ਲੰਡਨ 'ਚ ਪਾਸਪੋਰਟ ਦੇ ਮਸਲੇ ਦੇ ਹੱਲ ਲਈ ਕੈਂਪ 25 ਨੂੰ

02/24/2018 4:21:07 PM

ਲੰਡਨ(ਰਾਜਵੀਰ ਸਮਰਾ)— ਬੈਡਫੋਰਡ ਦੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿਚ ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ 25 ਫਰਵਰੀ ਦਿਨ ਐਤਵਾਰ ਨੂੰ ਇਕ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਬੈਡਫੋਰਡ ਦੇ ਲੋਕਾਂ ਦੇ ਪਾਸਪੋਰਟ, ਵੀਜ਼ੇ, ਓ. ਸੀ. ਆਈ. ਆਦਿ ਮਸਲਿਆਂ ਨੂੰ ਉਸੇ ਸਮੇਂ ਹੱਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਜਸਵਿੰਦਰ ਨਿਗਾਹ ਨੇ ਦਿੱਤੀ।
ਇਸ ਦੇ ਨਾਲ ਹੀ ਸ਼ਹਿਰ ਦੇ ਬਾਕੀ ਗੁਰੂ ਘਰਾਂ ਗੁਰੂ ਨਾਨਕ ਗੁਰਦੁਆਰਾ, ਗੁਰਦੁਆਰਾ ਰਾਮਗੜ੍ਹੀਆ ਸਿੱਖ ਸੁਸਾਇਟੀ ਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਦਰਸ਼ਨ ਸਿੰਘ ਗਰਚਾ, ਮਲਕੀਤ ਸਿੰਘ ਸੈਂਬੀ ਤੇ ਜਸਵਿੰਦਰ ਨਿਗਾਹ ਨੇ ਸ਼ਪਸ਼ਟ ਕੀਤਾ ਕਿ ਤਿੰਨੋਂ ਗੁਰੂ ਘਰ ਭਾਰਤੀ ਜਾਂ ਗ਼ੈਰ-ਭਾਰਤੀ ਅਧਿਕਾਰੀਆਂ ਜਾਂ ਰਾਜਨੀਤਕ ਪ੍ਰਤੀਨਿਧੀ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ, ਲਈ ਖੁੱਲ੍ਹੇ ਹਨ।


Related News