ਸਰਹੱਦ ਪਾਰ: ਪਾਕਿਸਤਾਨ ’ਚ ਵਪਾਰੀ ਕਣਕ ਦੀ ਜਮਾਖੋਰੀ ’ਚ ਵਿਸ਼ਵ ਭਰ ’ਚ ਸਭ ਤੋਂ ਅੱਗੇ

05/20/2022 4:01:33 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਬੇਸ਼ੱਕ ਮਹਿੰਗਾਈ ਪੂਰੇ ਵਿਸ਼ਵ ਵਿਚ ਆਪਣਾ ਜ਼ੋਰ ਫੜ ਰਹੀ ਹੈ। ਇਸ ਦੇ ਚੱਲਦੇ ਵਿਸ਼ਵ ਭਰ ਵਿਚ ਕਣਕ ਦੇ ਰੇਟ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਹਨ ਪਰ ਪਾਕਿਸਤਾਨ ਵਿਚ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ 201 ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਕਣਕ ਵੀ ਭਾਰੀ ਘਾਟ ਦੇ ਚੱਲਦੇ ਪਾਕਿਸਤਾਨ ਵਿਚ ਛਾਪੇਮਾਰੀ ਦੌਰਾਨ ਮਾਤਰ 6 ਦਿਨ ਵਿਚ ਜਮਾਖੋਰਾਂ ਤੋਂ 5,90,890 ਕੁਵਿੰਟਲ ਦੋ ਨੰਬਰ ਦਾ ਬਰਾਮਦ ਹੋਇਆ। ਮਾਤਰ ਕਰਾਚੀ ਸ਼ਹਿਰ ਵਿਚ 30 ਹਜ਼ਾਰ ਕੁਵਿੰਟਲ ਕਣਕ ਬਰਾਮਦ ਕੀਤੀ ਗਈ।

ਸਿੰਧ ਸੂਬੇ ਦੇ ਹਿੰਦੂ ਖੁਰਾਕ ਤੇ ਸਪਲਾਈ ਵਿਭਾਗ ਦੇ ਮੰਤਰੀ ਮੁਕੇਸ਼ ਕੁਮਾਰ ਚਾਵਲਾ ਅਨੁਸਾਰ ਇਹ ਕਾਰਵਾਈ ਪਾਕਿਸਤਾਨ ਵਿਚ ਕਣਕ ਦੀ ਵੱਧਦੀ ਕੀਮਤਾਂ ’ਤੇ ਰੋਕ ਲਗਾਉਣ ਲਈ ਕੀਤੀ ਗਈ ਹੈ। ਚਾਵਲਾ ਅਨੁਸਾਰ ਗਠਿਤ ਕੀਤੀਆਂ ਗਈਆਂ ਤਿੰਨ ਟੀਮਾਂ ਵਲੋਂ ਇਹ ਕਾਰਵਾਈ ਕੀਤੀ ਗਈ ਹੈ, ਜਦਕਿ ਸੰਭਾਵਨਾ ਹੈ ਕਿ ਛਾਪੇਮਾਰੀ ਨਾਲ 30 ਲੱਖ ਕੁਵਿੰਟਲ ਤੋਂ ਜ਼ਿਆਦਾ ਦੀ ਦੋ ਨੰਬਰ ਦੀ ਕਣਕ ਫੜੀ ਜਾਵੇਗੀ। ਮੁਕੇਸ਼ ਕੁਮਾਰ ਚਾਵਲਾ ਦੇ ਅਨੁਸਾਰ ਪੰਜ ਸਬ ਡਵੀਜ਼ਨਾਂ ਚੋਂ ਜ਼ਿਲਾ ਸੁਕਰ ’ਚ 2,46640 ਕੁਵਿੰਟਲ, ਸ਼ਹੀਦ ਬੇਨਜ਼ੀਰਬਾਦ ਤੋਂ 46880,ਲਰਕਾਨਾ ਵਿਚ 2,28,065 , ਹੈਦਰਾਬਾਦ ਵਿਚ 68ਹਜ਼ਾਰ 305ਕੁਵਿੰਟਲ, ਮੀਰਖਾਪੁਰ ਵਿਚ59ਹਜਾਰ 890ਕੁਵਿੰਟਲ ਕਣਕ ਬਰਾਮਦ ਕੀਤੀ ਗਈ।


rajwinder kaur

Content Editor

Related News