ਪਾਕਿਸਤਾਨ 'ਚ ਮਚੀ ਹਾਹਾਕਾਰ, ਇਕ ਦਿਨ 'ਚ 26 ਰੁਪਏ ਵਧੀ ਪੈਟਰੋਲ ਦੀ ਕੀਮਤ

Saturday, Jun 27, 2020 - 01:05 PM (IST)

ਪਾਕਿਸਤਾਨ 'ਚ ਮਚੀ ਹਾਹਾਕਾਰ, ਇਕ ਦਿਨ 'ਚ 26 ਰੁਪਏ ਵਧੀ ਪੈਟਰੋਲ ਦੀ ਕੀਮਤ

ਕਰਾਚੀ — ਪਾਕਿਸਤਾਨ ਦੀ ਅਵਾਮ ਪਹਿਲਾਂ ਹੀ ਭਾਰੀ ਮਹਿੰਗਾਈ ਵਿਚ ਆਪਣਾ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੀ ਹੈ। ਆਮ ਜ਼ਰੂਰਤ ਦੀਆਂ ਮਹਿੰਗੀਆਂ ਵਸਤੂਆਂ ਨੇ ਪਹਿਲਾਂ ਹੀ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਖਾਣ-ਪੀਣ ਦੀਆਂ ਕੀਮਤਾਂਂ ਸੱਤਵੇਂ ਅਸਮਾਨ 'ਤੇ ਪਹੁੰਚ ਗਈਆਂ ਹਨ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਪੈਟਰੋਲ ਦੀ ਮੌਜੂਦਾ ਕੀਮਤ 'ਚ ਇੱਕ ਵਾਰ ਵਿਚ ਹੀ 25.58 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਹੈ। ਹੁਣ ਪੈਟਰੋਲ ਦੀ ਕੀਮਤ ਵਧ ਕੇ 100.10 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਪਹਿਲਾਂ ਪੈਟਰੋਲ ਦੀ ਕੀਮਤ 74.52 ਰੁਪਏ ਪ੍ਰਤੀ ਲੀਟਰ ਸੀ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿਚ ਅਕਸਰ ਨਵੀਆਂ ਕੀਮਤਾਂ ਦਾ ਐਲਾਨ ਮਹੀਨੇ ਦੇ ਅਖੀਰਲੇ ਦਿਨਾਂ 'ਚ ਕੀਤਾ ਜਾਂਦਾ ਹੈ ਅਤੇ ਇਹ ਰਾਤ 12 ਵਜੇ ਤੋਂ ਬਾਅਦ ਲਾਗੂ ਹੋ ਜਾਂਦੇ ਹਨ। 

ਪਾਕਿਸਤਾਨ ਵਿਚ ਪੈਟਰੋਲ ਤੋਂ ਜ਼ਿਆਦਾ ਮਹਿੰਗਾ ਹੈ ਡੀਜ਼ਲ

ਹਾਈ ਸਪੀਡ ਡੀਜ਼ਲ (ਐਚਐਸਡੀ) ਦੀ ਮੌਜੂਦਾ ਕੀਮਤ ਵਿਚ 21.31 ਰੁਪਏ ਦਾ ਵਾਧਾ ਕਰਨ ਤੋਂ ਬਾਅਦ ਲੋਕਾਂ ਨੇ ਪ੍ਰਤੀ ਲੀਟਰ 101.46 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਲਾਈਟ ਡੀਜ਼ਲ ਦੀ ਕੀਮਤ ਵਿਚ 17.55 ਰੁਪਏ ਦੇ ਵਾਧੇ ਕਾਰਨ ਲੋਕਾਂ ਨੂੰ 55.98 ਰੁਪਏ ਪ੍ਰਤੀ ਲੀਟਰ ਖਰਚ ਕਰਨਾ ਪਏਗਾ। 

ਇਹ ਵੀ ਪੜ੍ਹੋ- 12 ਅਗਸਤ ਤੱਕ ਸਾਰੀਆਂ ਆਮ ਰੇਲ ਸੇਵਾਵਾਂ ਬੰਦ, ਜਾਣੋ ਆਪਣੇ ਹਰ ਸਵਾਲ ਦਾ ਜਵਾਬ

ਸਾਲ 2020 ਵਿਚ, ਪਾਕਿਸਤਾਨੀ ਰੁਪਏ 'ਚ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਸਟੇਟ ਬੈਂਕ (ਐਸਬੀਪੀ) ਨੇ ਕਿਹਾ ਕਿ ਅਸੀਂ ਵਿੱਤੀ ਸਾਲ 2020 ਵਿਚ ਵਿਸ਼ਵ ਦੀ ਸਭ ਤੋਂ ਵੱਧ ਮਹਿੰਗਾਈ ਵੇਖੀ ਹੈ, ਜਿਸ ਨੇ ਸਾਨੂੰ ਵਿਆਜ ਦਰ ਵਧਾਉਣ ਲਈ ਮਜ਼ਬੂਰ ਕੀਤਾ ਹੈ।

ਇਹ ਵੀ ਪੜ੍ਹੋ- ਇੰਡੀਗੋ ਦੀ ਧਮਾਕੇਦਾਰ ਪੇਸ਼ਕਸ਼, ਸਿਰਫ਼ 10 ਫ਼ੀਸਦੀ ਰਾਸ਼ੀ ਦੇ ਕੇ ਪੱਕੀ ਕਰਵਾਓ ਜਹਾਜ਼ ਦੀ ਟਿਕਟ


author

Harinder Kaur

Content Editor

Related News