ਬਾਹੂਬਲੀ ਮੁਖਤਾਰ ਅੰਸਾਰੀ ਨੂੰ ਪਿਆ ਦਿਲ ਦਾ ਦੌਰਾ, ਲਖਨਊ ਕੀਤਾ ਰੈਫਰ

01/09/2018 3:22:47 PM

ਲਖਨਊ— ਬਾਂਦਾ ਜੇਲ 'ਚ ਬੰਦ ਬਾਹੂਬਲੀ ਮੁਖਤਾਰ ਅੰਸਾਰੀ ਨੂੰ ਦਿਲ ਦਾ ਦੌਰਾ ਪਿਆ ਹੈ। ਜਿਨ੍ਹਾਂ ਨੂੰ ਗੰਭੀਰ ਹਾਲਾਤ 'ਚ ਇਲਾਜ ਲਈ ਬਾਂਦਾ ਤੋਂ ਲਖਨਊ ਰੈਫਰ ਕੀਤਾ ਗਿਆ ਹੈ। ਇਸ ਦੌਰਾਨ ਮਿਲਣ ਪਹੁੰਚੀ ਉਨ੍ਹਾਂ ਦੀ ਪਤਨੀ ਨੂੰ ਵੀ ਸਦਮਾ ਲੱਗ ਗਿਆ। ਜਿਸ 'ਚ ਉਨ੍ਹਾਂ ਦੀ ਕਾਫੀ ਹਾਲਤ ਵਿਗੜ ਗਈ। ਦੋਵਾਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਬਾਹੂਬਲੀ ਮੁਖਤਾਰ ਅੰਸਾਰੀ ਬਸਪਾ ਦੇ ਵਿਧਾਇਕ ਹਨ। ਉਹ ਆਪਣੇ ਅਪਰਾਧਿਕ ਰਿਕਾਰਡ ਕਰਕੇ ਬਾਂਦਾ ਜੇਲ 'ਚ ਪਿਛਲੇ ਕਾਫੀ ਦਿਨਾਂ ਤੋਂ ਬੰਦ ਹਨ।

