ਨਕਲੀ ਪਨੀਰ ਦੇ ਮਾਮਲੇ ''ਚ 2 ਨਾਮਜ਼ਦ

08/18/2019 2:06:57 PM

ਰਾਜਪੁਰਾ (ਨਿਰਦੋਸ਼, ਚਾਵਲਾ)—ਕੱਲ ਸਿਟੀ ਪੁਲਸ ਨੇ ਰਾਜਪੁਰਾ ਵਿਚ ਇਕ ਵਾਹਨ 'ਚੋਂ ਨਕਲੀ ਪਨੀਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਸੀ। ਇਸ ਮਾਮਲੇ ਸਬੰਧੀ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸਿਟੀ ਪੁਲਸ ਦੇ ਏ. ਐੱਸ. ਆਈ. ਬਹਾਦਰ ਰਾਮ ਸਮੇਤ ਪੁਲਸ ਪਾਰਟੀ ਆਈ. ਟੀ. ਆਈ. ਚੌਕ ਰਾਜਪੁਰਾ ਦੇ ਨੇੜੇ ਮੌਜੂਦ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਬਾਹਰੋਂ ਸਸਤੇ ਰੇਟ 'ਤੇ ਨਕਲੀ ਪਨੀਰ ਲਿਆ ਕੇ ਇਥੇ ਮਹਿੰਗੇ ਰੇਟ 'ਤੇ ਵੇਚਣ ਦਾ ਧੰਦਾ ਕਰਦੇ ਹਨ। ਸੂਚਨਾ ਦੇ ਆਧਾਰ 'ਤੇ ਲਿਬਰਟੀ ਚੌਕ 'ਚ ਕੀਤੀ ਨਾਕਾਬੰਦੀ ਦੌਰਾਨ ਇਕ ਵਾਹਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ 'ਤੇ ਉਸ ਵਿਚ 10 ਕੁਇੰਟਲ ਨਕਲੀ ਪਨੀਰ, 10 ਕਿਲੋ ਨਕਲੀ ਦੇਸੀ ਘਿਓ, 50 ਕਿਲੋ ਨਕਲੀ ਮੱਖਣ, 32 ਕੈਨੀਆਂ ਨਕਲੀ ਸਿਰਕਾ ਅਤੇ 99 ਪੈਕਟ ਨਕਲੀ ਅਮੁੱਲ ਦੁੱਧ ਬਰਾਮਦ ਹੋਇਆ। ਪੁਲਸ ਨੇ ਵਾਹਨ ਸਵਾਰ ਕੁਲਵੰਤ ਸਿੰਘ ਵਾਸੀ ਜ਼ਿਲਾ ਕੈਥਲ, ਹਰਿਆਣਾ ਅਤੇ ਹਰਦਿਆਲ ਸਿੰਘ ਵਾਸੀ ਪਿੰਡ ਖਤੌਲੀ, ਥਾਣਾ ਜੁਲਕਾਂ, ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਹਨ ਸਮੇਤ ਸਾਮਾਨ ਨੂੰ ਕਬਜ਼ੇ ਵਿਚ ਲੈ ਕੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News