ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਵਧੀ ਮੁਸੀਬਤ, IMF ਨੇ ਕਰਜ਼ੇ ਲਈ ਰੱਖੀਆਂ ਸਖ਼ਤ ਸ਼ਰਤਾਂ

Saturday, Mar 18, 2023 - 06:59 PM (IST)

ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਵਧੀ ਮੁਸੀਬਤ, IMF ਨੇ ਕਰਜ਼ੇ ਲਈ ਰੱਖੀਆਂ ਸਖ਼ਤ ਸ਼ਰਤਾਂ

ਨਵੀਂ ਦਿੱਲੀ — ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਬੇਲਆਊਟ ਲੈਣ ਲਈ ਸੰਘਰਸ਼ ਕਰ ਰਿਹਾ ਹੈ। IMF ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ਲਈ ਸਮਝੌਤੇ 'ਤੇ ਦਸਤਖਤ ਕਰਨ ਤੋਂ ਪਹਿਲਾਂ ਨਵੀਂ ਸ਼ਰਤ ਰੱਖੀ ਹੈ। ਆਈਐਮਐਫ ਦੁਆਰਾ ਪੇਸ਼ ਕੀਤੀਆਂ ਗਈਆਂ ਨਵੀਆਂ ਸ਼ਰਤਾਂ ਪਾਕਿਸਤਾਨ ਲਈ ਕਰਜ਼ਾ ਲੈਣਾ ਹੋਰ ਮੁਸ਼ਕਲ ਬਣਾ ਸਕਦੀਆਂ ਹਨ। ਵਿੱਤ ਮੰਤਰੀ ਇਸਹਾਕ ਡਾਰ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਮਿੱਤਰ ਦੇਸ਼ਾਂ ਤੋਂ ਦੁਵੱਲੇ ਵਿੱਤੀ ਭਰੋਸਾ ਦੀ ਲੋੜ ਹੈ, ਜੋ ਕਿ ਉਨ੍ਹਾਂ ਨੇ IMF ਸੌਦੇ ਨੂੰ ਸੁਰੱਖ਼ਿਅਤ ਕਰਨ ਲਈ ਪਹਿਲਾਂ ਕੀਤਾ ਸੀ। ਡਾਰ ਨੇ ਕਿਹਾ ਕਿ ਪਿਛਲੀ IMF ਸਮੀਖਿਆਵਾਂ ਦਰਮਿਆਨ ਕਈ ਮਿੱਤਰ ਦੇਸ਼ਾਂ ਨੇ ਪਾਕਿਸਤਾਨ ਦਾ ਸਮਰਥਨ ਕਰਨ ਲਈ ਵਚਨਬੱਧਤਾ ਜ਼ਾਹਰ ਕੀਤੀ ਸੀ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17

IMF ਹੁਣ ਕਹਿ ਰਿਹਾ ਹੈ ਕਿ ਉਹ ਦੇਸ਼ ਉਨ੍ਹਾਂ ਵਚਨਬੱਧਤਾ ਨੂੰ ਪੂਰਾ ਕਰਨ ਅਤੇ ਅਮਲ ਵਿਚ ਲਿਆਉਣ। ਸਮਾਂ ਟੀ.ਵੀ. ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ IMF ਨੇ 30 ਜੂਨ ਤੱਕ ਸਾਊਦੀ ਅਰਬ, ਕਤਰ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਸਮੇਤ ਮਿੱਤਰ ਦੇਸ਼ਾਂ ਤੋਂ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਪਹਿਲਾਂ ਵਿੱਤੀ ਸਹਾਇਤਾ ਦਾ ਲਿਖਤੀ ਭਰੋਸਾ ਮੰਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ, IMF ਮਿੱਤਰ ਦੇਸ਼ਾਂ ਅਤੇ ਬਹੁ-ਪੱਖੀ ਕਰਜ਼ਦਾਤਾਵਾਂ ਨੂੰ ਜੂਨ 2023 ਦੇ ਅੰਤ ਤੱਕ ਬਾਹਰੀ ਖਾਤੇ ਵਿੱਚ 6-7 ਬਿਲੀਅਨ  USD ਦੇ ਵਿੱਤ ਪਾੜੇ ਨੂੰ ਭਰਨ ਲਈ 200 ਪ੍ਰਤੀਸ਼ਤ ਭਰੋਸਾ ਪ੍ਰਾਪਤ ਕਰਨ ਲਈ ਕਹਿ ਰਿਹਾ ਹੈ।

