ਕੋਵਿਡ-19 ਕਾਰਨ ਵੱਧ ਰਿਹੈ ਡਿਪ੍ਰੈਸ਼ਨ ਅਤੇ ਖੁਦਕੁਸ਼ੀ ਦਾ ਰੁਝਾਨ

06/28/2020 3:22:09 PM

ਚੇਨਈ– ਤਾਮਿਲਨਾਡੂ ਸਮੇਤ ਦੇਸ਼ ’ਚ ਕੋਵਿਡ-19 ਦਾ ਪ੍ਰਕੋਪ ਤੇਜ਼ੀ ਨਾਲ ਵਧਣ ਦਰਮਿਆਨ ਮਾਨਸਿਕ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸੰਸਾਰਿਕ ਮਹਾਮਾਰੀ ਕੁਝ ਮਾਮਲਿਆਂ ’ਚ ਵਾਇਰਸ ਤੋਂ ਇਨਫੈਕਟਡ ਪਾਏ ਗਏ ਲੋਕਾਂ ’ਚ ਤੇਜ਼ ਘਬਰਾਹਟ ਪੈਦਾ ਕਰਦੀ ਹੈ ਜੋ ਕਈ ਵਾਰ ਡਿਪ੍ਰੈਸ਼ਨ ਦਾ ਰੂਪ ਲੈ ਲੈਂਦੀ ਹੈ ਅਤੇ ਕੁਝ ਲੋਕਾਂ ਨੂੰ ਤਾਂ ਖੁਦਕੁਸ਼ੀ ਦੇ ਕੰਢੇ ’ਤੇ ਵੀ ਲੈ ਜਾਂਦੀ ਹੈ।
ਮਾਹਰਾਂ ਮੁਤਾਬਕ ਘਬਰਾਹਟ, ਇਨਫੈਕਸ਼ਨ ਦਾ ਡਰ, ਵੱਧ ਬੇਚੈਨੀ, ਲਗਾਤਾਰ ਭਰੋਸੇ ਦੀ ਮੰਗ ਕਰਦੇ ਰਹਿਣ ਵਾਲਾ ਵਰਤਾਓ, ਨੀਂਦ ’ਚ ਪ੍ਰੇਸ਼ਾਨੀ, ਬਹੁਤ ਜਿਆਦਾ ਚਿੰਤਾ, ਬੇਸਹਾਰਾ ਮਹਿਸੂਸ ਕਰਨਾ ਅਤੇ ਆਰਥਿਕ ਮੰਦੀ ਦਾ ਖਦਸ਼ਾ ਲੋਕਾਂ ’ਚ ਡਿਪ੍ਰੈਸ਼ਨ ਅਤੇ ਚਿੰਤਾ ਦੇ ਪ੍ਰਮੁੱਖ ਕਾਰਕ ਹਨ। ਨੌਕਰੀ ਚਲੇ ਜਾਣ ਦਾ ਡਰ, ਆਰਥਿਕ ਬੋਝ, ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਭੋਜਨ ਅਤੇ ਹੋਰ ਜ਼ਰੂਰੀ ਸਾਮਾਨਾਂ ਦੇ ਖਤਮ ਹੋ ਜਾਣ ਦਾ ਡਰ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੰਦਾ ਹੈ।

ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਆਨਲਾਈਨ ਮੰਚਾਂ ’ਤੇ ਵੀ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਲੈ ਕੇ ਮਦਦ ਮੰਗਣ ਵਾਲਿਆਂ ਦੀ ਗਿਣਤੀ ਵੱਧਦੀ ਹੋਈ ਦੇਖੀ ਗਈ ਹੈ। ਇਨ੍ਹਾਂ ’ਚ ਬੇਚੈਨੀ ਤੋਂ ਲੈ ਕੇ ਇਕੱਲੇਪਨ ਅਤੇ ਆਪਣੀ ਉਪਯੋਗਿਤਾ ਤੋਂ ਲੈ ਕੇ ਨੌਕਰੀ ਚਲੇ ਜਾਣ ਦੀ ਚਿੰਤਾ ਵਰਗੀਆਂ ਕਈ ਸਮੱਸਿਆਵਾਂ ਸ਼ਾਮਲ ਹਨ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਹੋਰ ਵਿਗੜਦੇ ਹਾਲਾਤਾਂ ਕਾਰਣ ਮਾਨਸਿਕ ਸਿਹਤ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ, ਜਿਸ ਨਾਲ ਖੁਦਕੁਸ਼ੀ ਕਰਨ ਦਾ ਰੁਝਾਨ ਵੀ ਵੱਧ ਸਕਦਾ ਹੈ। 
 


Sanjeev

Content Editor

Related News