ਟ੍ਰੈਕਟਰ-ਟਰਾਲੀ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਦੀ ਮੌਤ

Tuesday, Oct 22, 2024 - 06:19 PM (IST)

ਪਾਤੜਾਂ (ਸਨੇਹੀ) : ਪਿੰਡ ਅਰਨੋ ਨਜਦੀਕ ਟ੍ਰੈਕਟਰ -ਟਰਾਲੀ ਦੀ ਲਪੇਟ ਵਿਚ ਆਏ ਮੋਟਰਸਾਈਕਲ ਸਵਾਰ ਦੀ ਮੌਤ ਅਤੇ ਇਕ ਜ਼ਖਮੀ ਹੋ ਗਿਆ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਅਸਤਰ ਖਾਨ ਪੁੱਤਰ ਜਮੀਲਦੀਨ ਵਾਸੀ ਸੀਵਨ ਜ਼ਿਲ੍ਹਾ ਕੈਥਲ ਹਰਿਆਣਾ ਨੇ ਦੱਸਿਆ ਕਿ ਮਿਤੀ 13/10/2024 ਨੂੰ ਸ਼ਾਮ ਲਗਭਗ ਸਾਢੇ 6 ਵਜੇ ਦੇ ਕਰੀਬ ਮੈਂ ਆਪਣੇ ਦੋਸਤ ਅਰੁਣਦੀਨ ਪੁੱਤਰ ਸਰਾਜੂਦੀਨ ਸਮੇਤ ਆਪਣੇ ਮੋਟਰਸਾਈਕਲ ਨੰਬਰ ਐੱਚ. ਆਰ -08 ਐਮ-1947 ‘ਤੇ ਸਵਾਰ ਹੋ ਕੇ ਅਨਾਜ ਮੰਡੀ ਅਰਨੋ ਨਜ਼ਦੀਕ ਜਾ ਰਿਹਾ ਸੀ। ਜਿੱਥੇ ਇਕ ਨਾ-ਮਾਲੂਮ ਡਰਾਈਵਰ ਨੇ ਆਪਣਾ ਟ੍ਰੈਕਟਰ-ਟਰਾਲੀ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਲਿਆ ਸਾਡੇ ਵਿਚ ਮਾਰਿਆ । 

ਇਸ ਹਾਦਸੇ ਵਿਚ ਮੇਰੇ ਅਤੇ ਅਰੁਣਦੀਨ ਦੇ ਗੰਭੀਰ ਸੱਟਾਂ ਲੱਗੀਆਂ। ਅਰੁਣਦੀਨ ਦੀ ਦੌਰਾਨੇ ਇਲਾਜ ਮੌਤ ਹੋ ਗਈ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਬਿਨਾਂ ਨੰਬਰੀ ਟ੍ਰੈਕਟਰ-ਟਰਾਲੀ ਦੇ ਦੋਸ਼ੀ ਨਾ-ਮਾਲੂਮ ਡਰਾਈਵਰ ਖ਼ਿਲਾਫ ਮੁਕੱਦਮਾ ਨੰਬਰ 265, ਮਿਤੀ 21-10-2024, ਧਾਰਾ 106,281,125-ਏ ਬੀ ਐੱਨ ਐੱਸ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News