ਫੰਡਿੰਗ ਗੈਪ ਨੂੰ ਪੂਰਾ ਕਰਨ ਲਈ ਪਾਕਿਸਤਾਨ ਨੂੰ 6 ਬਿਲੀਅਨ ਡਾਲਰ ਦੇ ਨਵੇਂ ਕਰਜ਼ੇ ਦੀ ਲੋੜ ਹੈ, ਪਰ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਨੇ ਪਾਕਿਸਤਾਨ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਅਜੇ ਤੱਕ ਇਹ ਕਰਜ਼ ਨਹੀਂ ਦਿੱਤਾ ਹੈ। ਦਰਅਸਲ, ਅਗਸਤ 2018 ਵਿੱਚ ਜਦੋਂ ਇਮਰਾਨ ਖਾਨ ਸੱਤਾ ਵਿੱਚ ਆਏ ਸਨ, ਤਾਂ ਪਾਕਿਸਤਾਨ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਸੀ। ਇਸ ਕਾਰਨ ਉਨ੍ਹਾਂ ਦੀ ਸਰਕਾਰ ਨੇ IMF ਨਾਲ 6.5 ਬਿਲੀਅਨ ਡਾਲਰ ਦਾ ਕਰਜ਼ਾ ਸਮਝੌਤਾ ਕੀਤਾ ਸੀ। ਸਟੇਟ ਬੈਂਕ ਆਫ ਪਾਕਿਸਤਾਨ ਮੁਤਾਬਕ ਦਸੰਬਰ 2022 ਤੱਕ ਦੇਸ਼ 'ਤੇ 63.86 ਲੱਖ ਕਰੋੜ ਪਾਕਿਸਤਾਨੀ ਰੁਪਏ ਦਾ ਕਰਜ਼ਾ ਹੈ।

ਇਹ ਵੀ ਪੜ੍ਹੋ : ਕੋਲਾ ਮਾਰਕੀਟ ’ਚ ਛਿੜੀ ਪ੍ਰਾਈਸ ਵਾਰ, ਕੀਮਤਾਂ ਘਟਣ ਨਾਲ ਦੇਸ਼ ਦੇ ਕਈ ਡਿਸਟ੍ਰੀਬਿਊਟਰ ਪ੍ਰੇਸ਼ਾਨ

IMF ਦੀਆਂ ਨਵੀਆਂ ਸ਼ਰਤਾਂ

IMF ਨੇ ਨਵੀਂ ਸ਼ਰਤ 'ਚ ਕਿਹਾ ਹੈ ਕਿ ਪਾਕਿਸਤਾਨ ਨੂੰ ਲੰਬੀ ਦੂਰੀ ਦੀ ਪਰਮਾਣੂ ਮਿਜ਼ਾਈਲ ਪ੍ਰੋਗਰਾਮ ਨੂੰ ਤਿਆਗਣਾ ਹੋਵੇਗਾ।
ਇਸ ਤੋਂ ਇਲਾਵਾ ਰੱਖਿਆ ਬਜਟ ਵਿੱਚ 15% ਦੀ ਕਟੌਤੀ ਕਰੇ
ਚੀਨੀ ਕਰਜ਼ਿਆਂ ਅਤੇ CPEC ਨਿਵੇਸ਼ਾਂ ਦਾ ਤੀਜੀ ਧਿਰ ਆਡਿਟ ਕਰੇ।
ਮਿੱਤਰ ਦੇਸ਼ਾਂ ਨਾਲ ਵਿੱਤੀ ਪਾੜੇ ਨੂੰ ਘੱਟ ਕਰਨਾ।
ਵਿਰੋਧੀ ਨੇਤਾਵਾਂ ਤੋਂ ਸਿਆਸੀ ਸਥਿਰਤਾ ਦਾ ਭਰੋਸਾ ਮੰਗੋ।

