ਪੀ. ਜੀ. ਆਈ. ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3.60 ਲੱਖ ਰੁਪਏ ਦੀ ਠੱਗੀ

Sunday, Feb 25, 2024 - 06:00 PM (IST)

ਪਟਿਆਲਾ (ਬਲਜਿੰਦਰ) : ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਪੀ. ਜੀ. ਆਈ. ਵਿਖੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਤਰਸੇਮ ਚੰਦ ਪੁੱਤਰ ਮੇਲਾ ਰਾਮ ਵਾਸੀ ਦੇਸੀ ਮਹਿਮਾਨਦਾਰੀ ਪਟਿਆਲਾ ਖਿਲਾਫ 406 ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਸੀਮਾ ਰਾਣੀ ਪਤਨੀ ਕੇਸਰ ਕੁਮਾਰ ਵਾਸੀ ਰੇਲਵੇ ਕਾਲੋਨੀ ਰਾਜਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਸ਼ਿਕਾਇਤਕਰਤਾ, ਸੁਲਤਾਨ ਪੁੱਤਰ ਰਮਜਾਨ ਅਲੀ ਵਾਸੀ ਰਾਜਪੁਰਾ ਅਤੇ ਸੋਨੂੰ ਕੁਮਾਰ ਪੁੱਗਰ ਭੋਗਾ ਰਾਮ ਵਾਸੀ ਅੰਬਾਲਾ ਨੂੰ ਪੀ. ਜੀ. ਆਈ. ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪ੍ਰਤੀ ਵਿਅਕਤੀ 1 ਲੱਖ 20 ਹਜ਼ਾਰ ਰੁਪਏ ਯਾਨੀ ਕਿ 3 ਲੱਖ 60 ਹਜ਼ਾਰ ਰੁਪਏ ਲੈ ਲਏ। ਬਾਅਦ ’ਚ ਨਾ ਤਾਂ ਨੌਕਰੀ ਲਗਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਇਸ ਮਾਮਲੇ ’ਚ ਪੜਤਾਲ ਤੋਂ ਬਾਅਦ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News