ਆਖਿਰ ਕੌਣ ਹੈ ਅੰਸਾਰੀ
ਮਾਫੀਆ, ਗੈਂਗਸਟਰ ਤੋਂ ਰਾਜਨੀਤੀ 'ਚ ਆਏ ਮੁਖਤਾਰ ਅੰਸਾਰੀ ਗਾਜੀਪੁਰ ਦੇ ਹਨ ਅਤੇ ਮਊ ਸੀਟ ਤੋਂ ਚਾਰ ਵਾਰ ਵਿਧਾਨਸਭਾ ਦੀਆਂ ਚੋਣਾਂ ਜਿੱਤ ਚੁੱਕੇ ਹਨ। ਮੁਖਤਾਰ ਨੇ ਪਹਿਲਾਂ 2 ਚੋਣਾਂ ਬਸਪਾ ਦੇ ਟਿਕਟ 'ਤੇ ਜਿੱਤੇ ਅਤੇ ਬਾਅਦ 'ਚ ਦੋ ਵਾਰ ਆਜ਼ਾਦ ਉਮੀਦਵਾਰ ਤੌਰ 'ਤੇ ਜਿੱਤੇ। ਮੁਖਤਾਰ 2007 'ਚ ਬਸਪਾ 'ਚ ਸ਼ਾਮਲ ਹੋਏ ਅਤੇ 2009 ਦੀਆਂ ਲੋਕਸਭਾ ਚੋਣਾਂ ਵਾਰਾਨਸੀ ਸੀਟ ਤੋਂ ਖੜੇ ਹੋਏ ਪਰ ਉਨ੍ਹਾਂ ਨੂੰ ਹਾਰ ਸਾਹਮਣਾ ਕਰਨਾ ਪਿਆ।
ਅਪਰਾਧਿਕ ਗਤੀਵਿਧੀਆਂ ਕਰਕੇ ਉਨ੍ਹਾਂ ਨੂੰ ਬਸਪਾ ਮੁਖੀ ਮਾਇਆਵਤੀ ਨੇ ਮੁਖਤਾਰ ਨੂੰ 2010 'ਚ ਪਾਰਟੀ ਚੋਂ ਕੱਢ ਦਿੱਤਾ ਗਿਆ। ਬਸਪਾ ਤੋਂ ਕੱਢੇ ਜਾਣ ਤੋਂ ਬਾਅਦ ਮੁਖਤਾਰ ਨੇ ਆਪਣੇ ਭਰਾ ਅਫਜਾਲ ਅੰਸਾਰੀ ਨਾਲ ਮਿਲ ਕੇ ਕੌਮੀ ਏਕਤਾ ਦਲ ਨਾਮ ਦੀ ਪਾਰਟੀ ਦਾ ਗਠਨ ਕੀਤਾ। ਜਾਤੀ ਦੇ ਆਧਾਰ 'ਤੇ ਹਿੰਦੂ ਵੋਟਾਂ ਦੇ ਬਟਵਾਰੇ ਕਾਰਨ ਮੁਖਤਾਰ ਨੂੰ ਜਿੱਤ ਮਿਲਦੀ ਰਹੀ ਹੈ।
ਭਾਜਪਾ ਦੇ ਵਿਧਾਇਕ ਕ੍ਰਿਸ਼ਨਾ ਨੰਦ ਰਾਏ ਦੀ ਹੱਤਿਆ ਦੇ ਦੋਸ਼ 'ਚ ਮੁਖਤਾਰ ਅੰਸਾਰੀ ਅਜੇ ਜੇਲ 'ਚ ਹਨ। ਕ੍ਰਿਸ਼ਨਾਨੰਦ ਰਾਏ 'ਤੇ 29 ਨਵੰਬਰ, 2005 ਨੂੰ ਏ.ਕੇ 47 ਰਾਈਫਲ ਨਾਲ ਗੋਲੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਦੇ ਸਰੀਰ 'ਚ 67 ਗੋਲੀਆਂ ਪਾਈਆਂ ਗਈਆਂ ਸਨ। ਦਿਨ-ਦਿਹਾੜੇ ਹੋਈ ਇਸ ਹੱਤਿਆ 'ਚ ਕੁਲ 6 ਲੋਕ ਮਾਰੇ ਗਏ ਸਨ। ਕ੍ਰਿਸ਼ਨਾਨੰਦ ਦੇ ਗਵਾਹ ਸ਼ੀਸ਼ਕਾਂਤ ਰਾਏ ਦੀ 2006 'ਚ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ ਸੀ, ਕਈ ਹੋਰ ਮਾਮਲਿਆਂ ਤੋਂ ਇਲਾਵਾ ਸ਼ਸ਼ੀਕਾਂਤ ਦੀ ਹੱਤਿਆ ਦੇ ਮੁੱਖ ਦੋਸ਼ੀ ਮੁਖਤਾਰ ਅੰਸਾਰੀ ਮੁੱਖ ਦੋਸ਼ੀ ਹੈ। ਕਪਿਲ ਦੇਵ ਸਿੰਘ ਦੀ 2009 ਅਪ੍ਰੈਲ 'ਚ ਹੋਈ ਹੱਤਿਆ ਦੇ ਦੋਸ਼ 'ਚ ਮੁਖਤਾਰ ਅਤੇ 2 ਹੋਰ ਲੋਕਾਂ 'ਤੇ ਕੇਸ ਦਰਜ ਹੈ।
ਬਸਪਾ ਚੋਂ ਕੱਢਣ ਤੋਂ ਬਾਅਦ ਹੋਰ ਕਿਸੇ ਪਾਰਟੀ 'ਚ ਜਗ੍ਹਾ ਨਾ ਮਿਲਣ ਤੋਂ ਬਾਅਦ ਮੁਖਤਾਰ ਅਤੇ ਉਨ੍ਹਾਂ ਦੇ ਭਰਾ ਅਫਜਾਲ, ਸਿੰਘਬਤੁੱਲਾ ਨੇ ਆਪਣੀ ਪਾਰਟੀ ਕੌਮੀ ਏਕਤਾ ਦਲ ਬਣਾਇਆ। ਹੁਣ ਮੁਖਤਾਰ ਫਿਰ ਤੋਂ ਬਸਪਾ 'ਚ ਸ਼ਾਮਲ ਕੀਤੇ ਗਏ ਹਨ। ਉਹ ਵਰਤਮਾਨ 'ਚ ਵੀ ਬਸਪਾ ਦੇ ਮਊ ਤੋਂ ਵਿਧਾਇਕ ਹਨ।


Related News