ਸਰਹਿੰਦ ਸ਼ਹਿਰ ਤੋਂ 3 ਨਾਬਾਲਿਗ ਕੁੜੀਆਂ ਭੇਤਭਰੀ ਹਾਲਤ ’ਚ ਲਾਪਤਾ

Monday, Aug 21, 2023 - 03:07 PM (IST)

ਸਰਹਿੰਦ ਸ਼ਹਿਰ ਤੋਂ 3 ਨਾਬਾਲਿਗ ਕੁੜੀਆਂ ਭੇਤਭਰੀ ਹਾਲਤ ’ਚ ਲਾਪਤਾ

ਫਤਿਹਗੜ੍ਹ ਸਾਹਿਬ (ਜ.ਬ) : ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ 3 ਨਾਬਾਲਿਗ ਕੁੜੀਆਂ ਭੇਤਭਰੀ ਹਾਲਤ ’ਚ ਘਰੋਂ ਲਾਪਤਾ ਹੋ ਜਾਣ ਤੇ ਆਈ. ਪੀ. ਸੀ. ਦੀ ਧਾਰਾ 365 ਦੇ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਨਵਜੋਤ ਸਿੱਧੂ ਨੂੰ ਕਾਂਗਰਸ ਵਰਕਿੰਗ ਕਮੇਟੀ ’ਚ ਜਗ੍ਹਾ ਨਾ ਮਿਲਣ 'ਤੇ ਛਿੜੀ ਨਵੀਂ ਚਰਚਾ

ਸਰਹਿੰਦ ਸ਼ਹਿਰ ਦੇ ਇਕ ਵਾਸੀ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਹ ਸਰਹਿੰਦ ਸ਼ਹਿਰ ਵਿਖੇ ਕਿਸੇ ਦੀ ਮੋਟਰ ’ਤੇ ਰਹਿੰਦਾ ਹੈ, ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੀਆਂ 3 ਕੁੜੀਆਂ ਹਨ। ਉਹ ਸਵੇਰ ਵੇਲੇ ਘਰ ਤੋਂ ਕੰਮ ਕਰਨ ਚਲੇ ਗਿਆ ਸੀ, ਜਦੋਂ ਉਸ ਨੇ ਸ਼ਾਮ ਨੂੰ 7 ਵਜੇ ਘਰ ਆ ਕੇ ਦੇਖਿਆ ਤਾਂ ਤਿੰਨੇ ਕੁੜੀਆਂ ਘਰ ’ਚ ਨਹੀਂ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਤਿੰਨੇ ਕੁੜੀਆਂ ਗੁਰਦੁਆਰਾ ਸਾਹਿਬ ਵਿਖੇ ਲੰਗਰ ਖਾਣ ਗਈਆਂ ਸਨ। ਭਾਲ ਕਰਨ ’ਤੇ ਵੀ ਕੁੜੀਆਂ ਦਾ ਪਤਾ ਨਹੀਂ ਲੱਗਾ ਅਤੇ ਨਾ ਹੀ ਉਹ ਘਰ ਵਾਪਸ ਆਈਆਂ। ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਤਿੰਨੇ ਕੁੜੀਆਂ ਦੇ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ :  ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ


author

Harnek Seechewal

Content Editor

Related News