ਨਕਦੀ ਸੰਕਟ ਨਾਲ ਜੂਝ ਰਹੇ ਪਾਕਿ ਦਾ ADB ਨਾਲ ਕਰਾਰ

Sunday, Jun 16, 2019 - 02:48 PM (IST)

ਨਕਦੀ ਸੰਕਟ ਨਾਲ ਜੂਝ ਰਹੇ ਪਾਕਿ ਦਾ ADB ਨਾਲ ਕਰਾਰ

ਇਸਲਾਮਾਬਾਦ—ਪਾਕਿਸਤਾਨ ਨੂੰ ਬਜਟੀ ਸਮਰਥਨ ਲਈ ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਤੋਂ 3.4 ਅਰਬ ਡਾਲਰ ਦਾ ਕਰਜ਼ ਮਿਲੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿੱਤੀ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ ਹੈ। 
ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਵਧਦੇ ਭੁਗਤਾਨ ਸੰਕਟ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਾਨ ਅਖਬਾਰ ਨੇ ਯੋਜਨਾ, ਵਿਕਾਸ ਅਤੇ ਸੁਧਾਰ ਮੰਤਰੀ ਖੁਸਰੋ ਬਖਤਿਆਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਕੁੱਲ ਰਾਸ਼ੀ 'ਚੋਂ 2.1 ਅਰਬ ਡਾਲਰ ਏ.ਡੀ.ਬੀ. ਅਤੇ ਵਿੱਤ ਮੰਤਰਾਲੇ ਦੇ ਵਿਚਕਾਰ ਕਰਾਰ ਦੇ ਇਕ ਸਾਲ 'ਚ ਜਾਰੀ ਕੀਤੇ ਜਾਣਗੇ। ਫਿਲੀਪੀਨ ਦਫਤਰ ਵਾਲੇ ਏ.ਡੀ.ਬੀ. ਤੋਂ ਇਹ ਕਰਜ਼ ਰਿਵਾਇਤੀ ਵਿਆਜ ਦਰ 'ਤੇ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਸਲਾਹਕਾਰ (ਵਿੱਤੀ) ਅਬਦੁੱਲ ਹਾਫਿਜ਼ ਸ਼ੇਖ ਨੇ ਟਵੀਟ ਕੀਤਾ ਕਿ ਏ.ਡੀ.ਬੀ. ਪਾਕਿਸਤਾਨ ਨੂੰ 3.4 ਅਰਬ ਡਾਲਰ ਦਾ ਬਜਟੀ ਸਮਰਥਨ ਉਪਲੱਬਧ ਕਰਵਾਏਗਾ।


author

Aarti dhillon

Content Editor

Related News