PSL ''ਚ ਆਇਆ ਕ੍ਰਿਸ ਲਿਨ ਨਾਂ ਦਾ ਤੂਫਾਨ, 20 ਗੇਂਦਾਂ 'ਤੇ ਲਈਆਂ 96 ਦੌਡ਼ਾਂ (Video)

Monday, Mar 16, 2020 - 01:36 PM (IST)

ਨਵੀਂ ਦਿੱਲੀ : ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਲਾਹੌਰ ਕਲੰਦਰਸ ਅਤੇ ਮੁਲਤਾਨ ਸੁਲਤਾਨ ਵਿਚਾਲੇ ਮੁਕਾਬਲਾ ਖੇਡਿਆ ਗਿਆ। ਕ੍ਰਿਸ ਲਿਨ ਦੀ ਤੂਫਾਨੀ ਪਾਰੀ ਦੀ ਬਦੌਲਤ ਲਾਹੌਰ ਕਲੰਦਰਸ ਨੇ ਆਸਾਨੀ ਨਾਲ ਇਹ ਮੁਕਾਬਲਾ ਜਿੱਤ ਲਿਆ। ਇਸ ਦੇ ਨਾਲ ਹੀ ਲਾਹੌਰ ਪਹਿਲੀ ਵਾਰ ਨਾਕ-ਆਊਟ 'ਚ ਪਹੁੰਚਣ ਵਿਚ ਸਫਲ ਹੋਇਆ। ਕ੍ਰਿਸ ਲਿਨ ਨੇ 55 ਗੇਂਦਾਂ 'ਤੇ ਅਜੇਤੂ 113 ਦੌੜਾਂ ਦੀ ਪਾਰੀ ਖੇਡੀ। ਖਾਸ ਗੱਲ ਇਹ ਰਹੀ ਉਸ ਨੇ 12 ਚੌਕੇ ਅਤੇ 8 ਛੱਕਿਆਂ ਦੀ ਬਦੌਲਤ 96 ਦੌੜਾਂ ਤਾਂ ਸਿਰਫ 20 ਗੇਂਦਾਂ 'ਤੇ ਬਣਾ ਦਿੱਤੀਆਂ। ਉਸ ਨੇ ਹਰ ਗੇਂਦਬਾਜ਼ ਦੀ ਖਬਰ ਲਈ। ਸੋਸ਼ਲ ਮੀਡੀਆ 'ਤੇ ਉਸ ਦੀ ਪਾਰੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਲਾਹੌਲ ਕਲੰਦਰਸ ਨੂੰ ਜਿੱਤਣ ਦੇ ਲਈ 187 ਦੌੜਾਂ ਦੀ ਜ਼ਰੂਰਤ ਸੀ। ਅਜਿਹੇ 'ਚ ਕ੍ਰਿਸ ਲਿਨ ਅਤੇ ਫਖਰ ਜਮਾਂ ਨੇ ਆਉਂਦਿਆਂ ਹੀ ਤੇਜ਼ ਤੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕ੍ਰਿਸ ਲਿਨ ਨੇ ਗਰਾਊਂਡ ਦੇ ਹਰ ਕੋਨੇ 'ਤੇ ਵੱਡੇ ਸ਼ਾਟ ਖੇਡੇ। ਫਖਰ ਦੇ ਆਊਟ ਹੋਣ ਤੋਂ ਬਾਅਦ ਲਿਨ ਨੇ ਆਪਣਾ ਗੇਅਰ ਬਦਲਿਆ ਅਤੇ ਤੇਜ਼ ਰਫਤਾਰ ਨਾਲ ਖੇਡਣ ਲੱਗੇ। ਉਸ ਨੇ 12 ਚੌਕੇ ਅਤੇ 8 ਛੱਕੇ ਲਾਏ। ਉਸ ਨੇ 7 ਗੇਂਦਾਂ ਰਹਿੰਦਿਆਂ ਲਾਹੌਰ ਕਲੰਦਰਸ ਨੂੰ ਮੈਚ ਜਿਤਾ ਦਿੱਤਾ।

ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸੁਲਤਾਨ ਦੀ ਟੀਮ ਨੇ 186 ਦੌੜਾਂ ਬਣਾਈਆਂ, ਜਿਸ ਵਿਚ ਸ਼ਾਨ ਮਸੂਦ ਦੇ ਬੱਲੇ ਨਾਲ 42 ਦੌੜਾਂ, ਰਵੀ ਬੋਪਾਰਾ ਦੇ ਬੱਲੇ ਨਾਲ 33 ਦੌੜਾਂ ਅਤੇ ਖੁਸ਼ਦਿਲ ਸ਼ਾਹ ਨੇ ਸਭ ਤੋਂ ਵੱਧ 70 ਦੌੜਾਂ ਬਣਾਈਆਂ। ਅਜਿਹੇ 'ਚ ਇਸ ਟੀਮ ਨੇ ਸਾਹਮਣੇ ਵਾਲੀ ਟੀਮ ਨੂੰ ਵੱਡਾ ਟੀਚਾ ਦਿੱਤਾ ਪਰ ਕ੍ਰਿਸ ਲਿਨ ਦਾ ਜਲਵਾ ਮੈਦਾਨ 'ਤੇ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਸ਼ਾਇਦ ਵਿਰੋਧੀ ਟੀਮ ਨੂੰ ਇਸ ਦਾ ਅੰਦਾਜ਼ਾ ਤਕ ਨਹੀਂ ਸੀ। ਹਾਲਾਂਕਿ ਮੁਲਤਾਨ ਸੁਲਤਾਨ ਖਿਲਾਫ ਜੇਤੂ ਪਾਰੀ ਖੇਡਣ ਦੇ ਤੁਰੰਤ ਬਾਅਦ ਕ੍ਰਿਸ ਲਿਨ ਨੇ ਦੱਸਿਆ ਕਿ ਉਹ ਆਪਣੇ ਵਤਨ ਆਸਟਰੇਲੀਆ ਵਾਪਸ ਪਰਤ ਰਹੇ ਹਨ। ਉਸ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਪੋਸਟ ਸ਼ੇਅਰ ਕਰ ਕੇ ਦਿੱਤੀ। ਉਸ ਨੇ ਲਿਖਿਆ, ''ਮੈਂ ਪਾਕਿਸਤਾਨ ਸੁਪਰ ਲੀਗ ਵਿਚ ਖੇਡਣ ਦਾ ਮਜ਼ਾ ਲਿਆ। ਬਦਕਿਸਮਤੀ ਨਾਲ ਮੌਜੂਦਾ ਹਾਲਾਤਾਂ ਵਿਚ ਮੈਂ ਆਸਟਰੇਲੀਆ ਵਾਪਸ ਪਰਤਣ ਦਾ ਫੈਸਲਾ ਕੀਤਾ ਹੈ। ਮੈਂ ਹਮੇਸ਼ਾ ਹੀ ਕਿਹਾ ਹੈ ਕਿ ਜ਼ਿੰਦਗੀ ਕ੍ਰਿਕਟ ਤੋਂ ਵੱਡੀ ਹੈ ਅਤੇ ਇਹ ਇਕ ਅਜਿਹਾ ਹੀ ਮਾਮਲਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਲਾਹੌਰ ਕਲੰਦਰਜ਼ ਖਿਤਾਬੀ ਮੰਜ਼ਲ ਤਕ ਜ਼ਰੂਰ ਪਹੁੰਚੇਗੀ।

PunjabKesari


Related News