ਬਲੋਚਿਸਤਾਨ ’ਚ 5 ਅੱਤਵਾਦੀ ਢੇਰ

Monday, Sep 21, 2026 - 03:43 PM (IST)

ਬਲੋਚਿਸਤਾਨ ’ਚ 5 ਅੱਤਵਾਦੀ ਢੇਰ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਇਕ ਸੁਰੱਖਿਆ ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ 23 ਲੋਕਾਂ ਨੂੰ ਅਗਵਾ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਹ ਘਟਨਾ 18 ਸਤੰਬਰ ਦੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਅੱਤਵਾਦੀਆਂ ਨੇ ਕਲਾਤ ਦੇ ਨੇੜੇ ਚਮਨ-ਕਰਾਚੀ ਐੱਨ-25 ਹਾਈਵੇਅ ’ਤੇ ਲੋਕਾਂ ਦੀ ਸ਼ਾਂਤੀਪੂਰਨ ਆਵਾਜਾਈ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਫੌਜ ਨੇ ਇਕ ਬਿਆਨ ’ਚ ਕਿਹਾ ਕਿ ਅੱਤਵਾਦੀਆਂ ਨੇ ਫਿਰੌਤੀ ਲਈ ਅਗਵਾ, ਜਬਰਨ ਵਸੂਲੀ ਅਤੇ ਗੱਡੀਆਂ ਖੋਹਣ ਦੇ ਮਕਸਦ ਨਾਲ ਇਕ ਚੈੱਕ ਪੋਸਟ ਬਣਾਈ ਸੀ।

ਪਾਕਿਸਤਾਨ ਫੌਜ ਦੀ ਮੀਡੀਆ ਸ਼ਾਖਾ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਕਿਹਾ ਕਿ ਸੁਰੱਖਿਆ ਫੋਰਸਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਜ਼ਬਰਦਸਤ ਗੋਲੀਬਾਰੀ ਤੋਂ ਬਾਅਦ ਹਥਿਆਰਬੰਦ ਫੋਰਸਾਂ ਦੀ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ’ਚ ਪੰਜ ਅੱਤਵਾਦੀ ਮਾਰੇ ਗਏ। ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ ਟਿਕਾਣੇ ਤੋਂ ਅਗਵਾ ਕੀਤੇ ਗਏ 23 ਲੋਕਾਂ ਨੂੰ ਵੀ ਛੁਡਵਾਇਆ। ਉੱਥੋਂ 6 ਟਰੱਕ, 3 ਬੱਸਾਂ ਅਤੇ 2 ਕਾਰਾਂ ਸਮੇਤ ਭਾਰੀ ਮਾਤਰਾ ’ਚ ਹਥਿਆਰ, ਗੋਲਾ-ਬਾਰੂਦ ਅਤੇ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਕੀਤੀ ਗਈ।


author

cherry

Content Editor

Related News