ਸ਼ਹੀਦ-ਏ-ਆਜ਼ਮ ਭਗਤ ਸਿੰਘ, ਦੇਸ਼ ਦਾ ਅਸਲੀ ਤੇ ਸੱਚਾ ਹੀਰੋ

03/22/2018 3:38:09 PM

ਹੁਸ਼ਿਆਰਪੁਰ — ਦੇਸ਼ ਪ੍ਰੇਮ ਦੀਆਂ ਗੱਲਾਂ ਤਾਂ ਸਭ ਕਰਦੇ ਹਨ ਪਰ ਦੇਸ਼ ਲਈ ਜਾਨ ਦੀ ਕੁਰਬਾਨੀ ਦੇਣ ਵਾਲਿਆਂ ਦੀ ਗਿਣਤੀ ਬਹੁਤ ਘੱਟ। ਦੇਸ਼ ਪ੍ਰੇਮ ਦੀ ਸੱਚੀ ਤਾਂਘ ਰੱਖਣ ਵਾਲੇ ਭਗਤ ਸਿੰਘ ਅੱਜ ਵੀ ਦੇਸ਼ ਦੇ ਅਸਲੀ ਹੀਰੋ ਹਨ।
ਭਗਤ ਸਿੰਘ ਨੂੰ ਇੰਡੀਅਨ ਨੈਸ਼ਨਲਿਸਟ ਮੂਵਮੈਂਟ ਦੇ ਸਭ ਤੋਂ ਪ੍ਰਭਾਵਸ਼ਾਲੀ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ। ਕਈ ਇਨਕਲਾਬੀ ਸੰਸਥਾਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਅੰਦੋਲਨ ਵਿਚ ਵੱਡਾ ਯੋਗਦਾਨ ਪਾਇਆ। ਭਗਤ ਸਿੰਘ ਦੀ ਮੌਤ 23 ਸਾਲ ਦੀ ਉਮਰ ਵਿਚ ਉਸ ਸਮੇਂ ਹੋਈ ਜਦੋਂ ਉਹ 23 ਸਾਲ ਦੇ ਸਨ ਜਿਸ ਸਮੇਂ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੇ ਚੁੱਪਚਾਪ ਰਾਤ ਦੇ ਸਮੇਂ ਫਾਂਸੀ ਦੇ ਦਿੱਤੀ ਸੀ।
ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਲਾਇਲਪੁਰ ਜ਼ਿਲੇ ਦੇ ਬੰਗਾ ਵਿਚ ਹੋਇਆ ਸੀ, ਜੋ ਕਿ ਹੁਣ ਪਾਕਿਸਤਾਨ ਵਿਚ ਹੈ। ਉਨ੍ਹਾਂ ਦਾ ਜੱਦੀ ਪਿੰਡ ਖਟਕੜ ਕਲਾਂ ਹੈ ਜੋ ਪੰਜਾਬ ਵਿਚ ਹੈ। ਉਨ੍ਹਾਂ ਦੇ ਜਨਮ ਦੇ ਸਮੇਂ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਅਤੇ ਸਵਰਣ ਸਿੰਘ ਜੇਲ ਵਿਚ ਸਨ। ਉਨ੍ਹਾਂ ਨੂੰ 1906 ਵਿਚ ਲਾਗੂ ਕੀਤੇ ਗਏ ਬਸਤੀਕਰਨ ਬਿੱਲ ਦੇ ਵਿਰੋਧ ਵਿਚ ਜੇਲ ਵਿਚ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮਾਤਾ ਦਾ ਨਾਮ ਵਿਦਿਆਵਤੀ ਸੀ। ਭਗਤ ਸਿੰਘ ਦਾ ਪਰਿਵਾਰ ਇਕ ਆਰਿਆ ਸਮਾਜ ਦਾ ਸਿੱਖ ਪਰਿਵਾਰ ਸੀ। ਭਗਤ ਸਿੰਘ ਲਾਲਾ ਲਾਜਪਤ ਰਾਏ ਅਤੇ ਕਰਤਾਰ ਸਿੰਘ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਨ। 

