ਸਾਇਬੇਰੀਆ : ਪਾਵਰ ਪਲਾਂਟ 'ਚੋਂ 20,000 ਟਨ ਡੀਜ਼ਲ ਲੀਕ, ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ

Thursday, Jun 04, 2020 - 06:37 PM (IST)

ਸਾਇਬੇਰੀਆ : ਪਾਵਰ ਪਲਾਂਟ 'ਚੋਂ  20,000 ਟਨ ਡੀਜ਼ਲ ਲੀਕ, ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ

ਮਾਸਕੋ — ਬੁੱਧਵਾਰ ਨੂੰ ਰੂਸ ਦੇ ਸਾਇਬੇਰੀਆ ਵਿਚ ਇਕ ਪਾਵਰ ਪਲਾਂਟ ਦੇ ਭੰਡਾਰਨ ਵਿਚੋਂ ਤਕਰੀਬਨ 20,000 ਟਨ ਡੀਜ਼ਲ ਲੀਕ ਹੋਣ ਦੀ ਖਬਰ ਮਿਲੀ ਹੈ। ਇਸ ਦੇ ਮੱਦੇਨਜ਼ਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਹ ਪਾਵਰ ਪਲਾਂਟ ਮਾਸਕੋ ਤੋਂ 2 ਹਜ਼ਾਰ 900 ਕਿਲੋਮੀਟਰ ਦੂਰ ਨੌਰਲਿਸਕ ਸ਼ਹਿਰ ਵਿਚ ਹੈ। ਇਥੋਂ ਡੀਜ਼ਲ ਵਹਿ ਕੇ ਅੰਬਰਨਾਆ ਨਦੀ ਵਿਚ ਪਹੁੰਚ ਗਿਆ। ਅੰਬਰਨਾਆ ਨਦੀ ਨੂੰ ਮਿਲਣ ਵਾਲਾ ਪਾਣੀ ਇਕ ਝੀਲ ਤੋਂ ਆਉਂਦਾ ਹੈ, ਜਿਸਦਾ ਪਾਣੀ ਹੋਰ ਨਦੀਆਂ ਰਾਹੀਂ ਆਰਕਟਿਕ ਸਾਗਰ ਤਕ ਪਹੁੰਚਦਾ ਹੈ। ਤੇਲ ਨੂੰ ਨਦੀ ਵਿਚ ਫੈਲਣ ਤੋਂ ਰੋਕਣ ਦੀਆਂ ਬਣਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।
Emergency Declared In Siberia After 20,000 Tons Of Diesel Fuel ...
ਤੇਲ ਦਾ ਵਹਿਣਾ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਸੀ। ਦੋ ਦਿਨ ਬਾਅਦ ਇਸਦੀ ਜਾਣਕਾਰੀ ਮਿਲਣ 'ਤੇ ਪੁਤਿਨ ਅਧਿਕਾਰੀਆਂ 'ਤੇ ਨਾਰਾਜ਼ ਹੋ ਗਏ। ਜਿਸ ਪਾਵਰ ਪਲਾਂਟ ਤੋਂ ਤੇਲ ਲੀਕ ਹੋਇਆ ਹੈ ਉਹ ਨੌਰਲਿਸਕ ਨਿਕਿਲ ਦੀ ਇਕ ਇਕਾਈ ਹੈ। ਇਹ ਨਿਕੇਲ ਅਤੇ ਪੈਲੇਡਿਅਮ ਧਾਤਾਂ ਦਾ ਉਤਪਾਦਨ ਕਰਨ ਵਾਲੀ ਦੁਨੀਆਂ ਦੀ ਦਿੱਗਜ ਕੰਪਨੀਆਂ ਵਿੱਚੋਂ ਇੱਕ ਹੈ।

