ਸਪਾ ਸੈਂਟਰ ’ਤੇ ਕੰਮ ਕਰਦੀਆਂ ਲੜੀਕੀਆਂ ਨਾਲ ਕੁੱਟਮਾਰ ਤੇ ਛੇੜਛਾੜ
Wednesday, May 03, 2023 - 06:23 PM (IST)

ਰਾਜਪੁਰਾ (ਮਸਤਾਨਾ) : ਸਪਾ ਸੈਂਟਰ ਦੀ ਮਾਲਕ ਅਤੇ ਉੱਥੇ ਕੰਮ ਕਰਦੀਆਂ ਲੜਕੀਆਂ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ 2 ਵਿਅਕਤੀਆਂ ਖ਼ਿਲਾਫ ਮਾਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਵਾਸੀ ਸਨੇਹਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਰਾਜਪੁਰਾ ਵਿਖੇ ਸਪਾ ਸੈਂਟਰ ਹੈ। ਬੀਤੇ ਦਿਨ ਉਸ ਦੇ ਸੈਂਟਰ ’ਚ ਕੰਮ ਕਰਨ ਵਾਲੀ ਇਕ ਲੜਕੀ ਦਾ ਫੋਨ ਆਇਆ ਕਿ ਰਾਜਪੁਰਾ ਵਾਸੀ 2 ਵਿਅਕਤੀ ਮਲਕੀਤ ਸਿੰਘ ਅਤੇ ਵਿਕਾਸ ਉਸ ਦੀ ਦੁਕਾਨ ’ਤੇ ਆ ਕੇ ਉਸ ਦੇ ਨਾਲ ਝਗੜਾ ਕੀਤਾ ਅਤੇ ਅਸ਼ਲੀਲ ਹਰਕਤਾਂ ਵੀ ਕੀਤੀਆਂ।
ਇਸ ਦੌਰਾਨ ਜਦੋਂ ਮੁਦੈਲਾ ਦੁਕਾਨ ’ਤੇ ਪੁੱਜੀ ਤਾਂ ਉਕਤ ਵਿਅਕਤੀਆਂ ਨੇ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਅਤੇ ਅਸ਼ਲੀਲ ਹਰਕਤਾਂ ਵੀ ਕੀਤੀਆਂ, ਜਿਸ ਕਾਰਨ ਪੁਲਸ ਨੇ ਸਨੇਹਾ ਦੀ ਸ਼ਿਕਾਇਤ ’ਤੇ ਉਕਤ ਵਿਅਕਤੀਆਂ ਖ਼ਿਲਾਫ ਧਾਰਾ 451, 427, 354, 323, 506, 314 ਅਧੀਨ ਮਾਮਲਾ ਦਰਜ ਕਰ ਲਿਆ ਹੈ।