ਇਹ ਵੀ ਪੜ੍ਹੋ : iPhone ਤੋਂ ਬਾਅਦ ਹੁਣ ਭਾਰਤ 'ਚ ਬਣੇਗਾ Apple Airpod, ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਸ਼ਾਹਬਾਜ਼ ਸ਼ਰੀਫ ਸਰਕਾਰ ਬੈਕਫੁੱਟ 'ਤੇ

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਆਈਐਮਐਫ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ, ਉਹ ਸਾਰੀਆਂ ਸ਼ਰਤਾਂ ਵੀ ਮੰਨ ਰਿਹਾ ਹੈ ਤਾਂ ਕਿ ਆਈਐਮਐਫ ਜਲਦੀ ਤੋਂ ਜਲਦੀ ਕਰਜ਼ਾ ਦੇਣ ਲਈ ਤਿਆਰ ਹੋ ਜਾਵੇ, ਪਰ ਸ਼ਹਿਬਾਜ਼ ਸ਼ਰੀਫ਼ ਸਰਕਾਰ ਨੇ ਜਿਵੇਂ ਹੀ ਆਈਐਮਐਫ ਦੇ ਸਾਹਮਣੇ ਇੱਕ ਨਵੀਂ ਸ਼ਰਤ ਦਾ ਜ਼ਿਕਰ ਕੀਤਾ। ਸ਼ਹਿਬਾਜ਼ ਸਰਕਾਰ ਬੈਕਫੁੱਟ 'ਤੇ ਆ ਗਈ ਹੈ। ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਆਈਐਮਐਫ ਨੂੰ ਕਿਹਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਆਪਣੇ ਪਰਮਾਣੂ ਪ੍ਰੋਗਰਾਮ ਨਾਲ ਸਮਝੌਤਾ ਨਹੀਂ ਕਰ ਸਕਦੀ। ਵਿੱਤ ਮੰਤਰੀ ਇਸਹਾਕ ਡਾਰ ਨੇ ਵੀ ਇਸ ਮੁੱਦੇ 'ਤੇ ਆਪਣਾ ਬਿਆਨ ਦਿੱਤਾ ਹੈ।

ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਸੰਸਦ 'ਚ ਰਜ਼ਾ ਰੱਬਾਨੀ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਆਈਐੱਮਐੱਫ ਤੋਂ ਕਰਜ਼ੇ ਲਈ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। IMF ਅਤੇ ਪਾਕਿਸਤਾਨ ਵਿਚਾਲੇ ਜੋ ਵੀ ਡੀਲ ਹੋਵੇਗੀ, ਉਸ ਨੂੰ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ ਤਾਂ ਜੋ ਹਰ ਕੋਈ ਇਸ ਬਾਰੇ ਜਾਣ ਸਕੇ। ਪਰਮਾਣੂ ਪ੍ਰੋਗਰਾਮ ਨਾਲ ਸਮਝੌਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਡਿੱਗ ਰਿਹਾ ਹੈ। ਇੱਥੇ ਮਹਿੰਗਾਈ ਆਪਣੇ ਸਿਖਰ 'ਤੇ ਹੈ। ਲੋਕ ਦੋ ਵਕਤ ਦੀ ਰੋਟੀ ਲਈ ਭਾਰੀ ਸੰਘਰਸ਼ ਕਰ ਰਹੇ ਹਨ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹਾਲਾਂਕਿ ਪਾਕਿਸਤਾਨ ਦੀ ਆਈਐਮਐਫ ਨਾਲ ਕਰਜ਼ੇ ਨੂੰ ਲੈ ਕੇ ਗੱਲਬਾਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਇਹ ਗੱਲਬਾਤ ਅਜੇ ਤੱਕ ਸਿਰੇ ਨਹੀਂ ਚੜ੍ਹ ਸਕੀ ਹੈ।

ਇਹ ਵੀ ਪੜ੍ਹੋ : ਪਿਛਲੇ ਸਾਲ 400 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਮਿਲਣ ਵਾਲਾ ਨਿੰਬੂ ਇਸ ਸਾਲ ਵੀ ਮਿਲੇਗਾ ਮਹਿੰਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News