ਪਾਕਿ 'ਤੇ ਮੰਦੀ ਦੀ ਦੋਹਰੀ ਮਾਰ, 170 ਅਰਬ ਰੁਪਏ ਦੇ ਟੈਕਸ ਤੋਂ ਬਾਅਦ ਹੁਣ ਦਵਾਈਆਂ ਹੋਈਆਂ ਮਹਿੰਗੀਆਂ

Saturday, Feb 11, 2023 - 04:02 PM (IST)

ਪਾਕਿ 'ਤੇ ਮੰਦੀ ਦੀ ਦੋਹਰੀ ਮਾਰ, 170 ਅਰਬ ਰੁਪਏ ਦੇ ਟੈਕਸ ਤੋਂ ਬਾਅਦ ਹੁਣ ਦਵਾਈਆਂ ਹੋਈਆਂ ਮਹਿੰਗੀਆਂ

ਬਿਜ਼ਨੈੱਸ ਡੈਸਕ- ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਸਰਕਾਰ ਚਾਰ ਮਹੀਨਿਆਂ 'ਚ 170 ਅਰਬ ਰੁਪਏ ਦਾ ਵਾਧੂ ਮਾਲੀਆ (ਸਲਾਨਾ ਆਧਾਰ 'ਤੇ ਲਗਭਗ 510 ਅਰਬ ਰੁਪਏ) ਪੈਦਾ ਕਰਨ ਲਈ ਤੁਰੰਤ ਇੱਕ ਮਿੰਨੀ-ਬਜਟ ਪੇਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬਿਜਲੀ ਅਤੇ ਗੈਸ ਖੇਤਰਾਂ 'ਚ ਸੁਧਾਰ ਕੀਤਾ ਜਾਵੇਗਾ। ਇਸ ਨਾਲ ਬਜਟ ਵਾਲੀ ਸਬਸਿਡੀ ਖਤਮ ਕਰਨਾ ਅਤੇ ਦਵਾਈਆਂ ਅਤੇ ਪੈਟਰੋਲ ਅਤੇ ਡੀਜ਼ਲ 'ਤੇ ਡਿਊਟੀਆਂ 'ਚ ਵਾਧਾ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ- LIC ਦਾ ਵੱਡਾ ਐਲਾਨ-ਅਡਾਨੀ ਗਰੁੱਪ 'ਚ ਨਹੀਂ ਘਟਾਉਣਗੇ ਨਿਵੇਸ਼, ਲੈਂਦੇ ਰਹਿਣਗੇ ਯੋਜਨਾਵਾਂ ਦੀ ਜਾਣਕਾਰੀ


ਆਈ.ਐੱਮ.ਐੱਫ ਵਲੋਂ ਆਪਣਾ ਮਿਸ਼ਨ ਖਤਮ ਕਰਨ ਦੇ ਬਿਆਨ ਤੋਂ ਬਾਅਦ ਜਲਦਬਾਜ਼ੀ 'ਚ ਬੁਲਾਈ ਗਈ ਪ੍ਰੈਸ ਕਾਨਫਰੰਸ 'ਚ ਮੰਤਰੀ ਨੇ ਕਿਹਾ ਕਿ ਫੰਡ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ ਵੀਰਵਾਰ ਨੂੰ ਅੰਤਮ ਦੌਰ 'ਚ ਹੀ ਸੁਲਝਾ ਲਿਆ ਗਿਆ ਸੀ। ਖਬਰਾਂ ਮੁਤਾਬਕ ਸ਼ਹਿਬਾਜ਼ ਸ਼ਰੀਫ ਸਰਕਾਰ ਦੀ ਆਰਥਿਕ ਤਾਲਮੇਲ ਕਮੇਟੀ ਜਲਦ ਹੀ 150 ਦਵਾਈਆਂ ਦੀਆਂ ਕੀਮਤਾਂ 'ਚ ਵਾਧੇ ਨੂੰ ਮਨਜ਼ੂਰੀ ਦੇਣ ਵਾਲੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਤੋਂ ਹੀ 170 ਅਰਬ ਰੁਪਏ ਦੇ ਵਾਧੂ ਟੈਕਸ ਦੇ ਬੋਝ ਹੇਠ ਦੱਬੀ ਪਾਕਿਸਤਾਨੀ ਜਨਤਾ ਲਈ ਇਹ ਬੁਰੀ ਖ਼ਬਰ ਹੋਵੇਗੀ। 

ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਕਰਨਗੇ UP 'ਚ 75 ਹਜ਼ਾਰ ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਪਾਕਿਸਤਾਨੀ ਮੀਡੀਆ ਮੁਤਾਬਕ ਸ਼ਹਿਬਾਜ਼ ਸ਼ਰੀਫ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ ਜਲਦ ਹੀ 150 ਦਵਾਈਆਂ ਦੀਆਂ ਕੀਮਤਾਂ 'ਚ ਵਾਧੇ ਨੂੰ ਮਨਜ਼ੂਰੀ ਦੇਣ ਵਾਲੀ ਹੈ। ਇੱਕ ਦਿਨ ਪਹਿਲਾਂ ਹੀ ਵਿੱਤ ਮੰਤਰੀ ਇਸ਼ਾਕ ਡਾਰ ਨੇ ਚਾਰ ਮਹੀਨਿਆਂ ਦੇ ਅੰਦਰ ਪਾਕਿਸਤਾਨੀਆਂ ਤੋਂ 170 ਅਰਬ ਰੁਪਏ ਦਾ ਟੈਕਸ ਵਸੂਲੀ ਕਰਨ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਵੱਲੋਂ ਨਵੇਂ ਟੈਕਸ ਦਾ ਐਲਾਨ ਆਈ.ਐੱਮ.ਐੱਫ ਤੋਂ ਕਰਜ਼ੇ ਦੀਆਂ ਕਿਸ਼ਤਾਂ ਜਾਰੀ ਕੀਤੇ ਬਿਨਾਂ ਪਾਕਿਸਤਾਨ ਤੋਂ ਉਨ੍ਹਾਂ ਦੇ ਮਿਸ਼ਨ ਦੀ ਵਾਪਸੀ ਤੋਂ ਤੁਰੰਤ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਈ.ਐੱਮ.ਐੱਫ. ਦੀ ਟੀਮ 10 ਦਿਨਾਂ ਤੱਕ ਪਾਕਿਸਤਾਨ 'ਚ ਮੌਜੂਦ ਸੀ ਅਤੇ ਪਾਕਿਸਤਾਨੀ ਪੱਖ ਨਾਲ ਬੇਲਆਊਟ ਪੈਕੇਜ 'ਤੇ ਗੱਲਬਾਤ ਕਰ ਰਹੀ ਸੀ।

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News