ਪਾਕਿ ਕ੍ਰਿਕਟ 'ਚ ਕੋਰੋਨਾ ਡ੍ਰਾਮਾ : ਸਾਬਕਾ ਭਾਰਤੀ ਓਪਨਰ ਨੇ ਕਿਹਾ- Confusion ਦਾ ਦੂਜਾ ਨਾਂ PCB

6/27/2020 1:09:44 PM

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਵਿਚ ਕੋਰੋਨਾ ਡ੍ਰਾਮਾ ਜਾਰੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇੰਗਲੈਂਡ ਦੌਰੇ ਤੋਂ ਪਹਿਲਾਂ ਖਿਡਾਰੀਆਂ ਦਾ ਕੋਵਿਡ-19 ਟੈਸਟ ਕਰਾਇਆ ਸੀ। ਇਸ ਵਿਚ ਕਈ ਖਿਡਾਰੀ ਪਾਜ਼ੇਟਿਵ ਪਾਏ ਗਏ ਸੀ। ਉਨ੍ਹਾਂ ਖਿਡਾਰੀਆਂ ਵਿਚ ਸਾਬਕਾ ਕਪਤਾਨ ਮੁਹੰਮਦ ਹਫੀਜ਼ ਵੀ ਸ਼ਾਮਲ ਸੀ। ਹਫੀਜ਼ ਨੇ ਇਸ ਤੋਂ ਬਾਅਦ ਪ੍ਰਾਈਵੇਟ ਲੈਬ ਵਿਚ ਖੁਦ ਤੋਂ ਟੈਸਟ ਕਰਾਇਆ ਤਾਂ ਨਤੀਜਾ ਨੈਗਟਿਵ ਆਇਆ। ਉਸ ਨੇ ਇਸ ਰਿਪੋਰਟ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਇਸ ਵਜ੍ਹਾਂ ਤੋਂ ਦੁਨੀਆ ਭਰ ਵਿਚ ਪੀ. ਸੀ. ਬੀ. ਦਾ ਮਜ਼ਾਕ ਉੱਡਣ ਲੱਗਾ।

ਹਫੀਜ਼, ਪੀ. ਸੀ. ਬੀ. ਅਤੇ ਕੋਰੋਨਾ ਦੇ ਇਸ ਸਬੰਧ ਨੂੰ ਦੇਖਦਿਆਂ ਭਾਰਤੀ ਓਪਨਰ ਆਕਾਸ਼ ਚੋਪੜਾ ਨੇ ਪਾਕਿਸਤਾਨ ਕ੍ਰਿਕਟ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਲਝਣ (Confusion) ਦਾ ਦੂਜਾ ਨਾਂ ਪੀ. ਸੀ. ਬੀ. ਹੈ। ਆਕਾਸ਼ ਨੇ ਟਵੀਟ ਕਰ ਕਿਹਾ, ''ਅਰੇ ਯਾਰ.... ਉਲਝਣ (Confusion) ਦਾ ਦੂਜਾ ਨਾਂ ਪਾਕਿਸਤਾਨ ਕ੍ਰਿਕਟ ਹੈ ਪਰ ਇਹ ਨਵੇਂ ਪੱਧਰ 'ਤੇ ਜਾ ਰਹੀ ਹੈ। ਪਾਜ਼ੇਟਿਵ, ਨੈਗਟਿਵ, ਪਾਜ਼ੇਟਿਵ... ਸਭ ਕੁਝ 72 ਘੰਟਿਆਂ 'ਚ। ਕੋਰੋਨਾ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਵੀ ਪ੍ਰੇਸ਼ਾਨ ਹੈ। ਉੱਥੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਪੀ. ਸੀ. ਬੀ. ਦਾ ਨਾਂ ਖਰਾਬ ਹੋ ਰਿਹਾ ਹੈ। ਇਹ ਬੋਰਡ ਦੇ ਲਈ ਬਹੁਤ ਸ਼ਸ਼ੋਪੰਜ ਵਾਲੀ ਸਥਿਤੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਾਰੇ ਖਿਡਾਰੀਆਂ ਦੇ ਟੈਸਟ ਨਤੀਜੇ ਕੀ ਆਉਂਦੇ ਹਨ? ਅਸੀਂ ਇਸ ਲਈ ਦੂਜੀ ਵਾਰ ਟੈਸਟ ਕਰਾਇਆ ਹੈ। ਸਾਡਾ ਉਦੇਸ਼ ਕਿਸੇ ਵੀ ਸੰਸਥਾ ਜਾਂ ਵਿਅਕਤੀ ਦੇ ਨਾਂ ਨੂੰ ਬਦਨਾਮ ਕਰਨਾ ਨਹੀਂ ਹੈ। ਇਸ ਤੋਂ ਪਹਿਲਾਂ ਹਫੀਜ਼ ਦਾ ਪ੍ਰਾਈਵੇਟ ਲੈਬ ਵਿਚ ਖੁਦ ਟੈਸਟ ਕਰਾਉਣਾ PCB ਦੇ ਸੀ. ਈ. ਓ. ਵਸੀਮ ਖਾਨ ਨੂੰ ਪਸੰਦ ਨਹੀਂ ਆਇਆ ਸੀ। ਉਸ ਨੇ ਕਿਹਾ ਸੀ ਕਿ ਹਫੀਜ਼ ਨੇ ਨਿਯਮਾਂ ਖ਼ਿਲਾਫ਼ ਕੰਮ ਕੀਤਾ ਹੈ। ਇਸ ਨਾਲ ਬੋਰਡ ਦਾ ਨਾਂ ਖਰਾਬ ਹੋ ਰਿਹਾ ਹੈ।