ਪਾਵਰ ਪਲਾਂਟ ਤੋਂ ਕਿਉਂ ਲੀਕ ਹੋਇਆ ਈਂਧਣ

ਕੰਪਨੀ ਨੌਰਲਿਸਕ ਨਿਕਿਲ ਨੇ ਦੱਸਿਆ ਹੈ ਕਿ ਡੀਜ਼ਲ ਦੇ ਲੀਕ ਹੋਣ ਬਾਰੇ ਸਮੇਂ ਸਿਰ ਅਤੇ ਸਹੀ ਜਾਣਕਾਰੀ ਦਿੱਤੀ ਗਈ ਸੀ। ਤੇਲ ਦੀ ਟੈਂਕੀ ਅਤੇ ਪਾਵਰ ਪਲਾਂਟ ਵਿਚ ਲੱਗੇ ਇਕ ਪਿੱਲਰ ਦੇ ਧੱਸ ਜਾਣ ਨਾਲ ਤੇਲ ਦਾ ਲੀਕ ਹੋਣਾ ਸ਼ੁਰੂ ਹੋਇਆ। ਇਹ ਪਲਾਂਟ ਪਰਮਾਫਰਾਸਟ ਮਿੱਟੀ 'ਤੇ ਬਣਾਇਆ ਗਿਆ ਹੈ। ਮੌਸਮ ਦੇ ਗਰਮ ਹੋਣ ਨਾਲ ਇਹ ਪਿਘਲਣ ਲਗਦੀ ਹੈ। ਇਹੀ ਕਾਰਨ ਹੈ ਕਿ ਪਲਾਂਟ 'ਚ ਲੱਗਾ ਥੰਮ ਧੱਸਣਾ ਸ਼ੁਰੂ ਹੋ ਗਿਆ। ਪਰਮਾਫਰਾਸਟ ਉਸ ਧਰਤੀ ਨੂੰ ਕਹਿੰਦੇ ਹਨ ਜਿਹੜੀ ਘੱਟੋ-ਘੱਟ ਦੋ ਸਾਲਾਂ ਤੋਂ ਜ਼ੀਰੋ ਡਿਗਰੀ ਸੈਲਸੀਅਸ ਤਾਪਮਾਨ 'ਤੇ ਹੋਵੇ।

ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਵੀ ਇਹ ਕੰਪਨੀ ਵਧਾਏਗੀ ਆਪਣੇ ਕਾਮਿਆਂ ਦੀ 15 ਫ਼ੀਸਦੀ ਤਨਖ਼ਾਹ

350 ਵਰਗ ਕਿਲੋਮੀਟਰ ਖੇਤਰ ਪ੍ਰਭਾਵਿਤ ਹੋਇਆ

ਵਰਲਡ ਵਾਈਲਡ ਲਾਈਫ ਫੰਡ ਦੇ ਮਾਹਿਰਾਂ ਅਨੁਸਾਰ ਇਸ ਘਟਨਾ ਨਾਲ ਲਗਭਗ 350 ਵਰਗ ਕਿਲੋਮੀਟਰ ਖੇਤਰ ਪ੍ਰਦੂਸ਼ਿਤ ਹੋਇਆ ਹੈ। ਇਹ ਅੰਬਰਨਾਆ ਨਦੀ ਦੇ ਇੱਕ ਵੱਡੇ ਹਿੱਸੇ ਵਿਚ ਫੈਲ ਚੁੱਕਾ ਹੈ। ਅਜਿਹੀ ਸਥਿਤੀ ਵਿਚ ਇਸਦੀ ਸਫ਼ਾਈ ਬਹੁਤ ਮੁਸ਼ਕਲ ਹੋਵੇਗੀ। ਇਸ ਨਾਲ ਮੱਛੀਆਂ ਅਤੇ ਹੋਰ ਪਾਣੀ ਦੇ ਸਰੋਤਾਂ 'ਤੇ ਮਾੜਾ ਅਸਰ ਪਏਗਾ। ਇਸ ਨਾਲ 98.13 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ : ਜਨਧਨ ਖ਼ਾਤਾਧਾਰਕ ਬੀਬੀਆਂ ਨੂੰ ਦੁਬਾਰਾ ਮਿਲਣਗੇ 500-500 ਰੁਪਏ, ਜਾਣੋ ਕਦੋਂ ਆਵੇਗਾ ਪੈਸਾ


author

Harinder Kaur

Content Editor

Related News