ਸਰਹੱਦ ਪਾਰ: ‘2 ਸਿੱਖ ਵਪਾਰੀਆਂ ਦਾ ਕਤਲ, ਇਕ ਡੂੰਘੀ ਸਾਜ਼ਿਸ਼ ਅਤੇ ਸਰਕਾਰ ਦੀ ਨਾਕਾਮੀ’

Monday, May 16, 2022 - 11:26 AM (IST)

ਸਰਹੱਦ ਪਾਰ: ‘2 ਸਿੱਖ ਵਪਾਰੀਆਂ ਦਾ ਕਤਲ, ਇਕ ਡੂੰਘੀ ਸਾਜ਼ਿਸ਼ ਅਤੇ ਸਰਕਾਰ ਦੀ ਨਾਕਾਮੀ’

ਗੁਰਦਾਸਪੁਰ (ਜ. ਬ.)- ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾ. ਰਮੇਸ਼ ਕੁਮਾਰ ਬੰਕਵਾਨੀ ਨੇ ਸਿੰਧ ਸੂਬੇ ’ਚ 2 ਸਿੱਖ ਵਪਾਰੀਆਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਨੂੰ ਕੱਟੜਪੰਥੀਆਂ ਦੀ ਡੂੰਘੀ ਸਾਜ਼ਿਸ਼ ਅਤੇ ਸਰਕਾਰ ਦੀ ਨਾਕਾਮੀ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਦੇ ਗੈਰ ਮੁਸਲਿਮਾਂ ਨੂੰ ਸੰਗਠਿਤ ਹੋ ਕੇ ਆਪਣੀ ਰੱਖਿਆ ਖੁਦ ਕਰਨ ਲਈ ਕਦਮ ਚੁੱਕਣੇ ਹੋਣਗੇ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਇਸਲਾਮਾਬਾਦ ਵਿਚ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਦ ਡਾ. ਰਮੇਸ਼ ਕੁਮਾਰ ਬੰਕਵਾਨੀ, ਜੋ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਨੇ ਕਿਹਾ ਕਿ ਬੀਤੇ ਸਾਲਾਂ ਦੀ ਬਿਜਾਏ ਇਸ ਸਾਲ 15 ਮਈ ਤੱਕ ਗੈਰ ਮੁਸਲਿਮਾਂ ’ਤੇ ਹੋਣ ਵਾਲੇ ਹਮਲਿਆਂ ’ਚ ਹੋਇਆ 57 ਫੀਸਦੀ ਦਾ ਵਾਧਾ ਇਹ ਸਿੱਧ ਕਰਦਾ ਹੈ ਕਿ ਪਾਕਿਸਤਾਨ ਵਿਚ ਗੈਰ ਮੁਸਲਿਮ ਕਿਸੇ ਤਰ੍ਹਾਂ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ 2 ਵਪਾਰੀਆਂ ’ਤੇ ਸਿੰਧ ਸੂਬੇ ’ਚ ਹਮਲਾ ਕਰ ਕੇ ਹੱਤਿਆ ਕਰਨ ਦੀ ਘਟਨਾਵਾਂ ਨੂੰ ਪਾਕਿਸਤਾਨੀ ਕੱਟੜਪੰਥੀਆਂ ਦੀ ਕਾਇਰਤਾ ਦੱਸਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਸਿੰਧ ਸੂਬੇ ਦੀ ਸਰਕਾਰ ਗੈਰ-ਮੁਸਲਿਮਾਂ ਵਿਸ਼ੇਸ਼ ਕਰ ਕੇ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਸਿੱਧ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

ਬੰਕਵਾਨੀ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਵਿਚ ਹਿੰਦੂ ਕੁੜੀਆਂ ਦੇ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਣ ਕਰਵਾ ਕੇ ਉਨ੍ਹਾਂ ਦਾ ਮੁਸਲਿਮ ਲੜਕਿਆਂ ਵਿਸ਼ੇਸ਼ ਕਰ ਕੇ ਅਗਵਾ ਕਰਨ ਵਾਲਿਆਂ ਨਾਲ ਜ਼ਬਰਦਸਤੀ ਨਿਕਾਹ ਕਰਵਾਉਣ ਦੀ ਘਟਨਾਵਾਂ ਹਿੰਦੂ ਫਿਰਕੇ ਦੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਵਾਤਾਵਰਣ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮੇਰਾ ਬਿਆਨ ਪ੍ਰਕਾਸ਼ਤ ਨਾ ਕਰਨ ਲਈ ਤੁਹਾਡੇ ’ਤੇ ਦਬਾਅ ਬਣੇ ਪਰ ਜਦ ਪ੍ਰੈੱਸ ਹੀ ਸਾਡਾ ਸਾਥ ਨਹੀਂ ਦੇਵੇਗੀ ਤਾਂ ਪ੍ਰੈੱਸ ਦੀ ਆਜ਼ਾਦੀ ’ਤੇ ਵੀ ਸਵਾਲ ਚਿੰਨ ਜ਼ਰੂਰ ਲੱਗੇਗਾ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ


author

rajwinder kaur

Content Editor

Related News