ਸਰਹੱਦ ਪਾਰ : ਮਾਤੇਸ਼ਵਰ ਧਾਮ ਸ਼ਿਵ ਮੰਦਰ ਤੋਂ ਮਾਂ ਨਾਲ ਵਾਪਸ ਆ ਰਹੀ ਨਾਬਾਲਿਗ ਹਿੰਦੂ ਕੁੜੀ ਨੂੰ ਕੀਤਾ ਅਗਵਾ
Saturday, Jul 30, 2022 - 05:36 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਮਸ਼ਹੂਰ ਮਾਤੇਸ਼ਵਰ ਧਾਮ ਸ਼ਿਵ ਮੰਦਰ ਤੋਂ ਆਪਣੀ ਮਾਂ ਦੇ ਨਾਲ ਵਾਪਸ ਘਰ ਆ ਰਹੀ 15 ਸਾਲਾਂ ਹਿੰਦੂ ਕੁੜੀ ਨੂੰ ਅਗਵਾ ਕਰ ਲਿਆ ਗਿਆ। ਸੂਤਰਾਂ ਅਨੁਸਾਰ ਜ਼ਿਲ੍ਹਾ ਸਹਰਸਾ ਦੇ ਪ੍ਰਸਿੱਧ ਮਾਤੇਸ਼ਵਰ ਧਾਮ ਸ਼ਿਵ ਮੰਦਰ ਤੋਂ ਆਪਣੀ ਮਾਂ ਦੇ ਨਾਲ ਜਦ ਉਕਤ ਹਿੰਦੂ ਕੁੜੀ ਵਾਪਸ ਘਰ ਆ ਰਹੀ ਸੀ ਤਾਂ ਰਸਤੇ ਵਿਚ ਦੋਸ਼ੀ ਮੁਹੰਮਦ ਫਿਰੋਜ਼ ਅਤੇ ਮੁਹੰਮਦ ਨਿਜਾਮ ਸਮੇਤ ਕੁਝ ਹੋਰ ਲੋਕਾਂ ਨੇ ਕੁੜੀ ਨੂੰ ਅਗਵਾ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ
ਸੂਤਰਾਂ ਅਨੁਸਾਰ ਇਹ ਘਟਨਾ ਰਾਤ 9 ਵਜੇ ਦੀ ਹੈ। ਸਾਵਨ ਮਹੀਨੇ ਦੇ ਚੱਲਦੇ ਹਿੰਦੂ ਕੰਲੈਂਡਰ ਵਿਚ ਸਭ ਤੋਂ ਪਵਿੱਤਰ ਇਹ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਵਿਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਦੀ ਹੈ। ਇਸ ਸਬੰਧੀ ਅਗਵਾ ਹੋਈ ਹਿੰਦੂ ਕੁੜੀ ਦੇ ਪਿਤਾ ਨੇ 4 ਦੋਸ਼ੀਆਂ ਦੇ ਖ਼ਿਲਾਫ਼ ਬਲਵਹਾਟ ਓ.ਪੀ ’ਚ ਸ਼ਿਕਾਇਤ ਦਰਜ ਕਰਵਾਈ ਹੈ। ਅਗਵਾ ਹੋਈ ਕੁੜੀ ਦਾ ਪਿਤਾ ਮਾਤੇਸ਼ਵਰ ਧਾਮ ਸ਼ਿਵ ਮੰਦਿਰ ਕੰਪਲੈਕਸ ’ਚ ਦੁਕਾਨ ਚਲਾਉਦਾ ਹੈ। ਜਦ ਮਾਂ-ਬੇਟੀ ਮੰਦਰ ਤੋਂ ਆਪਣੇ ਘਰ ਕੋਲ ਪਹੁੰਚੀਆਂ ਤਾਂ ਦੋਸ਼ੀ ਸਕਾਰਪਿਓ ਗੱਡੀ ਵਿਚ ਕੁੜੀ ਨੂੰ ਜ਼ਬਰਦਸਤੀ ਗੱਡੀ ਵਿਚ ਪਾਉਣ ਲੱਗੇ।
ਪੜ੍ਹੋ ਇਹ ਵੀ ਖ਼ਬਰ: ਲੁਧਿਆਣਾ: ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਬਾਥਰੂਮ ‘ਚੋਂ ਮਿਲੀ ਲਾਸ਼
ਇਸ ਦੌਰਾਨ ਮਾਂ ਨੇ ਦੋਸ਼ੀਆਂ ਦਾ ਵਿਰੋਧ ਕੀਤਾ ਅਤੇ ਸ਼ੋਰ ਵੀ ਮਚਾਇਆ ਪਰ ਦੋਸ਼ੀ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਵਿਚ ਸਫ਼ਲ ਹੋ ਗਏ। ਪਿਤਾ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਕੁੜੀ ਦੀ ਹੱਤਿਆ ਕਰ ਦਿੱਤੀ ਜਾਵੇਗੀ ਜਾਂ ਜਬਰ-ਜ਼ਿਨਾਹ ਕਰਕੇ ਉਸ ਨੂੰ ਧਰਮ ਪਰਿਵਰਤਣ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ।