ਭਾਰਤ ਦੇ ਪੀ.ਆਰ. ਵਿਸ਼ਨੂੰ ਨੂੰ ਮਿਲਿਆ ਸੰਯੁਕਤ ਰਾਸ਼ਟਰ ਯੁਵਾ ਜਲਵਾਯੂ ਸੰਮੇਲਨ ਦਾ 'ਗ੍ਰੀਨ ਟਿਕਟ'

08/23/2019 5:17:14 PM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਅਗਲੇ ਮਹੀਨੇ ਹੋਣ ਜਾ ਰਹੇ ਪਹਿਲੇ ਯੁਵਾ ਜਲਵਾਯੂ ਸੰਮੇਲਨ ਲਈ ਭਾਰਤ ਦੇ ਪੀ.ਆਰ. ਵਿਸ਼ਨੂੰ ਨੂੰ ਚੁਣਿਆ ਗਿਆ ਹੈ। ਉਹ ਦੁਨੀਆ ਭਰ ਵਿਚੋਂ ਚੁਣੇ ਗਏ ਉਨ੍ਹਾਂ 100 ਨੌਜਵਾਨਾਂ ਵਿਚੋਂ ਹਨ, ਜਿਨ੍ਹਾਂ ਨੂੰ ਇਸ ਸੰਮੇਲਨ ਲਈ ਵਿਸ਼ੇਸ਼ 'ਗ੍ਰੀਨ ਟਿਕਟ' ਮਿਲਿਆ ਹੈ ਅਤੇ ਜੋ ਜਲਵਾਯੂ ਤਬਦੀਲੀ ਦੀ ਸਮੱਸਿਆ ਦੇ ਨਿਪਟਾਰੇ ਲਈ ਉਪਾਅ ਦੱਸਣਗੇ। ਕੇਰਲ ਦੀ ਰਾਜਧਾਨੀ ਤਿਰੂਵੰਨਤਪੂਰਮ ਦੇ ਰਹਿਣ ਵਾਲੇ ਵਿਸ਼ਨੂੰ 'ਚੇਂਜ ਕੈਨ ਚੇਂਜ ਕਲਾਈਮੈਟ ਚੇਂਜ ਫਾਊਂਡੇਸ਼ਨ' (ਸੀ-5) ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਸੰਸਥਾ ਜਲਵਾਯੂ ਤਬਦੀਲੀ ਨੂੰ ਘਟਾਉਣ ਅਤੇ ਅਨੁਕੂਲਤਾ ਪ੍ਰਾਜੈਕਟਾਂ 'ਤੇ ਧਿਆਨ ਕੇਂਦਰਿਤ ਕਰਦੀ ਹੈ। 

ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਇਹ ਸੀ-5 ਨੌਜਵਾਨਾਂ ਦੀ ਅਗਵਾਈ ਵਿਚ ਪਹਿਲ ਹੈ, ਜਿਸ ਦੀ ਸ਼ੁਰੂਆਤ ਤਿਰੂਵੰਨਤਪੂਰਮ ਵਿਚ ਮੂਲ ਰੂਪ ਨਾਲ ਸਵੈਇਛੁੱਕ ਵਿਕਾਸ ਮੰਚ ਦੇ ਤੌਰ 'ਤੇ ਕੀਤੀ ਗਈ ਸੀ। ਇਹ ਪੂਰੇ ਦੇਸ਼ ਲਈ ਆਦਰਸ਼ ਹੋ ਸਕਦੀ ਹੈ। ਜ਼ਿਲੇ ਵਿਚ 10,000 ਨੌਜਵਾਨ ਇਸ ਮੰਚ ਤੋਂ ਰਜਿਸਟਰਡ ਹਨ। ਇਹ ਪ੍ਰਾਜੈਕਟ ਵਿੱਤੀ ਰੂਪ ਨਾਲ ਸਥਾਈ ਅਤੇ ਵਾਤਾਵਰਣ ਅਨੁਕੂਲ ਮਾਡਲ 'ਤੇ ਚਲਾਏ ਜਾਂਦੇ ਹਨ। ਸ਼ੁਰੂ ਵਿਚ ਇਸ ਦਾ ਵਿੱਤ ਪੋਸ਼ਣ ਸੀ.ਐੱਸ.ਆਰ. ਪਹਿਲ ਦੇ ਤਹਿਤ ਹੁੰਦਾ ਹੈ। ਹਰੇਕ ਹਿੱਸਾ ਟਿਕਾਊ ਕਾਰੋਬਾਰ ਈਕਾਈ ਵਾਂਗ ਕੰਮ ਕਰਦਾ ਹੈ ਅਤੇ ਭਵਿੱਖ ਵਿਚ ਇਹ ਸਵੈ ਨਿਰਭਰ ਹੋ ਜਾਣਗੇ। ਇਸ ਤਰ੍ਹਾਂ ਜਲਵਾਯੂ ਤਬਦੀਲੀ ਦੇ ਖੇਤਰ ਵਿਚ ਕੰਮ ਕਰ ਰਹੇ ਯੁਵਾ ਕਾਰੋਬਾਰੀਆਂ ਲਈ ਸਮਾਜਿਕ ਉਦੱਮਤਾ ਦਾ ਨਿਰਮਾਣ ਕਰ ਰਹੇ ਹਨ।

ਵਾਤਾਵਰਣ ਖੇਤਰ ਵਿਚ ਬਿਹਤਰੀਨ ਕੰਮ ਕਰਨ ਵਾਲੇ 100 'ਗ੍ਰੀਨ ਟਿਕਟ' ਜੇਤੂ 21 ਸਤੰਬਰ ਨੂੰ ਸੰਯੁਕਤ ਰਾਸ਼ਟਰ ਵਿਚ ਆਯੋਜਿਤ ਪਹਿਲੇ ਯੁਵਾ ਜਲਵਾਯੂ ਤਬਦੀਲੀ ਸੰਮੇਲਨ ਵਿਚ 500 ਯੁਵਾ ਵਾਤਾਵਰਣੀ ਨੇਤਾਵਾਂ ਨਾਲ ਸ਼ਾਮਲ ਹੋਣਗੇ। ਇਹ ਸੰਮੇਲਨ ਯੁਵਾ ਵਾਤਾਵਰਣੀ ਨੇਤਾਵਾਂ ਨੂੰ ਜਲਵਾਯੂ ਤਬਦੀਲੀ ਰੋਕਣ ਦੇ ਉਪਾਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਨੀਤੀ ਨਿਰਮਾਤਾਵਾਂ ਨਾਲ ਸਿੱਧੇ ਸੰਪਰਕ ਕਰਨ ਦਾ ਮੌਕਾ ਦੇਵੇਗਾ। 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਦੀ ਮੇਜ਼ਬਾਨੀ ਵਿਚ ਆਯੋਜਿਤ ਇਸ ਉੱਚ ਪੱਧਰੀ ਜਲਵਾਯੂ ਕਾਰਵਾਈ ਸੰਮੇਲਨ ਵਿਚ ਇਹ ਨੌਜਵਾਨ ਨੇਤਾ ਜਲਵਾਯੂ ਤਬਦੀਲੀ 'ਤੇ ਚਰਚਾ ਕਰਨਗੇ। 

'ਗ੍ਰੀਨ ਟਿਕਟ' ਜੇਤੂਆਂ ਨੂੰ ਨਿਊਯਾਰਕ ਆਉਣ ਅਤੇ ਯੁਵਾ ਜਲਵਾਯੂ ਸੰਮੇਲਨ ਵਿਚ ਸ਼ਾਮਲ ਹੋਣ ਲਈ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਦੀ ਚੋਣ 18 ਤੋਂ 29 ਸਾਲ ਦੇ ਕਰੀਬ 7,000 ਬਿਨੈਕਾਰਾਂ ਵਿਚੋਂ ਕੀਤੀ ਗਈ ਹੈ। ਗੁਤਾਰੇਸ ਨੇ ਵੀਡੀਓ ਸੰਦੇਸ਼ ਵਿਚ ਗ੍ਰੀਨ ਟਿਕਟ ਜੇਤੂਆਂ ਨੂੰ ਵਧਾਈ ਦਿੱਤੀ।


Vandana

Content Editor

Related News