'ਮੈਰੀ ਕੋਮ' ਦੇ ਡਾਇਰੈਕਟਰ ਦਾ ਐਲਾਨ, 109 ਸਾਲਾਂ ਪੰਜਾਬੀ ਦੌੜਾਕ 'ਫ਼ੌਜਾ ਸਿੰਘ' 'ਤੇ ਬਣਾਉਣਗੇ ਫ਼ਿਲਮ

1/22/2021 8:59:48 AM

ਨਵੀਂ ਦਿੱਲੀ : ਪ੍ਰਸਿੱਧ ਸਵਰਗੀ ਲੇਖਕ ਖ਼ੁਸ਼ਵੰਤ ਸਿੰਘ ਦੀ ਪੁਸਤਕ 'ਟਰਬਨ ਟੌਰਨੈਡੋ' 'ਤੇ ਫ਼ਿਲਮ ਬਣਨ ਜਾ ਰਹੀ ਹੈ ਤੇ ਇਸ ਫ਼ਿਲਮ ਦਾ ਨਾਂ 'ਫ਼ੌਜਾ' ਹੋਵੇਗਾ। ਇਹ ਫ਼ਿਲਮ 'ਸਿੱਖ ਸੁਪਰਮੈਨ' ਵਜੋਂ ਜਾਣੇ ਜਾਂਦੇ ਮੈਰਾਥਨ ਦੌੜਾਕ ਫ਼ੌਜਾ ਸਿੰਘ 'ਤੇ ਆਧਾਰਤ ਹੈ। 'ਫ਼ੌਜਾ ਸਿੰਘ' 109 ਸਾਲਾਂ ਦੇ ਹਨ, ਜਿਨ੍ਹਾਂ ਨੇ ਮੈਰਾਥਨ ਦੌੜਾਕ ਵਜੋਂ ਵਿਸ਼ਵ ਰਿਕਾਰਡ ਤੋੜ ਕੇ ਇਸ ਉਮਰ 'ਚ ਆਪਣੀ ਊਰਜਾ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ। ਉਮੰਗ ਕੁਮਾਰ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਦੀ ਇਸ ਬਾਇਓਪਿਕ ਨੂੰ ਡਾਇਰੈਕਟ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Team Fauja Singh (@teamfaujasinghuk)

 

ਉਮੰਗ ਕੁਮਾਰ ਪਹਿਲਾਂ 'ਮੈਰੀ ਕੋਮ' ਅਤੇ 'ਸਰਬਜੀਤ' ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 'ਫ਼ੌਜਾ ਸਿੰਘ' ਦੀ ਕਹਾਣੀ ਉਨ੍ਹਾਂ ਵਿਰੁੱਧ ਖੜ੍ਹੇ ਕੀਤੇ ਗਏ ਅੜਿੱਕਿਆਂ ਨੂੰ ਉਜਾਗਰ ਕਰੇਗੀ। ਉਨ੍ਹਾਂ ਦੀ ਇੱਛਾ ਸ਼ਕਤੀ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਦੀ ਹੈ, ਜਿਨ੍ਹਾਂ ਨੂੰ ਸਮਾਜ ਤੇ ਉਨ੍ਹਾਂ ਦੀ ਉਮਰ ਕਾਰਨ ਚੁਣੌਤੀ ਦਿੱਤੀ ਗਈ।

 
 
 
 
 
 
 
 
 
 
 
 
 
 
 
 

A post shared by Team Fauja Singh (@teamfaujasinghuk)

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।


sunita

Content Editor sunita