ਸਰਹੱਦ ਪਾਰ: ਕਮਰੇ ਦੀ ਛੱਤ ਨਾਲ ਲਟਕਟੀ ਮਿਲੀ ਹਿੰਦੂ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

Wednesday, May 25, 2022 - 05:44 PM (IST)

ਸਰਹੱਦ ਪਾਰ: ਕਮਰੇ ਦੀ ਛੱਤ ਨਾਲ ਲਟਕਟੀ ਮਿਲੀ ਹਿੰਦੂ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਗੁਰਦਾਸਪੁਰ/ਪਾਕਿਸਤਾਨ (ਜ.ਬ) - ਅੱਜ ਸਵੇਰੇ ਸਿੰਧ ਸੂਬੇ ਦੇ ਕਸਬਾ ਸਿੰਦਰੀ ’ਚ 16 ਸਾਲਾਂ ਹਿੰਦੂ ਨੌਜਵਾਨ ਦੀ ਲਾਸ਼ ਘਰ ਦੇ ਇਕ ਕਮਰੇ ਵਿਚ ਛੱਤ ਦੇ ਗਾਡਰਾਂ ਨਾਲ ਫੰਦਾ ਲੈ ਕੇ ਲਟਕਦੀ ਹੋਈ ਮਿਲੀ। ਇਕ ਹਫ਼ਤੇ ’ਚ ਇਹ ਤੀਸਰਾ ਹਿੰਦੂ ਨੌਜਵਾਨ ਹੈ, ਜਿਸ ਬਾਰੇ ਵਿਚ ਇਹ ਸਪਸ਼ੱਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੇ ਆਤਮ-ਹੱਤਿਆ ਕੀਤੀ ਹੈ ਜਾਂ ਉਨ੍ਹਾਂ ਦੀ ਹੱਤਿਆ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੁਣ ਨਹੀਂ ਹੋਇਆ ਕਰੇਗਾ ਹਾਰਮੋਨੀਅਮ ਨਾਲ ਕੀਰਤਨ

ਹਰਜੀਤ ਦੇ ਪਰਿਵਾਰ ਮੁਤਾਬਕ ਉਹ ਅਜਿਹਾ ਨਹੀਂ ਕਰ ਸਕਦਾ। ਉਹ ਦਸਵੀਂ ਕਲਾਸ ਵਿਚ ਪੜ੍ਹਦਾ ਸੀ ਅਤੇ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਬੇਹਤਰ ਸੀ। ਕੁਝ ਦਿਨ ਪਹਿਲਾਂ ਉਸ ਦਾ ਮੁਸਲਿਮ ਲੜਕਿਆਂ ਦੇ ਨਾਲ ਝਗੜਾ ਜ਼ਰੂਰ ਹੋਇਆ ਸੀ ਪਰ ਉਸ ਨੇ ਆਤਮ ਹੱਤਿਆ ਕਿਉਂ ਕੀਤੀ ਜਾਂ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਘਰ ਦੀ ਦੂਜੀ ਮੰਜ਼ਿਲ ’ਤੇ ਬਣੇ ਕਮਰੇ ਵਿਚ ਕਿਵੇਂ ਲਟਕਾਇਆ ਗਿਆ। ਇਸ ਸਬੰਧੀ ਕੁਝ ਸਮਝ ਨਹੀਂ ਆ ਰਿਹਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰਨੀ ਕਰ ਦਿੱਤੀ ਹੈ ਪਰ ਕਿਸੇ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ।


author

rajwinder kaur

Content Editor

Related News