ਪਾਕਿ ਕ੍ਰਿਕਟ ਬੋਰਡ ਨੇ ਫਿਰ ਕੀਤੀ ਵੱਡੀ ਗਲਤੀ, ਲੋਕਾਂ ਨੇ ਕਿਹਾ- ਸ਼ਰਮ ਕਰੋ

06/29/2020 1:00:26 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਕ੍ਰਿਕਟ ਪੂਰੀ ਤਰ੍ਹਾਂ ਠੱਪ ਹੈ। ਹਾਲਾਂਕਿ ਅਗਲੇ ਮਹੀਨੇ ਤੋਂ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋਣ ਵਾਲੀ ਹੈ। 8 ਜੁਲਾਈ ਤੋਂ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਸ਼ੁਰੂ ਹੋਵੇਗੀ। ਇਹ ਕੋਰੋਨਾ ਤੋਂ ਬਾਅਦ ਹੋਣ ਵਾਲਾ ਪਹਿਲਾ ਕੌਮਾਂਤਰੀ ਮੈਚ ਹੋਵੇਗਾ। ਇਸ ਤੋਂ ਬਾਅਦ ਇੰਗਲੈਂਡ ਪਾਕਿਸਤਾਨ ਦੀ ਮੇਜ਼ਬਾਨੀ ਕਰੇਗਾ। ਦੋਵਾਂ ਵਿਚਾਲੇ ਜੁਲਾਈ ਦੇ ਅਖੀਰ ਤੋਂ 3 ਟੈਸਟ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਦੇ ਲਈ 20 ਖਿਡਾਰੀਆਂ ਦੀ ਟੀਮ ਇੰਗਲੈਂਡ ਪਹੁੰਚ ਵੀ ਚੁੱਕੀ ਹੈ।

PunjabKesari

ਪਾਕਿਸਤਾਨ ਦੀ ਟੀਮ 28 ਜੂਨ ਨੂੰ ਇੰਗਲੈਂਡ ਲਈ ਰਵਾਨੀ ਹੋਈ ਤੇ ਦੇਰ ਰਾਤ ਤਕ ਇੰਗਲੈਂਡ ਪਹੁੰਚੀ। ਪਾਕਿਸਤਾਨ ਬੋਰਡ ਨੇ ਟੀਮ ਦੀਆਂ ਤਸਵੀਰਾਂ ਨੂੰ ਸ਼ੇਅਰ ਕਰ ਕੇ ਉਨ੍ਹਾਂ ਦੀ ਇੰਗਲੈਂਡ ਲਈ ਉਡਾਣ ਭਰਨ ਦੀ ਜਾਣਕਾਰੀ ਦਿੱਤੀ ਪਰ ਜਾਣਕਾਰੀ ਦਿੰਦਿਆਂ ਪਾਕਿਸਤਾਨ ਬੋਰਡ ਨੇ ਖੁਦ ਬੇਇਜ਼ਤੀ ਵੀ ਕਰਵਾ ਲਈ।

PunjabKesari

ਦਰਅਸਲ, ਖਿਡਾਰੀਆਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਬੋਰਡ ਨੇ ਲਿਖਿਆ ਕਿ ਪਾਕਿਸਤਾਨ ਟੀਮ ਇੰਗਲੈਂਡ ਲਈ ਰਵਾਨਾ ਹੁੰਦੀ ਹੋਈ ਪਰ ਇੱਥੇ ਉਹ ਆਪਣੇ ਦੇਸ਼ ਦੇ ਨਾਂ ਦੇ ਸਪੈਲਿੰਗ ਵਿਚ ਹੀ ਗ਼ਲਤੀ ਕਰ ਬੈਠੇ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਗਲਤ ਟਵੀਟ ਨੂੰ ਘੰਟੇ ਬਾਅਦ ਡਿਲੀਟ ਕਰ ਕੇ ਸਹੀ ਸਪੈਲਿੰਗ ਦੇ ਨਾਲ ਦੂਜਾ ਟਵੀਟ ਕੀਤਾ ਪਰ ਤਦ ਤਕ ਇਸ ਟਵੀਟ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਸੀ।

ਇਸ ਤੋਂ ਬਾਅਦ ਤਾਂ ਪ੍ਰਸ਼ੰਸਕਾਂ ਨੇ ਬੋਰਡ ਦੇ ਮਜ਼ੇ ਲੈਣ ਵਿਚ ਕੋਈ ਕਸਰ ਨਹੀਂ ਛੱਡੀ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਆਪਣੇ ਦੇਸ਼ ਦੇ ਸਪੈਲਿੰਗ ਤਾਂ ਸਹੀ ਲਿੱਖ ਲਵੋ, ਅਧਿਕਾਰਤ ਹੈਂਡਲ ਤੋਂ। ਸ਼ਰਮ ਕਰੋ। ਉੱਥੇ ਹੀ ਇਕ ਨੇ ਲਿਖਿਆ ਕਿ ਉਨ੍ਹਾਂ ਨੂੰ ਸਪੈਲਿੰਗ ਸਹੀ ਕਰਨ 'ਚ ਇਕ ਘੰਟਾ ਲੱਗ ਗਿਆ।


Ranjit

Content Editor

Related News