Video: ਜ਼ਬਰਦਸਤ ਐਕਸ਼ਨ ਨਾਲ ਵਾਪਸ ਆਇਆ ''ਬਾਗੀ'', ਟਰੇਲਰ ਦੇਖ ਉੱਡਣਗੇ ਹੋਸ਼

2/21/2018 5:21:21 PM

ਮੁੰਬਈ(ਬਿਊਰੋ)— ਕਈ ਦਿਨਾਂ ਤੋਂ ਉਡੀਕੀ ਜਾ ਰਹੀ ਫਿਲਮ 'ਬਾਗੀ 2' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਟਰੇਲਰ ਨੂੰ ਫਿਲਮ ਦੇ ਲੀਡ ਐਕਟਰਜ਼ ਟਾਈਗਰ ਤੇ ਦਿਸ਼ਾ ਨੇ ਮੁੰਬਈ ਦੇ ਪੀ. ਵੀ. ਆਰ. ਥੀਏਟਰ 'ਚ ਲਾਂਚ ਕੀਤਾ। ਇਸ 2 ਮਿੰਟ 45 ਸੈਕਿੰਡ ਟਰੇਲਰ 'ਚ ਤੁਹਾਨੂੰ ਦਿਸ਼ਾ ਤੇ ਟਾਈਗਰ ਦੀ ਦਮਦਾਰ ਕੈਮਿਸਟਰੀ ਤੋਂ ਇਲਾਵਾ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। 'ਬਾਗੀ 2' ਟਰੇਲਰ 'ਚ ਜਿੱਥੇ ਟਾਈਗਰ ਦੇ ਜ਼ਬਰਦਸਤ ਸਟੰਟਜ਼ ਤੁਹਾਡਾ ਦਿਲ ਜਿੱਤ ਲੈਣਗੇ ਤਾਂ ਉੱਥੇ ਦਮਦਾਰ ਡਾਇਲਾਗ ਦਾ ਵੀ ਤੜਕਾ ਲਗਾਇਆ ਗਿਆ ਹੈ। ਇਸ ਫਿਲਮ 'ਚ ਟਾਈਗਰ ਤੇ ਦਿਸ਼ਾ ਵਿਚਕਾਰ ਕਾਲਜ ਦਾ ਰੋਮਾਂਸ ਦੇਖਣ ਨੂੰ ਮਿਲੇਗਾ। ਟਰੇਲਰ 'ਚ ਤੁਸੀਂ ਦੇਖੋਗੇ ਕਿ ਟਾਈਗਰ ਨੂੰ 'ਵਨ ਮੈਨ ਆਰਮੀ' ਕਹਿ ਕੇ ਸੱਦਿਆ ਗਿਆ ਹੈ। 'ਬਾਗੀ 2' ਟਰੇਲਰ ਲਾਂਚ ਕਰਨ ਤੋਂ ਪਹਿਲਾਂ ਹੀ ਇਨ੍ਹਾਂ ਸਟਾਰਜ਼ ਨੇ ਮੁੰਬਈ 'ਚ ਚਾਪਰ ਤੋਂ ਗ੍ਰੈਂਡ ਐਂਟਰੀ ਕੀਤੀ ਸੀ।

ਇਸ ਫਿਲਮ 'ਚ ਪਹਿਲੀ ਵਾਰ ਟਾਈਗਰ ਪ੍ਰੇਮਿਕਾ ਦਿਸ਼ਾ ਨਾਲ ਰੋਮਾਂਸ ਕਰਦੇ ਹੋਏ ਵੱਡੀ ਸਕ੍ਰੀਨ 'ਤੇ ਦਿਖਾਈ ਦੇਣਗੇ। ਫਿਲਮ 'ਚ ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਤੋਂ ਇਲਾਵਾ ਰਣਦੀਪ ਹੁੱਡਾ, ਮਨੋਜ ਵਾਜਪਈ ਤੇ ਪ੍ਰਤੀਕ ਬੱਬਰ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਨੂੰ ਅਹਿਮਦ ਖਾਨ ਨੇ ਨਿਰਦੇਸ਼ਿਤ ਕੀਤਾ ਹੈ। 'ਬਾਗੀ 2' 30 ਮਾਰਚ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। ਇਹ ਫਿਲਮ ਸਾਲ 2016 'ਚ ਆਈ 'ਬਾਗੀ' ਦੀ ਸੀਰੀਜ਼ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਦੀ ਤੀਜੀ ਕੜੀ ਭਾਵ ਕਿ 'ਬਾਗੀ 3' ਦੀ ਅਨਾਊਸਮੈਂਟ ਵੀ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਹੈ। ਇਸ ਫਿਲਮ 'ਚ ਵੀ ਟਾਈਗਰ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ, ਹਾਲਾਂਕਿ ਅਦਾਕਾਰਾ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News