ ਜਾਪਦੀ ਹੈ । ਗਉਸ਼ਾਲਾਵਾਂ ਅਤੇ ਪਸ਼ੂ ਪਾਲਣ ਵਾਲੀਆ ਕੰਮਪਨਿਆ ਹੁਣ ਮਸ਼ੀਨਾ ਦੀ ਮਦਦ ਨਾਲ ਦੁੱਧ ਪ੍ਰਾਪਤ ਕਰਦੀਆ ਹਨ । ਮਸ਼ੀਨ ਵਿਚ ਚਾਰ ਟਿਉਬਾ ਹੁੰਦੀਆਂ ਹਨ । ਜੋ ਕਿ ਥਨ ਵਿਚੋ ਪ੍ਰੈਸ਼ਰ ਨਾਲ ਦੁੱਧ ਕੱਡਦੀਆਂ ਹਨ । ਇਸ ਤਰਾਂ ਦੁੱਧ ਜ਼ਿਆਦਾ ਮਾਤਰਾ ਵਿਚ ਪ੍ਰਾਪਤ ਹੁੰਦਾ ਹੈ ਪਰ ਇਹਨਾ ਮਸ਼ੀਨਾ ਦੀ ਵਰਤੋਂ ਨਾਲ ਪਸ਼ੂ ਦੇ ਦੁੱਧ ਦੇਣ ਦਾ ਕਾਰਜਕਾਲ ਘੱਟ ਜਾਂਦਾ ਹੈ। ਜਿਸ ਨਾਲ ਪਸ਼ੂ ਕੁੱਝ ਸਮੇਂ ਬਾਅਦ ਦੁੱਧ ਦੇਣ ਵਿਚ ਅਸਮਰੱਥ ਹੋ ਜਾਂਦਾ ਹੈ। ਜਿਸ ਕਾਰਨ ਪਾਲਣ ਵਾਲੇ ਲਈ ਪਸ਼ੂ ਦੀ ਕੋਈ ਮਹੱਤਵਤਾ ਨਹੀਂ ਰਹਿ ਜਾਂਦੀ । ਫਿਰ ਇਹਨਾਂ ਪਸ਼ੂਆਂ ਨੂੰ ਇਕ ਟਰੱਕ ਵਿਚ ਪਾ ਕੇ ਰਾਤ ਨੂੰ ਕਿਸੇ ਦੂਸਰੇ ਸ਼ਹਿਰ ਵਿਚ ਸੁੱਟ ਦਿੱਤਾ ਜਾਂਦਾ ਹੈ।ਜਿਸ ਨਾਲ ਕਿ ਇਹ ਸੱਭ ਪ੍ਰੇਸ਼ਾਨੀਆ ਹੁੰਦੀਆਂ ਹਨ।
ਹੁਣ ਵਕਤ ਰਹਿੰਦੇ ਜੇ ਫੈਸਲੇ ਲਏ ਜਾਣ ਤਾਂ ਗੱਲ ਕਾਬੂ ਆ ਸਕਦੀ ਹੈ। ਸਭ ਤੌ ਪਹਿਲਾਂ ਤਾ ਸਰਕਾਰ ਨੂੰ ਗਉਸ਼ਾਲਾਵਾਂ ਅਤੇ ਪਸ਼ੂ ਪਾਲਣ ਵਾਲੀਆ ਕੰਮਪਨੀਆਂ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਇਸਦੇ ਨਾਲ ਹੀ ਗਉਸ਼ਾਲਾਵਾਂ ਅਤੇ ਪਸ਼ੂ ਪਾਲਣ ਵਾਲੀਆ ਕੰਮਪਨੀਆਂ ਨੂੰ ਓਚ ਤਕਨੀਕ ਜਿਵੇ ਕਿ:- ਐਫਿਮਿਲਕ ਸੈਂਸਰ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਪਸ਼ੂਆਂ ਦੀ ਵਰਤੋ ਤੋ ਬਾਅਦ ਸਾਭ ਸੰਭਾਲ ਦਾ ਵੀ ਕੋਈ ਹਿੱਲਾ ਕਰਨਾ ਚਾਹੀਦਾ ਹੈ। 
- ਅਮਿਤ ਕੁਮਾਰ, ਸਰਹਿੰਦ


Related News