ਭਾਰਤ ''ਚ ਨਿਵੇਸ਼ ਕਰੇਗੀ ਸਭ ਤੋਂ ਵੱਡੀ ਤੇਲ ਕੰਪਨੀ

02/25/2018 9:46:04 AM

ਨਵੀਂ ਦਿੱਲੀ—ਦੁਨੀਆ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਸਾਊਦੀ ਅਰਾਮਕੋ ਦਾ ਭਾਰਤ 'ਚ ਮੌਜੂਦਾ ਰਿਫਾਇਨਰੀਆਂ ਅਤੇ ਦੇਸ਼ ਦੇ ਪੱਛਮੀ ਤੱਟ 'ਤੇ ਪ੍ਰਸਤਾਵਿਤ ਰਿਫਾਇਨਰੀ ਸਮੇਤ ਵੱਖ-ਵੱਖ ਵਿਸਥਾਰ ਪਰਿਯੋਜਨਾਵਾਂ 'ਚ ਹਿੱਸੇਦਾਰੀ ਲੈਣ ਦਾ ਇਰਾਦਾ ਹੈ। ਸਾਊਦੀ ਅਰਬ ਦੇ ਪੈਟਰੋਲੀਅਮ ਮੰਤਰੀ ਖਾਲਿਦ ਅਲ-ਫਲੀਹ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਕੰਪਨੀ ਨੇ ਮਹਾਰਾਸ਼ਟਰ ਦੇ ਤੱਟੀ ਖੇਤਰਾਂ 'ਚ 1.8 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੱਡੇ ਰਿਫਾਇਨਰੀ 'ਚ ਸੰਭਵ ਹਿੱਸੇਦਾਰੀ ਦੇ ਲਈ ਗੱਲ ਬਾਤ ਸ਼ੁਰੂ ਕਰਨ ਲਈ ਕਰਾਰ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਇਸਦੇ ਇਲਾਵਾ ਅਰਾਮਕੋ ਭਾਰਤ 'ਚ ਮੌਜੂਦਾ ਰਿਫਾਇਨਰੀਆਂ 'ਚ ਹਿੱਸੇਦਾਰੀ ਲੈਣ ਅਤੇ ਉਨ੍ਹਾਂ ਦੇ ਅਪਗ੍ਰੇਡ ਲਈ ਵੀ ਅਵਸਰ ਤਲਾਸ਼ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਪੱਛਮੀ ਤੱਟ 'ਤੇ ਵੱਡੀ ਰਿਫਾਇਨਰੀ ਦੀ ਯੋਜਨਾ ਹੈ, ਇਹ ਪ੍ਰਸਤਾਵ ਪਹਿਲਾਂ ਹੀ ਜਨਤਕ ਹੋ ਚੁਕਿਆ ਹੈ। ਇਸਦੇ ਇਲਾਵਾ ਵਿਸਤਾਰ ਅਤੇ ਮੌਜੂਦਾ ਰਿਫਾਇਨਰੀਆਂ 'ਚ ਹਿੱਸੇਦਾਰੀ ਲੈਣ 'ਤੇ ਵੀ ਵਿਚਾਰ ਚਰਚਾ ਚੱਲ ਰਹੀ ਹੈ।
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਭਾਰਤ ਦੀ ਯਾਤਰਾ 'ਤੇ ਆਵੇ ਸਾਊਦੀ ਅਰਬ ਦੇ ਮੰਤਰੀ ਦੇ ਨਾਲ ਦੇਸ਼ 'ਚ ਪੱਛਮੀ ਤੱਟ 'ਤੇ ਬਣਨ ਵਾਲੀ ਪ੍ਰਸਤਾਵਿਤ ਰਿਫਾਇਨਰੀ ਅਤੇ ਆਂਧਰਾ ਪ੍ਰਦੇਸ਼ 'ਚ 33,000 ਕਰੋੜ ਰੁਪਏ ਦੇ ਪੈਟਰੋਕੈਮੀਕਲ ਕੰਪਲੈਕਸ ਬਾਰੇ 'ਚ ਗੱਲਬਾਤ ਹੋਈ। ਇਰਾਕ ਦੇ ਬਾਅਦ ਸਾਊਦੀ ਅਰਬ, ਭਾਰਤ ਨੂੰ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਦੇਸ਼ ਹੈ। ਉਹ ਭਾਰਤ ਦੀ  20 ਫੀਸਦੀ ਤੋਂ ਕੁਝ ਘੱਟ ਦੀ ਤੇਲ ਜ਼ਰੂਰਤ ਨੂੰ ਪੂਰਾ ਕਰਦਾ ਹੈ।

ਖਾਲਿਦ ਅਲ -ਫਲੀਹ ਨੇ ਇਸ ਅਵਸਰ 'ਤੇ ਕਿਹਾ, ' ਇਹ ਸਾਰੇ ਸਾਊਦੀ ਅਰਬ ਅਤੇ ਕੰਪਨੀ ਦੀ ਵੱਲੋ ਵੱਡੀ ਵਚਨਬੱਧਤਾ ਹੈ ਕਿ ਉਹ ਕੇਵਲ ਇਕ ਸਪਲਾਇਰ ਹੀ ਨਹੀਂ ਬਲਕਿ ਭਾਰਤ 'ਚ ਇਕ ਵੱਡਾ ਨਿਵੇਸ਼ਕ ਵੀ ਹੋਵੇਗਾ।' ਉਨ੍ਹਾਂ ਨੇ ਕਿਹਾ ਕਿ,' ਪਰਿਯੋਜਨਾ 'ਚ ਜੋਖਿਮ ਹੋ ਸਕਦਾ ਹੈ, ਬਾਜ਼ਾਰ 'ਚ ਜੋਖਿਮ ਹੋ ਸਕਦਾ ਹੈ, ਪਰ ਭਾਰਤ ਨੂੰ ਲੈ ਕੇ ਕੋਈ ਜੋਖਿਮ ਨਹੀਂ ਹੈ। ਅਸੀਂ ਇੱਥੇ ਨਿਵੇਸ਼ ਲਈ ਆਏ ਹਾਂ, ਅਸੀਂ ਇੱਥੇ ਵਾਧਾ ਹਾਸਿਲ ਕਰਾਂਗੇ, ਅਸੀਂ ਭਾਰਤੀ ਪਰਿਵੇਸ਼ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਅਸੀਂ ਇੱਥੇ ਪ੍ਰਤੀਬੱਧਤਾ ਲਿਆਵਾਂਗੇ, ਕਦਮ ਚੁਕਾਂਗੇ ਅਤੇ ਇਨ੍ਹਾਂ ਐੱਫ.ਡੀ.ਆਈ. ਇੱਥੇ ਆਵੇਗਾ ਜਿੰਨ੍ਹਾਂ ਪਹਿਲਾਂ ਕਦੀ ਨਹੀਂ ਆਇਆ।


Related News