ਦੋ ਮਹੀਨਿਆਂ ਤੋਂ ਲਾਪਤਾ ਅਲੀਬਾਬਾ ਸਮੂਹ ਦੇ ਜੈਕ ਮਾ ਆਏ ਦੁਨੀਆ ਦੇ ਸਾਹਮਣੇ, ਸੁਣੋ ਕੀ ਕਿਹਾ

Thursday, Jan 21, 2021 - 03:58 PM (IST)

ਨਵੀਂ ਦਿੱਲੀ — ਚੀਨ ਦੇ ਸਭ ਤੋਂ ਅਮੀਰ ਕਾਰੋਬਾਰੀ ਅਲੀਬਾਬਾ ਸਮੂਹ ਦੇ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਸਨ। ਹੁਣ ਉਹ ਦੁਨੀਆ ਦੇ ਸਾਹਮਣੇ ਆ ਗਏ ਹਨ। ਅਲੀਬਾਬਾ ਸਮੂਹ ’ਤੇ ਚੀਨੀ ਸਰਕਾਰ ਦੇ ਸ਼ਿਕੰਜੇ ਤੋਂ ਬਾਅਦ ਜੈਕ ਮਾ ਗਾਇਬ ਸੀ, ਜਿਸ ਦੇ ਚੱਲਦਿਆਂ ਇਹ ਖ਼ਬਰਾਂ ਨਾਲ ਬਾਜ਼ਾਰ  ਗਰਮ ਸੀ ਕਿ ਚੀਨੀ ਸਰਕਾਰ ਨੇ ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ। ਪਰ ਬੁੱਧਵਾਰ 20 ਜਨਵਰੀ ਨੂੰ ਉਹ ਲੰਮੇ ਵਕਫ਼ੇ ਬਾਅਦ ਇੱਕ ਵੀਡੀਓ ਲੰਿਕ ਜ਼ਰੀਏ ਪੇਂਡੂ ਅਧਿਆਪਕਾਂ ਲਈ ਇੱਕ ਸਮਾਜ ਭਲਾਈ ਪ੍ਰੋਗਰਾਮ ਦੌਰਾਨ ਵਰüਅਲੀ ਦਿਖਾਈ ਦਿੱਤੇ। ਚੀਨੀ ਰੈਗੂਲੇਟਰ ਦੁਆਰਾ ਅਲੀਬਾਬਾ ਅਤੇ ਐਂਟੀ ਗਰੁੱਪ ’ਤੇ ਸ਼ਿਕੰਜਾ ਕੱਸਣ ਤੋਂ ਬਾਅਦ ਜੈਕ ਮਾ ਪਹਿਲੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਏ ਹਨ।

ਚੀਨੀ ਅਖਬਾਰ ਗਲੋਬਲ ਟਾਈਮਜ਼ ਦੇ ਅਨੁਸਾਰ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੇ ਰੂਰਲ ਟੀਚਰ ਐਵਾਰਡਜ਼ ਸਮਾਰੋਹ ਵਿਚ ਸ਼ਿਰਕਤ ਕੀਤੀ ਜੋ ਕਿ ਜੈਕ ਮਾ ਫਾਉਂਡੇਸ਼ਨ ਦੁਆਰਾ 2015 ਵਿਚ ਸ਼ੁਰੂ ਕੀਤੀ ਗਈ ਸੀ। ਇਸ ਸਲਾਨਾ ਸਮਾਗਮ ਵਿਚ ਵੀਡੀਓ ਦੇ ਜ਼ਰੀਏ ਜੈਕ ਮਾ ਨੇ ਪੂਰੇ ਦੇਸ਼ (ਚੀਨ) ਤੋਂ 100 ਪੇਂਡੂ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਵਰਚੁਅਲ ਵਾਰਤਾ ਦੌਰਾਨ ਉਸਨੇ ਕਿਹਾ ਕਿ ਕੋਰੋਨਾ ਆਫ਼ਤ ਖਤਮ ਹੋਣ ’ਤੇ ਅਸੀਂ ਦੁਬਾਰਾ ਮਿਲਾਂਗੇ।

 

ਇਹ ਵੀ ਪੜ੍ਹੋ : ਹੁਣ ਬਿਨਾਂ ਆਧਾਰ ਕਾਰਡ ਦੇ ਵੀ ਲੈ ਸਕਦੇ ਹੋ LPG ਗੈਸ ਸਿਲੰਡਰ ਸਬਸਿਡੀ ਦਾ ਲਾਭ, ਜਾਣੋ ਕਿਵੇਂ

