ਅਰੁਣ ਗੋਵਿਲ ਤੇ ਦੀਪਿਕਾ ਦੇ ਰੋਡ ਸ਼ੋਅ 'ਚ ਦਰਜਨਾਂ ਲੋਕਾਂ ਦੇ ਮੋਬਾਇਲ ਗੁੰਮ ਤੇ ਜੇਬਾਂ ਹੋਈਆਂ ਸਾਫ

Wednesday, Apr 24, 2024 - 10:57 AM (IST)

ਅਰੁਣ ਗੋਵਿਲ ਤੇ ਦੀਪਿਕਾ ਦੇ ਰੋਡ ਸ਼ੋਅ 'ਚ ਦਰਜਨਾਂ ਲੋਕਾਂ ਦੇ ਮੋਬਾਇਲ ਗੁੰਮ ਤੇ ਜੇਬਾਂ ਹੋਈਆਂ ਸਾਫ

ਮੁੰਬਈ (ਬਿਊਰੋ) - ਮੇਰਠ ਤੋਂ ਭਾਜਪਾ ਦੇ ਉਮੀਦਵਾਰ ਅਤੇ ਟੀ. ਵੀ. ਲੜੀਵਾਰ ‘ਰਾਮਾਇਣ’ ਵਿਚ ਸ਼੍ਰੀਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਦੇ ਚੋਣ ਪ੍ਰਚਾਰ ਵਿਚ ਮਾਹੌਲ ਭਗਤੀਮਈ ਹੈ। ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਸਾਥ ਦੇਣ ਲਈ ‘ਰਾਮਾਇਣ’ ਦੀ ਸੀਤਾ ਦੀਪਿਕਾ ਚਿਖਾਲੀਆ ਰਣ ਵਿਚ ਉਤਰੀ ਹੈ। ਉਹ ਚੋਣ ਪ੍ਰਚਾਰ ਵਿਚ ਲੋਕਾਂ ਤੋਂ ਉਨ੍ਹਾਂ ਲਈ ਵੋਟਾਂ ਮੰਗਦੀ ਨਜ਼ਰ ਆ ਰਹੀ ਹੈ। ਇਸ ਵਿਚਾਲੇ ਪਤਾ ਲੱਗਾ ਹੈ ਕਿ ਹੁਣੇ ਜਿਹੇ ਅਰੁਣ ਗੋਵਿਲ ਦੇ ਕੱਢੇ ਗਏ ਰੋਡ ਸ਼ੋਅ ਵਿਚ ਲੋਕਾਂ ਦੇ ਬਟੂਏ ਤੇ ਮੋਬਾਈਲ ਫੋਨ ਚੋਰੀ ਹੋ ਗਏ।

ਇਹ ਖ਼ਬਰ ਪੜ੍ਹੋ – ਪਾਪਰਾਜੀ 'ਤੇ ਭੜਕੀ ਨੋਰਾ ਫਤੇਹੀ, ਕਿਹਾ- ਮੇਰੇ ਬੌਡੀ ਪਾਰਟਸ 'ਤੇ ਕੈਮਰਾ ਕਰਦੇ ਹਨ ਜ਼ੂਮ

ਰਿਪੋਰਟ ਮੁਤਾਬਕ ਭਾਜਪਾ ਦੇ ਉਮੀਦਵਾਰ ਅਰੁਣ ਗੋਵਿਲ ਦਾ ਮੇਰਠ ਵਿਚ ਹੁਣੇ ਜਿਹੇ ਰੋਡ ਸ਼ੋਅ ਹੋਇਆ ਸੀ, ਜਿਸ ਵਿਚ ‘ਰਾਮਾਇਣ’ ’ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਅਤੇ ਟੀ. ਵੀ. ਦੇ ਲਕਸ਼ਮਣ ਸੁਨੀਲ ਲਹਿਰੀ ਪਹੁੰਚੇ। ਜਨਤਾ ਨੇ ਅਰੁਣ ਗੋਵਿਲ ਨੂੰ ਵੇਖ ਕੇ ਦੋਵੇਂ ਹੱਥ ਉੱਪਰ ਚੁੱਕ ਕੇ ਸ਼੍ਰੀਰਾਮ ਦੇ ਨਾਅਰੇ ਲਾਏ। ਉਨ੍ਹਾਂ ਜਦੋਂ ਆਪਣੇ ਹੱਥ ਹੇਠਾਂ ਕੀਤੇ ਤਾਂ ਉਨ੍ਹਾਂ ਦੀਆਂ ਜੇਬਾਂ ਵਿਚੋਂ ਪੈਸੇ ਗਾਇਬ ਸਨ। ਚੋਰਾਂ ਨੇ ਇਕ ਦਰਜਨ ਤੋਂ ਵੱਧ ਲੋਕਾਂ ਦੇ ਬਟੂਏ ਤੇ ਮੋਬਾਈਲ ਫੋਨ ਚੋਰੀ ਕਰ ਲਏ।

ਇਹ ਖ਼ਬਰ ਪੜ੍ਹੋ – ਅਮਿਤਾਭ ਬੱਚਨ ਨੇ ਅਯੁੱਧਿਆ ਮਗਰੋਂ ਹੁਣ ਅਲੀਬਾਗ 'ਚ ਖਰੀਦੀ ਕਰੋੜਾਂ ਦੀ ਜ਼ਮੀਨ, ਕੀਮਤ ਜਾਣ ਲੱਗੇਗਾ ਝਟਕਾ

ਇਕ ਵਿਅਕਤੀ ਨੇ ਦੱਸਿਆ ਕਿ ਚੋਰਾਂ ਨੇ ਉਸ ਦੇ 36 ਹਜ਼ਾਰ ਰੁਪਏ ਉਡਾ ਲਏ। ਮੇਰਠ ਦੇ ਨੌਚੰਦੀ ਥਾਣੇ ’ਚ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ। ਵਰਣਨਯੋਗ ਹੈ ਕਿ ਹਿੰਦੁਤਵ ਦੀ ਲਹਿਰ ’ਤੇ ਸਵਾਰ ਭਾਜਪਾ ਦੇ ਅਰੁਣ ਗੋਵਿਲ ਨਾਲ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਸਮਾਜਿਕ ਤੇ ਜਾਤੀਗਤ ਸਮੀਕਰਨਾਂ ਨੂੰ ਸਾਧਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਮੇਰਠ ਸੀਟ ’ਤੇ ਸਮਾਜਵਾਦੀ ਪਾਰਟੀ ਨੇ 2 ਉਮੀਦਵਾਰਾਂ ਨੂੰ ਬਦਲਣ ਤੋਂ ਬਾਅਦ ਹੁਣ ਸੁਨੀਤਾ ਵਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News