ਅਖਤਰ ਨੇ ਪਾਕਿ ਲਈ ਭਾਰਤ ਤੋਂ ਮੰਗੀ ਮਦਦ, ਕਿਹਾ- 10 ਹਜ਼ਾਰ ਵੈਂਟੀਲੇਟਰ ਦੇ ਦਵੋ, ਹਮੇਸ਼ਾ ਯਾਦ ਰੱਖਾਂਗੇ

04/09/2020 2:04:37 PM

ਸਪੋਰਟਸ ਡੈਸਕ : ਸਾਬਕਾ ਪਾਕਿਸਾਤਨੀ ਕ੍ਰਿਕਟਰ ਸ਼ੋਇਬ ਅਖਤਰ ਨੇ ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਕਿਹਾ ਹੈ। ਸ਼ੋਇਬ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਦੋਵੇਂ ਦੇਸ਼ਾਂ ਨੂੰ ਇਕ-ਦੂਜੇ ਦੇ ਨਾਲ ਆਉਣਾ ਚਾਹੀਦਾ ਹੈ। ਜੇਕਰ ਅਜਿਹੇ ਸਮੇਂ ਵਿਚ ਭਾਰਤ ਸਾਨੂੰ 10 ਹਜ਼ਾਰ ਵੈਂਟੀਲੇਟਰ ਦਿੰਦਾ ਹੈ ਤਾਂ ਪਾਕਿਸਤਾਨ ਹਮੇਸ਼ਾ ਯਾਦ ਰੱਖੇਗਾ। ਰਾਵਲਪਿੰਡੀ ਨਾਂ ਤੋਂ ਪਛਾਣੇ ਜਾਣ ਵਾਲੇ ਸ਼ੋਇਬ ਅਖਤਰ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤਾਂ ਦੀ ਮਦਦ ਦੇ ਲਈ ਧਨ ਇਕੱਠਾ ਕਰਨ ਲਈ ਇਕ ਪ੍ਰਸਤਾਵ ਰੱਖਿਆ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ ਕਰਾਈ ਜਾਣੀ ਚਾਹੀਦੀ ਹੈ, ਜਿਸ ਨਾਲ ਕਾਫੀ ਪੈਸਾ ਇਕੱਠਾ ਹੋ ਸਕਦਾ ਹੈ, ਜੋ ਇਸ ਮਹਾਮਾਰੀ ਪੀੜਤਾਂ ਦੇ ਕੰਮ ਆਵੇਗਾ। ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧਾਂ ਕਾਰਨ ਕਈ ਸਾਲਾਂ ਤੋਂ ਦੋਵਾਂ ਵਿਚਾਲੇ 2 ਪੱਖੀ ਸੀਰੀਜ਼ ਨਹੀਂ ਖੇਡੀ ਗਈ ਹੈ। ਦੋਵੇਂ ਟੀਮਾਂ ਏਸ਼ੀਆ ਕੱਪ ਤੋਂ ਇਲਾਵਾ ਆਈ. ਸੀ. ਸੀ. ਟੂਰਨਾਮੈਂਟ ਵਿਚ ਹੀ ਇਕ-ਦੂਜੇ ਖਿਲਾਫ ਖੇਡਦੀਆਂ ਹਨ।

PunjabKesari

ਇਕ ਨਿਊਜ਼ ਏਜੇਂਸੀ ਨਾਲ ਗੱਲਬਾਤ ਦੌਰਾਨ ਸ਼ੋਇਬ ਅਖਤਰ ਨੇ ਕਿਹਾ, ‘‘ਜੇਕਰ ਭਾਰਤ ਸਾਨੂੰ 10 ਹਜ਼ਾਰ ਵੈਂਟੀਲੇਟਰ ਦਿੰਦਾ ਹੈ ਤਾਂ ਪਾਕਿਸਤਾਨ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੇਗਾ। ਅਸੀਂ ਭਾਰਤ ਦੇ ਨਾਲ ਕ੍ਰਿਕਟ ਸੀਰੀਜ਼ ਦਾ ਪ੍ਰਸਤਾਵ ਰੱਖ ਸਕਦੇ ਹਾਂ ਪਰ ਇਸ ਗੱਲ ’ਤੇ ਫੈਸਲਾ ਤਾਂ ਅਧਿਕਾਰੀਆਂ ਨੂੰ ਲੈਣਾ ਹੋਵੇਗਾ। ਵੈਸੇ ਸੰਕਟ ਦੇ ਇਸ ਸਮੇਂ ਜੇਕਰ ਇਹ ਸੀਰੀਜ਼ ਹੁੰਦੀ ਹੈ ਤਾਂ ਮੈਚਾਂ ਦੇ ਨਤੀਜੇ ’ਤੇ ਕੋਈ ਵੀ ਦੇਸ਼ ਨਿਰਾਸ਼ ਨਹੀਂ ਹੋਵੇਗਾ। ਜੇਕਰ ਵਿਰਾਟ ਕੋਹਲੀ ਨੇ ਸੈਂਕੜਾ ਲਗਾਇਆ ਤਾਂ ਅਸੀਂ ਖੁਸ਼ ਹੋਵਾਂਗੇ ਅਤੇ ਇਸੇ ਤਰ੍ਹਾਂ ਜੇਕਰ ਬਾਬਰ ਆਜ਼ਮ ਨੇ ਸੈਂਕੜਾ ਲਗਾਇਆ ਤਾਂ ਤੁਸੀਂ ਖੁਸ਼ ਹੋਵੋਗੇ। ਮੈਚਾਂ ਦਾ ਨਤੀਜਾ ਕੁਝ ਵੀ ਨਿਕਲੇ ਜਿੱਤ ਦੋਵੇਂ ਟੀਮਾਂ ਦੀ ਹੋਵੇਗੀ।

ਅਖਤਰ ਨੇ ਭਾਰਤ ਅੱਗੇ ਕ੍ਰਿਕਟ ਸੀਰੀਜ਼ ਦੀ ਵੀ ਰੱਖੀ ਮੰਗ :


Ranjit

Content Editor

Related News