ਅਮਰੀਕਾ : ਕਾਰ ਹਾਦਸੇ 'ਚ ਤੇਲੰਗਾਨਾ ਮੂਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਅਤੇ ਤਿੰਨ ਜ਼ਖ਼ਮੀ

Sunday, Apr 24, 2022 - 12:51 PM (IST)

ਅਮਰੀਕਾ : ਕਾਰ ਹਾਦਸੇ 'ਚ ਤੇਲੰਗਾਨਾ ਮੂਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਅਤੇ ਤਿੰਨ ਜ਼ਖ਼ਮੀ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਇਲੀਨੌਇਸ ਦੀ ਯੂਨੀਅਨ ਕਾਉਂਟੀ ਵਿੱਚ ਇਲੀਨੋਇਸ ਦੇ ਰੂਟ ਨੰ: 3 'ਤੇ ਇੱਕ ਕਾਰ ਦੀ ਟੱਕਰ ਵਿੱਚ ਹੈਦਰਾਬਾਦ ਸੂਬੇ ਦੇ ਤੇਲਗੂ ਨੌਜਵਾਨਾਂ ਦੀ ਮੌਤ ਹੋ ਜਾਣ ਦੇ ਬਾਰੇ ਸੂਚਨਾ ਹੈ। ਜਦੋਂ ਕਿ ਉਨ੍ਹਾਂ ਦੇ ਤਿੰਨ ਹੋਰ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬੀਤੇ ਦਿਨ ਵੀਰਵਾਰ ਨੂੰ ਤੜਕੇ 4:15 ਵਜੇ ਵਜੇ ਵਾਪਰੇ ਇਸ ਹਾਦਸੇ ਵਿੱਚ ਦੂਜੀ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਇੰਨਾਂ ਨੌਜਵਾਨਾਂ ਦੀ ਪਹਿਚਾਣ ਦੱਖਣੀ ਇਲੀਨੋਇਸ ਯੂਨੀਵਰਸਿਟੀ ਕਾਰਬੋਨਡੇਲ ਦੇ ਸਾਰੇ ਵਿਦਿਆਰਥੀਆਂ ਦੇ ਵਜੋਂ ਹੋਈ ਹੈ। 

ਮਾਰੇ ਗਏ ਭਾਰਤੀ ਮੂਲ ਦੇ ਵਿਦਿਆਰਥੀ ਜਿੰਨਾ ਦਾ ਪਿਛੋਕੜ ਹੈਦਰਾਬਾਦ ਹੈ, ਦੀ ਪਛਾਣ ਬਚੂਪੱਲੀ ਦੇ ਵਮਸ਼ੀ ਕ੍ਰਿਸ਼ਨਾ ਪੇਚੇਟੀ ਅਤੇ ਖੰਮਮ ਦੇ ਪਵਨ ਸਵਰਨਾ ਦੇ ਵਜੋਂ ਹੋਈ ਹੈ।ਇਸ ਹਾਦਸੇ ਵਿਚ ਜ਼ਖ਼ਮੀਆਂ ਵਿੱਚ ਕਲਿਆਣ ਦੋਰਨਾ, ਕਾਰਤਿਕ ਕਾਕੁਮਨੁ ਅਤੇ ਯਸ਼ਵੰਤ ਉੱਪਲਪਤੀ ਦੇ ਨਾਂ ਸ਼ਾਮਲ ਹਨ। ਅਮਰੀਕਾ ਦੇ ਸੂਬੇ ਇਲੀਨੋਇਸ ਸਟੇਟ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਕਾਰ ਦੀ ਡਰਾਈਵਰ, ਮੈਰੀ ਏ. ਮਿਊਨੀਅਰ, ਇਲੀਨੋਇਸ ਰੂਟ 3 'ਤੇ ਦੱਖਣ ਵੱਲ ਜਾ ਰਹੀ ਸੀ ਜਦੋਂ ਉਸਨੇ ਸੈਂਟਰ ਲਾਈਨ ਪਾਰ ਕੀਤੀ ਅਤੇ ਇੱਕ ਹੋਰ ਵਾਹਨ ਦੇ ਨਾਲ ਸਾਹਮਣੇ ਤੋ ਟੱਕਰ ਮਾਰ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ : ਭਿਆਨਕ ਕਾਰ ਹਾਦਸੇ 'ਚ ਦੋ ਹਰਿਆਣਵੀ ਮੁੰਡਿਆਂ ਦੀ ਮੌਤ

ਪੇਚੇਤੀ ਅਤੇ ਸਵਰਨਾ ਨੂੰ ਘਟਨਾ ਸਥਾਨ 'ਤੇ ਹੀ ਮੋਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਦੋਰਨਾ, ਕਾਕੁਮਨੁ ਅਤੇ ਉੱਪਲਪਤੀ ਨਾਂ ਦੇ ਨੋਜਵਾਨਾ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਇੱਕ ਖੇਤਰੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੰਨਾ ਦਾ ਉੱਥੇ ਇਲਾਜ ਚਲ ਰਿਹਾ ਹੈ। ਇਸ ਮੰਦਭਾਗੀ ਘਟਨਾ ਵਿੱਚ ਕਾਰਬੋਨਡੇਲ ਵਿੱਚ ਦੱਖਣੀ ਇਲੀਨੋਇਸ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਹੇ 5 ਵਿੱਚੋਂ 2 ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਜਾਨ ਚਲੀ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News