ਪਾਕਿ ਦੇ ਮੰਤਰੀ ਗਿਆਨ ਚੰਦ ਦੇ ਕਸ਼ਮੀਰ ’ਤੇ ਬਿਆਨ ਦਾ ਮੁਸਲਿਮ ਸੰਗਠਨ ਕਰ ਰਹੇ ਹਨ ਵਿਰੋਧ

08/07/2022 1:55:54 PM

ਗੁਰਦਾਸਪੁਰ/ਕਰਾਚੀ (ਵਿਨੋਦ) - ਸਿੰਧ ਸੂਬਾ ਪਾਕਿਸਤਾਨ ਦੇ ਘੱਟ ਗਿਣਤੀ ਫਿਰਕੇ ਦੇ ਮਾਮਲਿਆਂ ਦੇ ਮੰਤਰੀ ਗਿਆਨ ਚੰਦ ਪਾਕਿਸਤਾਨ ਦੇ ਕਬਜ਼ੇ ਵਾਲੇ ਅਤੇ ਭਾਰਤੀ ਕਸ਼ਮੀਰ ਦੇ ਲੋਕਾਂ ਨੂੰ ਸਵੈ ਫ਼ੈਸਲੇ ਦੇ ਅਧਿਕਾਰ ਮਿਲਣ ਦੀ ਗੱਲ ਕਰ ਕੇ ਆਪਣੇ ਦੇਸ਼ ਪਾਕਿਸਤਾਨ ਵਿਚ ਬੁਰੇ ਫੱਸ ਗਏ ਹਨ। ਉਨ੍ਹਾਂ ਦਾ ਮੁਸਲਿਮ ਸੰਗਠਨ ਜ਼ੋਰਦਾਰ ਵਿਰੋਧ ਕਰ ਰਹੇ ਹਨ ਅਤੇ ਕੁਝ ਨੇਤਾਵਾਂ ਨੇ ਗਿਆਨ ਚੰਦ ਨੂੰ ਭਾਰਤ ਚੱਲ ਜਾਣ ਦੀ ਸਲਾਹ ਵੀ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ

ਸੂਤਰਾਂ ਅਨੁਸਾਰ ਯੂਮ-ਏ-ਇਸਤਹਿਮਲ ’ਤੇ ਇਕ ਸੰਦੇਸ਼ ’ਚ ਗਿਆਨ ਚੰਦ ਨੇ 5 ਅਗਸਤ ਨੂੰ ਕਿਹਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਅਤੇ ਭਾਰਤੀ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜਿਊਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਦੋਵੇਂ ਦੇਸ਼ਾਂ ਦੇ ਕਸ਼ਮੀਰੀ ਲੋਕਾਂ ਦਾ ਮੌਲਿਕ ਅਧਿਕਾਰ ਹੈ। ਦੋਵੇਂ ਦੇਸ਼ ਕਸ਼ਮੀਰੀਆਂ ਨੂੰ ਆਪਣੇ-ਆਪਣੇ ਨਾਲ ਬੰਨ ਕੇ ਨਹੀਂ ਰੱਖ ਸਕਦੇ। ਗਿਆਨ ਚੰਦ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਜ਼ਾਦੀ ਕਸ਼ਮੀਰੀ ਲੋਕਾਂ ਦੀ ਕਿਸਮਤ ਹੈ ਅਤੇ ਉਹ ਦਿਨ ਦੂਰ ਨਹੀਂ, ਜਦ ਕਸ਼ਮੀਰੀ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ: ਤਮਗਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ, ਢੋਲ ਦੀ ਥਾਪ ’ਤੇ ਪਏ ਭੰਗੜੇ (ਤਸਵੀਰਾਂ)


 


rajwinder kaur

Content Editor

Related News