ਨੇਪਾਲ ਜਹਾਜ਼ ਹਾਦਸਾ: ਅੰਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਪਰਤ ਰਹੇ 3 ਸ਼ਖ਼ਸ ਖ਼ੁਦ ਵੀ ਪਹੁੰਚੇ 'ਸ਼ਮਸ਼ਾਨ'

Monday, Jan 16, 2023 - 02:43 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਨੇਪਾਲ ਦੇ ਪੋਖਰਾ 'ਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਨੂੰ ਲੈਂਡਿੰਗ ਦੌਰਾਨ ਪੰਜ ਭਾਰਤੀਆਂ ਸਮੇਤ 72 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਨੇਪਾਲੀ ਯਾਤਰੀ ਜਹਾਜ਼ ਨਦੀ ਘਾਟੀ 'ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਾਰੇ ਯਾਤਰੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਹੈ। ਹੁਣ ਤੱਕ 68 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੌਰਾਨ ਨੇਪਾਲ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਲੋਕ ਕੇਰਲ ਵਿੱਚ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ ਪਰ ਉਨ੍ਹਾਂ ਦੀ ਵੀ ਘਰ ਪਹੁੰਚਣ ਤੋਂ ਪਹਿਲਾਂ ਹੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।ਮਾਰੇ ਗਏ ਤਿੰਨੇ ਨੇਪਾਲੀ ਮੂਲ ਦੇ ਨਾਗਰਿਕਾਂ ਦੀ ਪਛਾਣ ਰਾਜੂ ਠਾਕਰੀ, ਰਾਬਿਨ ਹਮਾਲ ਅਤੇ ਅਨਿਲ ਸ਼ਾਹੀ ਵਜੋਂ ਹੋਈ ਹੈ।

PunjabKesari

ਜਾਣਕਾਰੀ ਮੁਤਾਬਕ ਇਹ ਤਿੰਨੇ ਈਸਾਈ ਪ੍ਰਚਾਰਕ ਮੈਥਿਊ ਫਿਲਿਪ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ 13 ਫਰਵਰੀ ਨੂੰ ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਆਏ ਸਨ ਪਰ 15 ਜਨਵਰੀ ਨੂੰ ਜਦੋਂ ਉਹ ਫਲਾਈਟ ਵਿਚਸਫਰ ਕਰ ਰਹੇ ਸਨ ਤਾਂ ਖ਼ੁਦ ਹਾਦਸੇ ਦੇ ਸ਼ਿਕਾਰ ਹੋ ਗਏ।

PunjabKesari

ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਦੇ ਅਨੁਸਾਰ ਯੇਤੀ ਏਅਰਲਾਈਨਜ਼ ਦੇ 9N-ANC ATR-72 ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 10:33 ਵਜੇ ਉਡਾਣ ਭਰੀ। ਪੋਖਰਾ ਹਵਾਈ ਅੱਡੇ 'ਤੇ ਉਤਰਦੇ ਸਮੇਂ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ਕ੍ਰੈਸ਼ ਹੋ ਗਿਆ। CAAN ਦੀ ਕੋਆਰਡੀਨੇਸ਼ਨ ਕਮੇਟੀ, ਸਰਚ ਐਂਡ ਰੈਸਕਿਊ ਦੇ ਇੱਕ ਅਧਿਕਾਰੀ ਨੇ ਫੋਨ 'ਤੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ 68 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਕੈਮੀਕਲ ਪਲਾਂਟ 'ਚ ਧਮਾਕਾ, 2 ਲੋਕਾਂ ਦੀ ਮੌਤ ਤੇ ਦਰਜਨਾਂ ਲਾਪਤਾ 

ਉਨ੍ਹਾਂ ਇਹ ਵੀ ਕਿਹਾ ਕਿ ਚਾਰ ਹੋਰ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਹਾਜ਼ ਵਿੱਚ ਪੰਜ ਭਾਰਤੀਆਂ ਤੋਂ ਇਲਾਵਾ ਚਾਰ ਰੂਸੀ, ਦੋ ਕੋਰੀਅਨ, ਆਸਟ੍ਰੇਲੀਆ, ਫਰਾਂਸ, ਅਰਜਨਟੀਨਾ, ਇਜ਼ਰਾਈਲ ਦਾ ਇੱਕ-ਇੱਕ ਨਾਗਰਿਕ ਸਵਾਰ ਸੀ। ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਵਿਅਕਤੀ ਦੇ ਬਚਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News