PunjabKesari

CEO ਵਸੀਮ ਖਾਨ ਨੇ ਕਿਹਾ ਸੀ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਹਫੀਜ਼ ਨੇ ਨਿਯਮਾਂ ਨੂੰ ਤੋੜਿਆ ਹੈ। ਉਹ ਪਹਿਲਾਂ ਵੀ ਜਨਤਕ ਤੌਰ 'ਤੇ ਮੀਡੀਆ ਦੇ ਸਾਹਮਣੇ ਪੀ. ਸੀ. ਬੀ. ਦੇ ਨਿਯਮਾਂ ਨੂੰ ਤੋੜਦੇ ਆਏ ਹਨ। ਉਸ ਦੇ ਕੋਲ ਬੋਰਡ ਦਾ ਕੇਂਦਰੀ ਕਰਾਰ ਨਹੀਂ ਹੈ ਪਰ ਜਦੋਂ ਉਹ ਇਕ ਵਾਰ ਟੀਮ ਵਿਚ ਚੁਣੇ ਗਏ ਤਾਂ ਉਸ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਸੀ। ਅਸੀਂ ਅਜੇ ਵੀ ਇਸ ਮਾਮਲੇ 'ਤੇ ਆਪਣੀ ਨਜ਼ਰ ਬਣਾ ਕੇ ਰੱਖੀ ਹੈ ਕਿਉਂਕਿ ਉਸ ਨੇ ਪੀ. ਸੀ. ਬੀ. ਨੂੰ ਮੁਸ਼ਕਿਲ 'ਚ ਪਾਇਆ ਹੈ। ਪਾਕਿਸਤਾਨ ਦੀ ਟੀਮ ਇਸ ਮਹੀਨੇ ਦੇ ਆਖਿਰ ਵਿਚ ਇੰਗਲੈਂਡ ਰਵਾਨਾ ਹੋਵੇਗੀ। ਉੱਥੇ ਇੰਗਲੈਂਡ ਖ਼ਿਲਾਫ਼ 3 ਟੈਸਟ ਤੇ 3 ਟੀ-20 ਮੈਚ ਖੇਡੇਗੀ।

PunjabKesari


Ranjit

Content Editor Ranjit