PCB ਨੇ ਜਤਾਇਆ 'ਇਰਫਾਨ' ਦੀ ਮੌਤ 'ਤੇ ਦੁੱਖ, 7 ਫੁੱਟ 1 ਇੰਚ ਕੱਦ ਦੇ ਗੇਂਦਬਾਜ਼ ਨੇ ਕਿਹਾ- ਮੈਂ ਅਜੇ ਜ਼ਿੰਦਾ ਹਾਂ

Monday, Jun 22, 2020 - 02:01 PM (IST)

ਨਵੀਂ ਦਿੱਲੀ : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਨੂੰ ਐਤਵਾਰ ਟਵੀਟ ਕਰ ਦੱਸਣਾ ਪਿਆ ਕਿ ਉਹ ਜ਼ਿੰਦਾ ਹੈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਹੋਰ ਕ੍ਰਿਕਟਰ ਮੁਹੰਮਦ ਇਰਫਾਨ ਦੀ ਮੌਤ 'ਤੇ ਸ਼ੋਕ ਪ੍ਰਗਟਾਉਂਦਿਆਂ ਟਵੀਟ ਕੀਤਾ ਸੀ ਪਰ ਪ੍ਰਸ਼ੰਸਕਾਂ ਨੇ ਇਸ ਨੂੰ ਸਮਝਣ 'ਚ ਗਲਤੀ ਹੋ ਗਈ ਤੇ ਉਹ 7 ਫੁੱਟ 1 ਇੰਚ ਲੰਬੇ ਕੱਦ ਦੇ ਇਸ ਖਿਡਾਰੀ ਲਈ ਦੁਖੀ ਹੋ ਕੇ ਸ਼ੋਕ ਜਤਾਉਣ ਲੱਗੇ।

ਪੀ. ਸੀ. ਬੀ. ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਅਫਵਾਹ ਉੱਡ ਗਈ ਕਿ ਮੁਹੰਮਦ ਇਰਫਾਨ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਇਸ ਅਫਵਾਹ ਦੇ ਉੱਡਣ ਤੋਂ ਬਾਅਦ ਮੁਹੰਮਦ ਇਰਫਾਨ ਦੇ ਰਿਸ਼ਤੇਦਾਰ, ਦੋਸਤ ਉਸ ਨੂੰ ਫੋਨ ਕਰਨ ਲੱਗੇ। ਜਦੋਂ ਇਰਫਾਨ ਇਨ੍ਹਾਂ ਫੋਨ ਕਾਲਾਂ ਤੋਂ ਦੁਖੀ ਹੋ ਗਏ ਤਾਂ ਉਸ ਨੇ ਟਵਿੱਟਰ 'ਤੇ ਖੁਦ ਇਕ ਸੰਦੇਸ਼ ਜਾਰੀ ਕਰ ਆਪਣੇ ਜ਼ਿੰਦਾ ਹੋਣ ਦੇ ਸਬੂਤ ਦੇਣੇ ਪਏ।

ਇਰਫਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਸੋਸ਼ਲ ਮੀਡੀਆ ਆਊਟਲੇਟਸ 'ਤੇ ਇਹ ਬੇਤੁਕੀ ਖ਼ਬਰ ਫ਼ੈਲ ਰਹੀ ਹੈ ਕਿ ਇਕ ਕਾਰ ਹਾਦਸੇ ਵਿਚ ਮੇਰੀ ਮੌਤ ਹੋ ਗਈ ਹੈ। ਇਸ ਖ਼ਬਰ ਨੇ ਮੇਰੇ ਪਰਿਵਾਰ ਤੇ ਦੋਸਤਾਂ ਨੂੰ ਕਾਫ਼ੀ ਪ੍ਰੇਸ਼ਾਨ ਕਰ ਦਿੱਤਾ ਅਤੇ  ਮੈਨੂੰ ਇਸ ਨੂੰ ਲੈ ਕੇ ਲਗਾਤਾਰ ਫ਼ੋਨ ਆ ਰਹੇ ਹਨ। ਕਿਰਪਾ ਕਰ ਕੇ ਇਨ੍ਹਾਂ ਅਫਵਾਹਾਂ ਤੋਂ ਦੂਰ ਰਹੋ ਅਤੇ ਕੋਈ ਹਾਦਸਾ ਨਹੀਂ ਹੋਇਆ ਮੈਂ ਸੁਰੱਖਿਅਤ ਹਾਂ।

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ. ਸੀ. ਬੀ. ਨੇ ਗੂੰਗਿਆਂ ਦੀ ਟੀਮ ਦੇ ਸਾਬਕਾ ਕ੍ਰਿਕਟਰ ਮੁਹੰਮਦ ਇਰਫਾਨ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕਰਦਿਆਂ ਟਵੀਟ ਕੀਤਾ ਸੀ। ਪਾਕਿਸਤਾਨ ਦੀ ਡੈੱਫ ਟੀਮ ਦੇ ਸਾਬਕਾ ਕ੍ਰਿਕਟਰ ਮੁਹੰਮਦ ਇਰਫਾਨ ਨੇ 12 ਕੌਮਾਂਤਰੀ ਮੈਚ ਖੇਡੇ ਸੀ, ਜਿਸ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ। ਪੀ. ਸੀ. ਬੀ. ਨੇ ਇਸੇ ਸਾਬਕਾ ਕ੍ਰਿਕਟਰ ਦੀ ਮੌਤ 'ਤੇ ਸ਼ੋਕ ਜਤਾਇਆ ਸੀ ਪਰ ਪ੍ਰਸ਼ੰਸਕਾਂ ਨੇ ਇਸ ਨੂੰ ਗ਼ਲਤ ਢੰਗ ਨਾਲ ਲੈ ਕੇ ਪਾਕਿ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਨਾਲ ਜੋੜ ਦਿੱਤਾ, ਜਿਸ ਤੋਂ ਬਾਅਦ ਇਹ ਅਫਵਾਹ ਫ਼ੈਲ ਗਈ।

ਇਹ ਵੀ ਪੜ੍ਹੋ - WWE 'ਚ ਹੁਣ ਨਹੀਂ ਵਿਖੇਗਾ ਅੰਡਰਟੇਕਰ ਦਾ ਜਲਵਾ, 30 ਸਾਲਾਂ ਤਕ ਰਿਹਾ ਦਬਦਬਾ


Ranjit

Content Editor

Related News