ਅਸ਼ਲੀਲ ਫੋਟੋ ਬਣਾ ਕੇ ਕਰਦੇ ਸੀ ਬਲੈਕਮੇਲ, ਲੜਕੀ ਨੇ ਕੀਤੀ ਖੁਦਕੁਸ਼ੀ

05/21/2019 8:57:45 PM

ਗੁਰਦਾਸਪੁਰ/ਬਦੀਨ (ਪਾਕਿਸਤਾਨ), (ਵਿਨੋਦ)— 3 ਲੜਕਿਆਂ ਵੱਲੋਂ ਕੰਪਿਊਟਰ 'ਤੇ ਇਕ ਲੜਕੀ ਦੀ ਅਸ਼ਲੀਲ ਫੋਟੋ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਕਾਰਨ ਲੜਕੀ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ-ਹੱਤਿਆ ਕਰ ਲਈ। ਇਸ ਸਬੰਧੀ ਪਾਕਿਸਤਾਨ ਦੇ ਕਸਬਾ ਬਦੀਨ ਦੀ ਪੁਲਸ ਨੇ 3 ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 2 ਅਜੇ ਫਰਾਰ ਹਨ।
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਇਕ ਕਸਬੇ 'ਚ ਰਹਿਣ ਵਾਲੀ ਲੜਕੀ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ-ਹੱਤਿਆ ਕਰ ਲਈ। ਬਦੀਨ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਲੈਣ 'ਤੇ ਉਥੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ, ਜਿਹੜਾ ਇਹ ਸਾਬਤ ਕਰਦਾ ਸੀ ਕਿ ਮੁਲਜ਼ਮ ਲੜਕੀ ਦੀ ਅਸ਼ਲੀਲ ਫੋਟੋ ਤਿਆਰ ਕਰ ਕੇ ਬਲੈਕਮੇਲ ਕਰ ਕੇ 50 ਹਜ਼ਾਰ ਰੁਪਏ ਮਹੀਨਾ ਵੀ ਵਸੂਲਦੇ ਸਨ।
ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦਾ ਪਿਤਾ ਪੇਸ਼ੇ ਤੋਂ ਇਕ ਡਾਕਟਰ ਹੈ। ਉਸ ਨੇ ਦੱਸਿਆ ਕਿ ਉਸ ਦੀ ਆਪਣੀ ਹੀ ਬਰਾਦਰੀ ਦੇ 3 ਨੌਜਵਾਨ ਸੋਮ ਮੰਗੇਸ਼ਵਰ, ਮਹੇਸ਼ ਅਤੇ ਅਸ਼ੋਕ ਕੁਮਾਰ ਬੀਤੇ ਲਗਭਗ 6 ਮਹੀਨਿਆਂ ਤੋਂ ਉਸ ਦੀ ਬੇਟੀ ਨਾਲ ਅਸ਼ਲੀਲ ਫੋਟੋ ਤਿਆਰ ਕਰ ਕੇ ਬਲੈਕਮੇਲ ਕਰ ਰਹੇ ਸਨ। ਦੋਸ਼ੀ ਇਸ ਬਲੈਕ ਮੇਲਿੰਗ ਦੀ ਆੜ 'ਚ ਹਰ ਮਹੀਨੇ ਉਸ ਦੀ ਬੇਟੀ ਤੋਂ 50 ਹਜ਼ਾਰ ਰੁਪਏ ਵੀ ਲੈ ਰਹੇ ਸਨ।
ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਬੇਟੀ ਦਾ ਰਿਸ਼ਤਾ ਕਿਸੇ ਲੜਕੇ ਨਾਲ ਹੋ ਰਿਹਾ ਸੀ ਪਰ ਦੋਸ਼ੀਆਂ ਨੇ ਉਸ ਦੇ ਮੰਗੇਤਰ ਨੂੰ ਉਸ ਦੀ ਅਸ਼ਲੀਲ ਫੋਟੋ ਭੇਜ ਦਿੱਤੀ, ਜਿਸ ਕਾਰਨ ਰਿਸ਼ਤਾ ਟੁੱਟ ਗਿਆ, ਜਿਸ ਤੋਂ ਬਾਅਦ ਉਨ੍ਹਾਂ ਬੇਟੀ ਦਾ ਰਿਸ਼ਤਾ ਕਿਸੇ ਹੋਰ ਲੜਕੇ ਨਾਲ ਕਰ ਦਿੱਤਾ ਪਰ ਉਨ੍ਹਾਂ ਟੈਰਕਿੰਗ ਕੀਤੀ ਫੋਟੋ ਉਸ ਨੂੰ ਵੀ ਭੇਜ ਦਿੱਤੀ, ਜਿਸ ਕਾਰਨ ਦੂਸਰੇ ਮੰਗੇਤਰ ਨੇ ਵੀ ਰਿਸ਼ਤਾ ਤੋੜ ਦਿੱਤਾ। ਇਸ ਕਾਰਨ ਪ੍ਰੇਸ਼ਾਨ ਹੋ ਕੇ ਉਸ ਦੀ ਬੇਟੀ ਨੇ ਆਤਮਹੱਤਿਆ ਕਰ ਲਈ।
ਐੱਸ. ਐੱਸ. ਪੀ. ਬਦੀਨ ਪੁਲਸ ਨਿਯਾਜ਼ ਨੇ ਦੱਸਿਆ ਕਿ ਇਸ 'ਚ ਮੁੱਖ ਦੋਸ਼ੀ ਸੋਮ ਮੰਗੇਸ਼ਵਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ 2 ਫਰਾਰ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


KamalJeet Singh

Content Editor

Related News