ਪ੍ਰਸਿੱਧ ਪੰਜਾਬੀ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

Wednesday, Nov 30, 2022 - 02:54 PM (IST)

ਪ੍ਰਸਿੱਧ ਪੰਜਾਬੀ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

ਜਲੰਧਰ (ਬਿਊਰੋ) : ਪੰਜਾਬੀ ਗੀਤਾਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਬੀਤੇ ਦਿਨੀਂ ਵਿਆਹ ਦੇ ਪਵਿੱਤਰ ਬੰਧਨ ’ਚ ਬੱਝ ਗਏ ਹਨ। ਅਰਵਿੰਦਰ ਖਹਿਰਾ ਦਾ ਵਿਆਹ 29 ਨਵੰਬਰ ਨੂੰ ਲਵਿਕਾ ਸਿੰਘ ਨਾਲ ਹੋਇਆ। ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਅਰਵਿੰਦਰ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

PunjabKesari

ਇਨ੍ਹਾਂ 'ਚ ਜਿਥੇ ਅਰਵਿੰਦਰ ਤੇ ਲਵਿਕਾ ਨੂੰ ਇਕ-ਦੂਜੇ ਨੂੰ ਜੈਮਾਲਾ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਵਿਆਹ ’ਚ ਰੌਣਕਾਂ ਲਗਾਉਂਦੇ ਨਜ਼ਰ ਆ ਰਹੇ ਹਨ।

PunjabKesari

ਦੱਸ ਦਈਏ ਕਿ ਅਰਵਿੰਦਰ ਤੇ ਲਵਿਕਾ ਦੇ ਵਿਆਹ ’ਚ ਸਰਗੁਣ ਮਹਿਤਾ, ਸੁਨੰਦਾ ਸ਼ਰਮਾ, ਮਨਕੀਰਤ ਔਲਖ, ਮਨਿੰਦਰ ਬੁੱਟਰ, ਡੀ. ਜੇ. ਫਰੈਂਜ਼ੀ, ਬੀ ਪਰਾਕ, ਜਾਨੀ, ਅਵੀ ਸਰਾ, ਹੈਪੀ ਰਾਏਕੋਟੀ, ਵੱਡਾ ਗਰੇਵਾਲ ਤੇ ਸੁੱਖੀ ਸਮੇਤ ਕਈ ਸਿਤਾਰੇ ਨਜ਼ਰ ਆਏ।

PunjabKesari

ਇਸ ਦੌਰਾਨ ਬੀ ਪਰਾਕ, ਸੁਨੰਦਾ ਸ਼ਰਮਾ ਤੇ ਸਰਗੁਣ ਮਹਿਤਾ ਨੇ ਗੀਤ ਵੀ ਗਾਏ।

PunjabKesari

ਦੱਸਣਯੋਗ ਹੈ ਕਿ ਅਰਵਿੰਦਰ ਖਹਿਰਾ 'ਮਨ ਭਰਿਆ', 'ਫਿਲਹਾਲ', 'ਬਿਜਲੀ ਬਿਜਲੀ' ਤੇ 'ਯਾਰ ਨੀ ਮਿਲਿਆ' ਵਰਗੇ ਅਣਗਿਣਤ ਬਲਾਕਬਸਟਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ। 

PunjabKesari

PunjabKesari

PunjabKesari

PunjabKesari

 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ। 


author

sunita

Content Editor

Related News