ਸਲਮਾਨ ਖਾਨ ਫਾਇਰਿੰਗ ਮਾਮਲਾ : ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ, ਸਾਰੇ ਦੋਸ਼ੀਆਂ ''ਤੇ ਲੱਗਾ ''ਮਕੋਕਾ ਐਕਟ''

Saturday, Apr 27, 2024 - 06:59 PM (IST)

ਮੁੰਬਈ- ਮੁੰਬਈ ਦੇ ਬਾਂਦਰਾ ਇਲਾਕੇ 'ਚ 14 ਅਪ੍ਰੈਲ ਨੂੰ ਮੌਜੂਦ ਗੈਲੇਕਸੀ ਅਪਾਰਟਮੈਂਟ 'ਚ ਬਾਲੀਵੁੱਡ ਅਦਾਕਾਰ ਸਲਮਾਨ ਘਰ ਦੇ ਬਾਹਰ ਦੇ ਗੋਲੀਬਾਰੀ ਕਰਨ ਦੇ ਸਾਰੇ ਦੋਸ਼ੀਆਂ 'ਤੇ ਮੁੰਬਈ ਪੁਲਸ ਨੇ ਮਕੋਕਾ ਐਕਟ ਲਗਾ ਦਿੱਤਾ ਹੈ। ਇਸ ਮਾਮਲੇ 'ਚ ਬਿਸ਼ਨੋਈ ਗੈਂਗ ਦੇ 2 ਸ਼ੂਟਰ ਵਿੱਕਤੀ ਗੁਪਤਾ ਅਤੇ ਸਾਗਰ ਪਾਲ ਪੁਲਸ ਦੀ ਗ੍ਰਿਫ਼ਤ 'ਚ ਹਨ। ਉਨ੍ਹਾਂ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਮੋਸਟ ਵਾਂਟੇਡ ਐਲਾਨ ਕੀਤਾ ਹੈ। 

ਸੂਤਰਾਂ ਅਨੁਸਾਰ ਮੁੰਬਈ ਪੁਲਸ ਗੁਜਰਾਤ ਦੇ ਸਾਬਰਮਤੀ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਆਪਣੀ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਜ਼ਰੂਰੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਪੁਲਸ ਨੇ ਲਾਰੈਂਸ ਦੇ ਛੋਟੇ ਭਰਾ ਅਨਮੋਲ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਅਨਮੋਲ ਇਸ ਸਮੇਂ ਅਮਰੀਕਾ 'ਚ ਬੈਠਾ ਹੈ। ਉੱਥੋਂ ਹਿੰਦੁਸਤਾਨ 'ਚ ਅਪਰਾਧਕ ਗਤੀਵਿਧੀਆਂ ਕਰ ਰਿਹਾ ਹੈ। ਸਲਮਾਨ ਖਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਉਸ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ।

ਕੀ ਹੁੰਦਾ ਹੈ ਮਕੋਕਾ ਐਕਟ

ਮਕੋਕਾ ਯਾਨੀ ਮਹਾਰਾਸ਼ਟਰ ਕੰਟਰੋਲ ਆਫ਼ ਆਰਗਨਾਈਜ਼ਡ ਕ੍ਰਾਈਮ ਐਕਟ ਇਕ ਵਿਸ਼ੇਸ਼ ਕਾਨੂੰਨ ਹੈ ਜੋ ਸੰਗਠਿਤ ਅਪਰਾਧ ਨੂੰ ਰੋਕਣ ਲਈ ਲਾਗੂ ਕੀਤਾ ਜਾਂਦਾ ਹੈ। ਇਹ ਕਾਨੂੰਨ 1999 'ਚ ਮਹਾਰਾਸ਼ਟਰ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ ਅਤੇ 2002 'ਚ ਦਿੱਲੀ ਸਰਕਾਰ ਵਲੋਂ ਵੀ ਲਾਗੂ ਕੀਤਾ ਜਾ ਗਿਆ ਸੀ। ਮਕੋਕਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਜੇਕਰ ਕਿਸੇ ਖ਼ਿਲਾਫ਼ ਇਸ ਦੇ ਅਧੀਨ ਕਾਰਵਾਈ ਹੋ ਰਹੀ ਹੁੰਦੀ ਹੈ ਤਾਂ ਜਾਂਚ ਪੂਰੀ ਹੋਣ ਤੱਕ ਉਸ ਨੂੰ ਜ਼ਮਾਨਤ ਨਹੀਂ ਮਿਲ ਸਕਦੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News