ਪਾਕਿਸਤਾਨ ’ਚ ਮਿਲਿਆ 2023 ਦਾ ਪਹਿਲਾ ਪੋਲਿਓ ਕੇਸ, ਬੀਤੇ ਸਾਲ 20 ਮਾਮਲੇ ਆਏ ਸਨ ਸਾਹਮਣੇ

03/18/2023 5:52:44 PM

ਪਾਕਿਸਤਾਨ/ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾਂ ਦੇ ਜ਼ਿਲ੍ਹਾ ਬਨੂੰ 'ਚ ਅੱਜ ਪੋਲਿਓ ਦਾ ਇਕ ਕੇਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਕਿਸਤਾਨ ਹੁਣ ਫਿਰ ਪੋਲਿਓ ਮੁਕਤ ਦੇਸ਼ ਹੋਣ ਦਾ ਇੰਤਜ਼ਾਰ ਕਰੇਗਾ। ਸਰਹੱਦ ਪਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਤਿੰਨ ਸਾਲਾਂ ਬੱਚਾ ਪੋਲਿਓ ਨਾਲ ਪੀੜਤ ਪਾਇਆ ਗਿਆ, ਬੱਚਾ ਜ਼ਿਲ੍ਹਾ ਬਨੂੰ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਅੱਜ ਕੀਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਸੂਤਰਾਂ ਅਨੁਸਾਰ ਪਾਕਿਸਤਾਨ ’ਚ ਇਹ ਪੰਜ ਮਹੀਨੇ ਦੇ ਬਾਅਦ ਕੇਸ ਮਿਲਿਆ ਹੈ। ਜਦਕਿ ਇਸ ਸਾਲ ਵਿਚ ਇਹ ਪਹਿਲਾ ਕੇਸ ਹੈ। ਦੱਸ ਦੇਇਆ ਕਿ ਪਾਕਿਸਤਾਨ ਵਿਚ ਸਾਲ 2022 ਵਿਚ ਦੱਖਣੀ ਖੈਬਰ ਪਖਤੂਨਖਵਾਂ ਜ਼ਿਲ੍ਹੇ 'ਚ ਪੋਲਿਓ ਦੇ 20 ਮਾਮਲੇ ਸਾਹਮਣੇ ਆਏ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਕਸ਼ਨ: ਪੈਰਾ ਮਿਲਟਰੀ ਫੋਰਸ ਨੇ ਘੇਰਿਆ ਅੰਮ੍ਰਿਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੇੜਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News