ਯੂਕ੍ਰੇਨ ਦੇ 9 ਖੇਤਰਾਂ ’ਤੇ ਰੂਸੀ ਹਮਲੇ, ਲੱਖਾਂ ਘਰਾਂ ਦੀ ਬੱਤੀ ਗੁੱਲ

Saturday, Oct 17, 2026 - 01:40 AM (IST)

ਯੂਕ੍ਰੇਨ ਦੇ 9 ਖੇਤਰਾਂ ’ਤੇ ਰੂਸੀ ਹਮਲੇ, ਲੱਖਾਂ ਘਰਾਂ ਦੀ ਬੱਤੀ ਗੁੱਲ

ਕੀਵ - ਯੂਕ੍ਰੇਨ ਦੇ 9 ਖੇਤਰਾਂ ’ਤੇ ਰੂਸੀ ਹਮਲਿਆਂ ਕਾਰਨ ਸ਼ੁੱਕਰਵਾਰ ਨੂੰ ਲੱਖਾਂ ਘਰਾਂ ਦੀ ਬਿਜਲੀ ਐਮਰਜੈਂਸੀ ਤੌਰ ’ਤੇ ਕੱਟਣੀ ਪਈ ਅਤੇ ਕਈ ਮਕਾਨ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ’ਚ ਘੱਟੋ-ਘੱਟ 15 ਲੋਕ ਜ਼ਖਮੀ ਹੋਏ ਹਨ। ਰੂਸ ਦੇ ਹਮਲੇ ’ਚ ਆਮ ਨਾਗਰਿਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਨਾਗਰਿਕ ਟਿਕਾਣਿਆਂ ’ਤੇ ਹਾਲੀਆ ਹਵਾਈ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਇਸ ਹਫ਼ਤੇ ਯੂਕ੍ਰੇਨ ਅਤੇ ਅਮਰੀਕਾ ਵਿਚਾਲੇ ਸਬੰਧਾਂ ’ਚ ਆਏ ਤਣਾਅ ਨਾਲ ਇਹ ਖਦਸ਼ਾ ਵਧ ਗਿਆ ਹੈ ਕਿ ਕੜਾਕੇ ਦੀ ਸਰਦੀ ਨੇੜੇ ਆਉਣ ਦੇ ਨਾਲ ਰੂਸ ਦੇ ਵਧਦੇ ਹਵਾਈ ਹਮਲਿਆਂ ਦਾ ਸਾਹਮਣਾ ਕਰਨਾ ਯੂਕ੍ਰੇਨ ਲਈ ਹੋਰ ਚੁਣੌਤੀਪੂਰਨ ਹੋ ਸਕਦਾ ਹੈ।
 


author

Inder Prajapati

Content Editor

Related News