ਪਰਿਵਾਰ ਕੋਲੋਂ ਮਿਲੇ ਕ੍ਰਾਂਤੀਕਾਰੀ ਸੰਸਕਾਰ
ਉਨ੍ਹਾਂ ਦੇ ਇਕ ਚਾਚਾ ਸਰਦਾਰ ਅਜੀਤ ਸਿੰਘ ਨੇ ਭਾਰਤੀ ਦੇਸ਼ ਭਗਤ ਯੂਨੀਅਨ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦੇ ਇਕ ਮਿੱਤਰ ਸਈਦ ਹੈਦਰ ਰਜਾ ਨੇ ਉਨ੍ਹਾਂ ਦਾ ਚੰਗੀ ਤਰ੍ਹਾਂ ਸਮਰਥਨ ਕੀਤਾ ਅਤੇ ਚਿਨਾਬ ਨਹਿਰ ਕਲੋਨੀ ਬਿੱਲ ਦੇ ਖਿਲਾਫ ਕਿਸਾਨਾਂ ਨੂੰ ਸੰਗਠਿਤ ਕੀਤਾ। ਅਜਿਤ ਸਿੰਘ ਦੇ ਖਿਲਾਫ 22 ਮਾਮਲੇ ਦਰਜ ਹੋ ਚੁੱਕੇ ਸਨ ਜਿਸ ਦੇ ਕਾਰਨ ਉਹ ਇਰਾਨ ਭੱਜਣ ਲਈ ਮਜ਼ਬੂਰ ਹੋ ਗਏ। ਉਨ੍ਹਾਂ ਦਾ ਪਰਿਵਾਰ ਗਦਰ ਪਾਰਟੀ ਦਾ ਸਮਰਥਕ ਸੀ ਇਸ ਕਾਰਨ ਬਚਪਨ ਤੋਂ ਹੀ ਭਗਤ ਸਿੰਘ ਦੇ ਮਨ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਰਹੀ ਸੀ। 
ਭਗਤ ਸਿੰਘ ਨੇ ਆਪਣੀ 5ਵੀਂ ਤੱਕ ਦੀ ਪੜ੍ਹਾਈ ਪਿੰਡ 'ਚ ਹੀ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਨੇ ਦਯਾਨੰਦ ਵੈਦਿਕ ਹਾਈ ਸਕੂਲ ਲਾਹੌਰ ਵਿਚ ਉਨ੍ਹਾਂ ਦਾ ਦਾਖ਼ਲਾ ਕਰਵਾ ਦਿੱਤਾ। ਬਹੁਤ ਹੀ ਛੋਟੀ ਉਮਰ ਵਿਚ ਭਗਤ ਸਿੰਘ ਮਹਾਤਮਾ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਨਾਲ ਜੁੜ ਗਏ ਅਤੇ ਬਹੁਤ ਬਹਾਦਰੀ ਨਾਲ ਉਹ ਕਈ ਵਾਰ ਬ੍ਰਿਟਿਸ਼ ਫੌਜ਼ ਨਾਲ ਲੋਹਾ ਲੈਂਦੇ ਰਹੇ।

ਜ਼ਲ੍ਹਿਆਵਾਲੇ ਕਾਂਡ ਨੇ ਪਾਇਆ ਭਗਤ ਸਿੰਘ ਦੇ ਮਨ 'ਤੇ ਅਸਰ
13 ਅਪ੍ਰੈਲ 1919 ਨੂੰ ਜ਼ਲ੍ਹਿਆਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੇ ਬਾਲ ਮਨ 'ਤੇ ਡੂੰਘਾ ਪ੍ਰਭਾਵ ਛੱਡਿਆ। ਉਨ੍ਹਾਂ ਦਾ ਮਨ ਇਸ ਅਣਮਨੁੱਖੀ ਕਾਰਜ ਨੂੰ ਦੇਖ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਬਾਰੇ ਸੋਚਣ ਲੱਗਾ। ਭਗਤ ਸਿੰਘ ਨੇ ਚੰਦਰਸ਼ੇਖਰ ਆਜ਼ਾਦ ਨਾਲ ਮਿਲ ਕੇ ਇਕ ਕ੍ਰਾਂਤੀਕਾਰੀ ਸੰਗਠਨ ਤਿਆਰ ਕੀਤਾ।
ਲੇਖਕ ਵੀ ਸਨ ਭਗਤ ਸਿੰਘ
ਉਨ੍ਹਾਂ ਦੀਆਂ ਮੁੱਖ ਲਿਖਤਾਂ ਵਿਚ 'ਸ਼ਹੀਦ ਦੀ ਜੇਲ੍ਹ ਨੋਟਬੁੱਕ', ਸਰਦਾਰ ਭਗਤ ਸਿੰਘ ਚਿੱਠੀਆਂ ਅਤੇ ਦਸਤਾਵੇਜ਼, ਭਗਤ ਸਿੰਘ ਦੀ ਪੂਰੀ ਦਸਤਾਵੇਜ਼ੀ ਸੰਪਾਦਕ ।


Related News