ਸਿਡਬੀ ਹਰ ਸਾਲ ਛੋਟੇ ਉਦਮੀਆਂ ਨੂੰ ਕਰੇਗਾ ਸਨਮਾਨਿਤ

01/11/2019 1:15:53 PM

ਉੱਤਰ ਪ੍ਰਦੇਸ਼ — ਇੰਡੀਅਨ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ (ਸਿਡਬੀ) ਨੇ ਦੇਸ਼ 'ਚ ਉਦਿਅਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਸਾਲ ਤੋਂ ਹਰ ਸਾਲ ਛੋਟੇ ਉਦਮੀਆਂ ਨੂੰ ਸਨਮਾਨਿਤ ਕਰਨ ਦੀ ਸ਼ਲਾਘਾਯੋਗ ਸ਼ੁਰੂਆਤ ਕੀਤੀ ਹੈ। ਇਸ ਦਿਸ਼ਾ ਵਿਚ ਸਿਡਬੀ ਨਵੀਂ ਦਿੱਲੀ ਵਿਖੇ 12 ਜਨਵਰੀ ਨੂੰ 27 ਉਦਮੀ ਲੋਕਾਂ ਦਾ ਸਨਮਾਨ ਕਰੇਗਾ। ਇਹ ਕੁਸ਼ਲ ਮੇਲਾ ਖੇਤਰ ਦੇ ਸੈਕਟਕ-1 'ਚ ਸਥਿਤ ਸਿਡਬੀ ਦੇ ਪੰਡਾਲ ਵਿਚ ਲੱਗੇਗਾ। ਇੰਸਟੀਚਿਊਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਛੋਟੇ ਉਦਮੀ ਦੀ ਵਪਾਰਕ ਸਫਲਤਾ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਹੋ ਸਕਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਿਡਬੀ ਨੇ ਹਰ ਸਾਲ ਛੋਟੇ ਉਦਮੀਆਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ 12 ਜਨਵਰੀ ਨੂੰ ਨਵੀਂ ਦਿੱਲੀ ਵਿਚ 27 ਉਦਯੋਗਪਤੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਇਹ ਸਨਮਾਨ ੇ ਐਸ.ਐਮ.ਈ. ਆਫ ਦਾ ਯੀਅਰ, ਮੋਸਟ ਇਨੋਵੇਟਿਵ ਐਸ.ਐਮ.ਈ., ਯੰਗ ਐਸ.ਐਮ.ਈ. ਅਚੀਵਰ, ਟੇਕ ਸੇਵੀ ਐਸ.ਐਮ.ਈ., ਬੈਸਟ ਐਸ.ਐਮ.ਈ. ਐਕਸਪੋਰਟਰ ਅਤੇ ਵੂਮੈਨ ਅਚੀਵਰ ਕਲਾਸ ਦੇ ਤਹਿਤ ਦਿੱਤਾ ਜਾਵੇਗਾ। ਸਿਡਬੀ ਦੇ ਅਧਿਕਾਰੀ ਨੇ ਦੱਸਿਆ ਕਿ ਸਨਮਾਨਤ ਉਦਮੀਆਂ ਨੂੰ ਆਈ.ਆਈ.ਐਮ. ਲਖਨਊ ਵਿਚ 10 ਤੋਂ 15 ਦਿਨ ਦੀ ਸਿਖਲਾਈ ਦਿੱਤੀ ਜਾਵੇਗੀ ਜਿਸ ਵਿਚ ਉਨ੍ਹਾਂ ਦੇ ਪ੍ਰਬੰਧਕੀ ਹੁਨਰ ਨੂੰ ਵਿਕਸਤ ਕਰਨ 'ਤੇ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਹੁਤ ਸਾਰੇ ਉਦਮੀਆਂ ਲਈ ਇਕ ਵੱਡੇ ਕਾਰਪੋਰੇਟ ਘਰਾਣੇ ਸਲਾਹਕਾਰ(ਮੇਂਟਰ) ਬਣਨਗੇ ਜਿਸ ਲਈ ਉਨ੍ਹਾਂ ਨਾਲ ਗੱਲਬਾਤ ਕਰ ਲਈ ਹੈ। ਇਸ ਨਾਲ ਉਨ੍ਹਾਂ ਉਦਮੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਅਤੇ ਸਹੀ ਫੈਸਲਾ ਲੈਣ 'ਚ ਸਹਾਇਤਾ ਮਿਲੇਗੀ ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਨਵੀਂਆਂ ਉਚਾਈ ਤੇ ਲੈ ਜਾ ਸਕਣਗੇ।


Related News