ਕੁਵੈਤ ''ਚ ਕੋਰੋਨਾ ਵਾਇਰਸ ਨਾਲ 24 ਘੰਟੇ ''ਚ 700 ਤੋਂ ਵੱਧ ਲੋਕ ਹੋਏ ਸੰਕ੍ਰਮਿਤ

07/15/2020 9:27:52 PM

ਕੁਵੈਤ ਸ਼ਹਿਰ-  ਕੁਵੈਤ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ -19) ਨਾਲ ਸੰਕ੍ਰਮਿਤ 703 ਹੋਰ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 56,877 ਹੋ ਗਈ। ਇਸ ਤੋਂ ਇਲਾਵਾ ਤਿੰਨ ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੀ 399 'ਤੇ ਪਹੁੰਚ ਗਈ ਹੈ।

ਸਿਹਤ ਮੰਤਰਾਲਾ ਨੇ ਦੱਸਿਆ ਕਿ ਇਸ ਸਮੇਂ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ 9,581 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 146 ਆਈ. ਸੀ. ਯੂ. ਵਿਚ ਹਨ। 
ਉੱਥੇ ਹੀ, ਕੋਰੋਨਾ ਦੀ ਲਾਗ ਕਾਰਨ ਪੀੜਤ 736 ਹੋਰ ਲੋਕ ਠੀਕ ਹੋ ਗਏ ਹਨ ਅਤੇ ਦੇਸ਼ ਵਿਚ ਇਸ ਵਾਇਰਸ ਤੋਂ ਛੁਟਕਾਰਾ ਪਾਉਣ ਵਾਲੇ ਲੋਕਾਂ ਦੀ ਗਿਣਤੀ 46,897 ਤੱਕ ਪਹੁੰਚ ਗਈ ਹੈ। ਕੁਵੈਤ ਅਤੇ ਚੀਨ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਵਿਚ ਇਕ ਦੂਜੇ ਦਾ ਸਮਰਥਨ ਅਤੇ ਸਹਾਇਤਾ ਕਰ ਰਹੇ ਹਨ। ਕੁਵੈਤ ਨੇ ਚੀਨ ਨੂੰ 3 ਮਿਲੀਅਨ ਡਾਲਰ ਦੀ ਡਾਕਟਰੀ ਸਪਲਾਈ ਦਿੱਤੀ ਸੀ।


Sanjeev

Content Editor

Related News