ਕੁਨੋ ਨੈਸ਼ਨਲ ਪਾਰਕ ਤੋਂ ਮੰਦਭਾਗੀ ਖ਼ਬਰ, ਚੀਤਿਆਂ ਦੀ ਹੋ ਰਹੀ ਲਗਾਤਾਰ ਮੌਤ

Tuesday, May 23, 2023 - 06:30 PM (IST)

ਕੁਨੋ ਨੈਸ਼ਨਲ ਪਾਰਕ ਤੋਂ ਮੰਦਭਾਗੀ ਖ਼ਬਰ, ਚੀਤਿਆਂ ਦੀ ਹੋ ਰਹੀ ਲਗਾਤਾਰ ਮੌਤ

ਨੈਸ਼ਨਲ ਡੈਸਕ: ਕੁਨੋ ਨੈਸ਼ਨਲ ਪਾਰਕ (ਕੇਐੱਨਪੀ) ਤੋਂ ਮੰਗਲਵਾਰ ਦੁਪਹਿਰ ਨੂੰ ਇਕ ਮੰਦਭਾਗੀ ਖ਼ਬਰ ਆਈ ਹੈ। ਜਿਸ 'ਚ ਚੀਤੇ ਦੇ ਇਕ ਬੱਚੇ ਦੀ ਮੌਤ ਹੋ ਗਈ ਹੈ। ਕੁਨੋ ਪਾਰਕ ਮੈਨੇਜਮੈਂਟ ਦੀ ਨਿਗਰਾਨੀ ਦੌਰਾਨ ਇਹ ਚੀਤੇ ਦੇ ਬੱਚਾ ਬਿਮਾਰ ਮਿਲਿਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੀਸੀਸੀਐੱਫ਼ ਜੰਗਲੀ ਜੀਵ ਜਸਵੀਰ ਸਿੰਘ ਚੌਹਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਾਮੀਬੀਆ ਤੋਂ ਲਿਆਂਦੀ ਮਾਦਾ ਚੀਤਾ ਜਵਾਲਾ ਨੇ 24 ਮਾਰਚ ਨੂੰ ਹੀ ਪਾਰਕ 'ਚ 4 ਬੱਚਿਆਂ ਨੂੰ ਜਨਮ ਦਿੱਤਾ ਸੀ। ਹੁਣ ਪਾਰਕ 'ਚ ਕੁੱਲ 17 ਚੀਤੇ ਅਤੇ 3 ਬੱਚੇ ਬਚੇ ਹਨ। ਪਿਛਲੇ ਸਾਲ ਤੋਂ ਹੁਣ ਤੱਕ ਤਿੰਨ ਚੀਤੇ ਅਤੇ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ- 'ਗੁਰਬਾਣੀ ਪ੍ਰਸਾਰਣ' ਮਾਮਲਾ: SGPC ਜਲਦ ਜਾਰੀ ਕਰੇਗੀ ਓਪਨ ਟੈਂਡਰ

ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਕੁਨੋ ਨੈਸ਼ਨਲ ਪਾਰਕ 'ਚੋਂ 3 ਚੀਤਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਮਾਦਾ ਚੀਤਾ  (ਜਵਾਲਾ) ਨੇ 24 ਮਾਰਚ ਨੂੰ 4 ਬੱਚਿਆਂ ਨੂੰ ਜਨਮ ਦਿੱਤਾ ਸੀ। ਇਨ੍ਹਾਂ ਤਸਵੀਰਾਂ ਨੇ ਕੇਂਦਰ ਸਰਕਾਰ ਨੂੰ ਕੁਨੋ ਪ੍ਰਬੰਧਨ ਤੋਂ ਰਾਹਤ ਪਹੁੰਚਾਈ ਹੈ। ਪਰ ਹੁਣ ਇੱਕ ਬੱਚੇ ਦੀ ਮੌਤ ਨੇ ਪ੍ਰਸ਼ਾਸਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ- ਜਰਮਨ ਜਾਣ ਦੇ ਸੁਫ਼ਨੇ ਸੰਜੋਈ ਬੈਠੇ ਪ੍ਰੇਮੀ ਜੋੜੇ ਨੂੰ ਮਿਲਿਆ ਧੋਖਾ, ਇਕੱਠਿਆਂ ਨੇ ਕਰ ਲਈ ਖ਼ੁਦਕੁਸ਼ੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News