60 ਹਜ਼ਾਰ ਘਰਾਂ ਦੀ ਬੱਤੀ ਹੋ ਗਈ ਗੁੱਲ ! ''ਜੋਂਗਮੀ'' ਨੇ ਜਾਪਾਨ ''ਚ ਢਾਹਿਆ ਕਹਿਰ
Thursday, Jun 04, 2026 - 09:33 AM (IST)
ਇੰਟਰਨੈਸ਼ਨਲ ਡੈਸਕ- ਟ੍ਰੌਪੀਕਲ ਤੂਫ਼ਾਨ ‘ਜੋਂਗਮੀ’ ਨੇ ਬੁੱਧਵਾਰ ਨੂੰ ਜਾਪਾਨ ਦੇ ਕਈ ਹਿੱਸਿਆਂ ਵਿਚ ਭਾਰੀ ਤਬਾਹੀ ਮਚਾਈ। ਤੇਜ਼ ਹਵਾਵਾਂ ਅਤੇ ਮੋਹਲੇਧਾਰ ਮੀਂਹ ਕਾਰਨ ਲੱਗਭਗ 60 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ, ਜਦਕਿ ਕਰੀਬ 900 ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਕਰਨੀਆਂ ਪਈਆਂ।
ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਤੂਫਾਨ ਦਾ ਕੇਂਦਰ ਹੋਂਸ਼ੂ ਦੇ ਮੁੱਖ ਟਾਪੂ ਤੋਂ ਦੂਰ ਸੀ ਅਤੇ 25 ਮੀਟਰ ਪ੍ਰਤੀ ਸਕਿੰਟ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਗ੍ਰੇਟਰ ਟੋਕੀਓ ਖੇਤਰ ਵੱਲ ਉੱਤਰ-ਪੂਰਬ ਵੱਲ ਵਧ ਰਿਹਾ ਸੀ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਪੈਸੀਫਿਕ ਕੋਸਟ ਦੇ ਕਈ ਇਲਾਕਿਆਂ ਵਿਚ ਹਾਲਾਤ ਬੇਹੱਦ ਖ਼ਤਰਨਾਕ ਹੁੰਦੇ ਜਾ ਰਹੇ ਹਨ ਅਤੇ ਉੱਥੇ ਗੰਭੀਰ ਕੁਦਰਤੀ ਆਫ਼ਤਾਂ ਦਾ ਖ਼ਤਰਾ ਬਣਿਆ ਹੋਇਆ ਹੈ। ਤੂਫ਼ਾਨ ਦੇ ਖ਼ਤਰੇ ਨੂੰ ਦੇਖਦਿਆਂ ਦੱਖਣ-ਪੱਛਮੀ, ਮੱਧ ਅਤੇ ਪੂਰਬੀ ਜਾਪਾਨ ਦੇ 8 ਸੂਬਿਆਂ ਵਿਚ ਲੱਖਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਭਾਰਤ ਸਣੇ 60 ਦੇਸ਼ਾਂ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
