19 ਸਾਲਾ ਮੁੰਡੇ ਦੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ
Tuesday, Oct 14, 2025 - 07:24 PM (IST)

ਜਲੰਧਰ- ਜਲੰਧਰ ਸ਼ਹਿਰ ਵਿਚੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 19 ਸਾਲਾ ਵਿਦਿਆਰਥੀ ਆਪਣੀ 31 ਸਾਲਾ ਅਧਿਆਪਕ ਪਤਨੀ ਤੋਂ ਛੁਟਕਾਰਾ ਪਾਉਣ ਦੀ ਗੁਹਾਰ ਲੈ ਕੇ ਮਹਿਲਾ ਪੁਲਸ ਥਾਣੇ ਪਹੁੰਚਿਆ। ਨੌਜਵਾਨ ਦਾ ਦੋਸ਼ ਹੈ ਕਿ ਅਧਿਆਪਕ ਨੇ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੇਖ ਕੇ ਉਸ ਨਾਲ ਵਿਆਹ ਕੀਤਾ, ਪਰ ਉਸ ਦਾ ਅਸਲ ਮਕਸਦ ਸਿਰਫ਼ ਪੈਸਿਆਂ ਦਾ ਫਾਇਦਾ ਉਠਾਉਣਾ ਸੀ। ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ 10 ਦਿਨਾਂ ਦੀ ਪ੍ਰਕਿਰਿਆ ਵਿੱਚ ਹੀ ਦੋਵਾਂ ਨੂੰ ਅਧਿਕਾਰਤ ਤੌਰ 'ਤੇ ਵੱਖ ਕਰ ਦਿੱਤਾ ਗਿਆ। ਇਸ ਕੇਸ ਨੂੰ 'ਗੋਲਡ ਡਿਗਰ' (Gold Digger) ਟ੍ਰੈਂਡ ਦੀ ਇਕ ਹੋਰ ਉਦਾਹਰਣ ਮੰਨਿਆ ਗਿਆ ਹੈ, ਜਿੱਥੇ ਰਿਸ਼ਤਿਆਂ ਦੀ ਨੀਂਹ ਪਿਆਰ 'ਤੇ ਨਹੀਂ ਸਗੋਂ ਪੈਸਿਆਂ 'ਤੇ ਰੱਖੀ ਜਾਂਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਕਈ ਪਹਿਲੂ
ਕਿਵੇਂ ਸ਼ੁਰੂ ਹੋਇਆ ਸੀ ਰਿਸ਼ਤਾ
ਇਹ ਰਿਸ਼ਤਾ ਉਦੋਂ ਸ਼ੁਰੂ ਹੋਇਆ ਜਦੋਂ ਵਿਦਿਆਰਥੀ ਨੇ ਗਣਿਤ (Maths) ਦੀ ਟਿਊਸ਼ਨ ਲਈ ਇਕ ਪ੍ਰਾਈਵੇਟ ਅਧਿਆਪਕ ਰੱਖੀ ਸੀ। ਸ਼ੁਰੂਆਤ ਵਿੱਚ ਮਹਿਲਾ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ, ਜਿਸ ਕਾਰਨ ਵਿਦਿਆਰਥੀ ਨੂੰ ਲੱਗਣ ਲੱਗਾ ਕਿ ਉਹ ਉਸ ਨਾਲ ਪਿਆਰ ਕਰਦੀ ਹੈ। ਜਦੋਂ ਮਹਿਲਾ ਨੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਵਿਦਿਆਰਥੀ ਰਾਜ਼ੀ ਹੋ ਗਿਆ ਅਤੇ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ।
ਪਰਿਵਾਰ ਨੇ ਜਤਾਈ ਸੀ ਨਾਰਾਜ਼ਗੀ
ਨੌਜਵਾਨ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਦੇ ਸਖ਼ਤ ਖ਼ਿਲਾਫ਼ ਸਨ ਅਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਸਮਝਾ ਕੇ ਔਰਤ ਤੋਂ ਦੂਰੀ ਬਣਾਉਣ ਲਈ ਕਿਹਾ ਸੀ। ਜਦੋਂ ਵਿਦਿਆਰਥੀ ਨੇ ਵੀ ਔਰਤ ਤੋਂ ਦੂਰੀ ਬਣਾਉਣੀ ਚਾਹੀ, ਤਾਂ ਔਰਤ ਨੇ ਉਲਟਾ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਟੀਚਰ ਦਾ ਪਹਿਲਾਂ ਹੀ ਦੋ ਵਾਰ ਵਿਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਮੁਅੱਤਲ SHO ਦੇ ਮਾਮਲੇ 'ਚ ਨਵਾਂ ਮੋੜ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਐਂਟਰੀ
ਅਦਾਲਤ ਵਿੱਚ ਹੋਇਆ ਵੱਡਾ ਖੁਲਾਸਾ
ਸੁਣਵਾਈ ਦੌਰਾਨ ਅਦਾਲਤ ਵਿੱਚ ਇਕ ਵੱਡਾ ਖ਼ੁਲਾਸਾ ਹੋਇਆ। ਔਰਤ ਨੇ ਅਦਾਲਤ ਤੋਂ ਪੁੱਛਿਆ ਕਿ “ਮੈਂ ਕਿੱਥੇ ਜਾਵਾਂਗੀ?” ਪਰ ਅਦਾਲਤ ਨੇ ਇਸ ਦਲੀਲ ਨੂੰ ਖਾਰਜ ਕਰਦੇ ਹੋਏ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਇਹ ਵੀ ਸਾਹਮਣੇ ਆਇਆ ਕਿ ਔਰਤ ਨੂੰ ਨੌਜਵਾਨ ਦੀ ਉਮਰ ਦਾ ਪਤਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਨੌਜਵਾਨ ਦੀ ਵਿਆਹ ਦੀ ਕਾਨੂੰਨੀ ਉਮਰ ਅਜੇ ਨਹੀਂ ਹੋਈ ਸੀ ਫਿਰ ਵੀ ਉਸ ਨੇ ਲਾਲਚ ਵਿੱਚ ਆ ਕੇ ਇਹ ਰਿਸ਼ਤਾ ਬਣਾਇਆ।
ਇਹ ਵੀ ਪੜ੍ਹੋ: ਫਗਵਾੜਾ ਵਿਖੇ ਬੱਸ ਸਟੈਂਡ ਨੇੜੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੀਆਂ ਅੱਖਾਂ ਸਾਹਮਣੇ ਜਵਾਕ ਦੀ ਦਰਦਨਾਕ ਮੌਤ
'ਗੋਲਡ ਡਿਗਰ' ਟ੍ਰੈਂਡ 'ਤੇ ਕਾਊਂਸਲਰਾਂ ਦੀ ਚਿੰਤਾ
ਮਹਿਲਾ ਕਾਊਂਸਲਿੰਗ ਐਕਸਪਰਟ ਪ੍ਰਵੀਨ ਅਬਰੋਲ ਨੇ 'ਗੋਲਡ ਡਿਗਰ' ਟ੍ਰੈਂਡ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਸਭ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਹੈ ਕਿ "ਪੈਸਾ ਕਿੱਥੇ ਖੜ੍ਹਾ ਹੈ?"। ਐਕਸਪਰਟ ਨੇ ਦੱਸਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਅਜਿਹੇ ਕਈ ਕੇਸ ਸਾਹਮਣੇ ਆਏ ਹਨ, ਜਿੱਥੇ ਪਿਆਰ ਦੀ ਆੜ ਵਿੱਚ ਪੈਸੇ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਅਹਿਮ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ
