ਬਾਲੀਵੁੱਡ ''ਚ ''ਕੋਰੋਨਾ'' ਦਾ ਕਹਿਰ ਜਾਰੀ, ਹੁਣ ਮਾਹਿਰਾ ਖ਼ਾਨ ਦੀ ਰਿਪੋਰਟ ਆਈ ਪਾਜ਼ੇਟਿਵ

12/14/2020 11:37:08 AM

ਪਾਕਿਸਤਾਨ (ਬਿਊਰੋ) : ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਮਾਹਿਰਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ, 'ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਮੈਂ ਸਾਰੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ 'ਚ ਸਨ। ਇਹ ਸਮੇਂ ਮੇਰੇ ਲਈ ਚੁਣੌਤੀਪੂਰਨ ਹੈ ਪਰ ਮੈਂ ਜਲਦ ਠੀਕ ਹੋ ਜਾਵਾਂਗੀ। ਕ੍ਰਿਪਾ ਕਰ ਧਿਆਨ ਨਾਲ ਮਾਸਕ ਪਾਓ ਤੇ ਦੂਜਿਆਂ ਲਈ ਹੋਰ ਸਾਰੀਆਂ ਗੱਲਾਂ ਦਾ ਪਾਲਣ ਕਰੋ। ਮੇਰੇ ਲਈ ਦੁਆਵਾਂ ਤੇ ਫ਼ਿਲਮਾਂ ਦੀ ਰਿਕਮੇਂਡੇਸ਼ਨ ਭੇਜੋ।'

 
 
 
 
 
 
 
 
 
 
 
 
 
 
 
 

A post shared by Mahira Khan (@mahirahkhan)


ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਲਈ ਚੁਣੌਤੀਪੂਰਨ ਸਮੇਂ ਹੈ ਤੇ ਉਹ ਜਲਦ ਠੀਕ ਹੋ ਜਾਵੇਗੀ। ਮਾਹਿਰਾ ਖ਼ਾਨ ਫਿਲਮ ਅਦਾਕਾਰ ਸ਼ਾਹਰੁਖ਼ ਖ਼ਾਨ ਨਾਲ ਫ਼ਿਲਮ 'ਰਈਸ' 'ਚ ਨਜ਼ਰ ਆਈ ਸੀ। ਉਨ੍ਹਾਂ ਨੇ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ ਪਰ ਉਹ ਇਸ ਫਿਲਮ ਦਾ ਪ੍ਰਚਾਰ ਕਰਨ ਭਾਰਤ ਨਹੀਂ ਆ ਪਾਈ। ਇਸ ਦਾ ਕਾਰਨ ਇਹ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ 2016 'ਚ ਹੋਏ ਉਰੀ ਹਮਲੇ ਤੋਂ ਬਾਅਦ ਤਣਾਅਪੂਰਨ ਹੋ ਗਏ ਸਨ। ਹਾਲਾਂਕਿ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੈੱਸ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੇ ਆਪਣੀ ਭੂਮਿਕਾ ਨੂੰ ਮਿਲ ਰਹੀ ਸਰਾਹਨਾ ਲਈ ਸਾਰਿਆਂ ਦਾ ਧੰਨਵਾਦ ਵਿਅਕਤ ਕੀਤਾ ਸੀ।

 
 
 
 
 
 
 
 
 
 
 
 
 
 
 
 

A post shared by Mahira Khan (@mahirahkhan)


sunita

Content Editor

Related News