BLA ਨੇ ਬਿਲੋਚਿਸਤਾਨ ’ਚ ਚੀਨ ਵੱਲੋਂ ਸਥਾਪਤ 6 ਟਾਵਰਾਂ ਨੂੰ ਲਾਈ ਅੱਗ, ਨਜ਼ਰ ਰੱਖੇ ਜਾਣ ਦੀ ਆਖੀ ਗੱਲ

Thursday, Apr 20, 2023 - 01:32 PM (IST)

BLA ਨੇ ਬਿਲੋਚਿਸਤਾਨ ’ਚ ਚੀਨ ਵੱਲੋਂ ਸਥਾਪਤ 6 ਟਾਵਰਾਂ ਨੂੰ ਲਾਈ ਅੱਗ, ਨਜ਼ਰ ਰੱਖੇ ਜਾਣ ਦੀ ਆਖੀ ਗੱਲ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਬਿਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਬਿਲੋਚਿਸਤਾਨ ਸੂਬੇ ਦੇ ਜ਼ਿਲ੍ਹਾ ਕੋਚ ਤਹਿਸੀਲ ਦਸਤ ’ਚ ਚੀਨੀ ਕੰਪਨੀਆਂ ਵੱਲੋਂ ਲਗਾਏ 6 ਮੋਬਾਇਲ ਟਾਵਰਾਂ ਨੂੰ ਅੱਗ ਲਗਾ ਦਿੱਤੀ। ਬੀ. ਐੱਲ. ਏ ਨੇ ਕੋਚ ਦੇ ਦਸਤ ਕੰਬੋਲ, ਜਾਨ ਮੁਹੰਮਦ ਬਾਜ਼ਾਰ, ਪ੍ਰਿਟੰਰ ਬਾਜ਼ਾਰ ਅਤੇ ਜਰੀਨ ਬੱਗ ਖੇਤਰਾਂ ’ਚ ਚੀਨ ਵੱਲੋਂ ਸਥਾਪਿਤ ਮੋਬਾਇਲ ਟਾਵਰਾਂ ਨੂੰ ਅੱਗ ਲਗਾ ਦਿੱਤੀ। ਇਹ ਟਾਵਰ ਚੀਨ ਦੀ ਯੂਫੋਨ ਕੰਪਨੀ ਨੇ ਲਗਾਏ ਸਨ। ਸੂਤਰਾਂ ਅਨੁਸਾਰ ਇਨਾਂ ਮੋਬਾਇਲ ਟਾਵਰਾਂ ਦੇ ਲਈ ਲਗਾਈ ਸਾਰੀ ਮਸ਼ੀਨਰੀ ਨੂੰ ਨਸ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਪਲਾਂ 'ਚ ਉੱਜੜੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਦਿਓਰ-ਭਾਬੀ ਨਾਲ ਵਾਪਰਿਆ ਦਰਦਨਾਕ ਭਾਣਾ

ਇਸੇ ਤਰ੍ਹਾਂ ਜ਼ਿਲ੍ਹਾ ਕੋਚ ਦਸਤ ਇਲਾਕੇ ਵਿਚ ਯੂਫੋਨ ਕੰਪਨੀ ਦੇ ਇਕ ਹੋਰ ਟਾਵਰ ਅਤੇ ਕੋਚ ਦੇ ਸੁੰਗਈ ਬਾਜ਼ਾਰ ’ਚ ਜੋਗ ਕੰਪਨੀ ਦੇ ਟਾਵਰਾਂ ’ਤੇ ਹਮਲਾ ਕੀਤਾ ਅਤੇ ਸਾਰੀ ਮਸ਼ੀਨਰੀ ਨੂੰ ਸਾੜ ਦਿੱਤਾ। ਬੀ. ਐੱਲ. ਏ ਨੇ ਇਸ ਸਬੰਧੀ ਸਪਸ਼ੱਟ ਕੀਤਾ ਕਿ ਇਨ੍ਹਾਂ ਟਾਵਰਾਂ ਦੇ ਸਹਾਰੇ ਪਾਕਿਸਤਾਨ ਅਤੇ ਚੀਨ ਦੀ ਸੁਰੱਖਿਆਂ ਏਜੰਸੀਆ ਸਾਡੇ ਘਰ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਇਹ ਟਾਵਰ ਸਾਡੀ ਗਤੀਵਿਧੀਆਂ ਤੇ ਨਜ਼ਰ ਰੱਖਦੇ ਸੀ। ਬੀ. ਐੱਲ. ਏ.  ਨੇ ਸਪਸ਼ੱਟ ਕੀਤਾ ਹੈ ਕਿ ਇਲਾਕੇ ਵਿਚ ਚੀਨ ਨੂੰ ਕੋਈ ਵੀ ਟਾਵਰ ਸਥਾਪਤ ਨਹੀਂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਗੈਂਗਸਟਰ ਮੁੱਖਤਾਰ ਅੰਸਾਰੀ ਮਾਮਲੇ 'ਤੇ ਐਕਸ਼ਨ 'ਚ CM ਮਾਨ, ਵਾਪਸ ਮੋੜੀ 55 ਲੱਖ ਦੇ ਖ਼ਰਚੇ ਵਾਲੀ ਫਾਈਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News