ਦਰਅਸਲ ਐਂਟੀ ਮੈਨੇਜਮੈਂਟ ਨੂੰ ਸ਼ੰਘਾਈ ਅਤੇ ਹਾਂਗ ਕਾਂਗ ਵਿਚ ਐਂਟੀ ਦੀ ਯੋਜਨਾਬੱਧ ਦੋਹਰੀ ਸੂਚੀ ਤੋਂ ਠੀਕ ਪਹਿਲਾਂ ਚੀਨੀ ਵਿੱਤੀ ਰੈਗੂਲੇਟਰਾਂ ਦੁਆਰਾ 2 ਨਵੰਬਰ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਪਿਛਲੇ ਸਾਲ ਨਵੰਬਰ ਵਿਚ ਚੀਨੀ ਅਧਿਕਾਰੀਆਂ ਨੇ ਐਂਟ ਸਮੂਹ ਦੇ 37 ਬਿਲੀਅਨ ਡਾਲਰ ਦੇ ਆਈਪੀਓ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਕਾਰਨ ਜੈਕ ਨੂੰ ਵੱਡਾ ਝਟਕਾ ਲੱਗਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਤੋਂ ਬਾਅਦ ਜੈਕ ਮਾ ਨੂੰ ਅਲੀਬਾਬਾ ਗਰੁੱਪ ਦੇ ਖਿਲਾਫ ਚੱਲ ਰਹੀ ਜਾਂਚ ਪੂਰੀ ਹੋਣ ਤੱਕ ਚੀਨ ਛੱਡਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਜੈਕ ਮਾ ਉਸ ਸਮੇਂ ਤੋਂ ਜਨਤਕ ਤੌਰ ’ਤੇ ਗਾਇਬ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਜੈਕ ਮਾ ਨੇ ਚੀਨੀ ਵਿੱਤੀ ਰੈਗੂਲੇਟਰਾਂ ਅਤੇ ਬੈਂਕਾਂ ਦੀ ਪਿਛਲੇ ਸਾਲ ਅਕਤੂਬਰ ਵਿਚ ਦਿੱਤੇ ਭਾਸ਼ਣ ’ਚ ਅਲੋਚਨਾ ਕੀਤੀ ਸੀ। ਇਸ ਆਲੋਚਨਾ ਤੋਂ ਬਾਅਦ ਉਸ ਦਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਿਵਾਦ ਵੀ ਹੋਇਆ ਸੀ ਅਤੇ ਇਸ ਵਿਵਾਦ ਦੇ ਬਾਅਦ ਤੋਂ ਉਹ ਲਗਭਗ ਦੋ ਮਹੀਨਿਆਂ ਤੋਂ ਨਜ਼ਰ ਨਹੀਂ ਆ ਰਹੇ ਸਨ।

ਜੈਕ ਮਾ ਕੌਣ ਹੈ

ਜੈਕ ਮਾ ਚੀਨ ਦੀ ਸਭ ਤੋਂ ਵੱਡੀ ਆਈਟੀ ਕੰਪਨੀਆਂ ਵਿਚੋਂ ਇਕ ਅਲੀਬਾਬਾ ਦੇ ਸੰਸਥਾਪਕ ਹਨ। ਅਲੀਬਾਬਾ ਦੇ ਸੰਸਥਾਪਕ ਜੈਕ ਮਾ ਚੀਨ ਦੇ ਪ੍ਰਸਿੱਧ ਕਾਰੋਬਾਰੀ ਅਤੇ ਆਪਣੇ ਬੋਲਣ ਲਈ ਮਸ਼ਹੂਰ ਹਨ। ਕਿਸੇ ਸਮੇਂ ਉਹ ਇੱਕ ਸਕੂਲ ਵਿਚ ਪੜ੍ਹਾਉਂਦੇ ਸੀ ਅਤੇ ਹੁਣ ਇੱਕ ਅਰਬਪਤੀ ਕਾਰੋਬਾਰੀ ਹਨ। ਅਲੀਬਾਬਾ ਲੱਖਾਂ ਉਪਭੋਗਤਾਵਾਂ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀਆਂ ਵਿੱਚੋਂ ਇੱਕ ਹੈ। ਅਲੀਬਾਬਾ ਦੀ ਟਰਨਓਵਰ ਵੀ ਅਰਬਾਂ ਵਿਚ ਹੈ। ਇਸ ਦੀਆਂ ਤਿੰਨ ਮੁੱਖ ਵੈਬਸਾਈਟਾਂ ਹਨ ਤਾਓਬਾਓ (ਟੀਮਲ) ਅਤੇ ਅਲੀਬਾਬਾ.ਕਾੱਮ (ਅਲੀਬਾਬਾ.ਕਾੱਮ)।

ਇਹ ਵੀ ਪੜ੍ਹੋ : ਭਾਰਤ ਦੇ ਇਸ ਸੂਬੇ 'ਚ ਕਿਸਾਨ ਕਰ ਸਕਣਗੇ ਸਰਕਾਰੀ ਅਤੇ ਬੰਜਰ ਜ਼ਮੀਨ 'ਤੇ ਖੇਤੀ , ਜਾਣੋ ਸ਼ਰਤਾਂ ਬਾਰੇ

ਪੂਰਾ ਮਾਮਲਾ ਕੀ ਹੈ

ਚੀਨੀ ਸਰਕਾਰ ਏਕਾਧਿਕਾਰ ਦੀ ਦੁਰਵਰਤੋਂ ਕਰਨ ਲਈ ਅਲੀਬਾਬਾ ਸਮੂਹ ਦੀ ਜਾਂਚ ਕਰ ਰਹੀ ਹੈ। ਅਲੀਬਾਬਾ ਨੇ ਕਿਹਾ ਕਿ ਐਸਐਮਆਰ ਰਾਹੀਂ ਉਨ੍ਹਾਂ ਨੂੰ ਐਂਟੀ ਗਰੁੱਪ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਇਹ ਜੈਕ-ਮਾ ਦੀ ਈ-ਕਾਮਰਸ ਕੰਪਨੀ ਅਲੀਬਾਬਾ.ਕਾੱਮ ਅਤੇ ਫਿਨਟੈਕ ਸਾਮਰਾਜ ਲਈ ਇੱਕ ਵੱਡਾ ਝਟਕਾ ਹੈ।

ਅਲੀਬਾਬਾ ਅਤੇ ਐਂਟ ਗਰੁੱਪ ’ਤੇ ਸ਼ੁਰੂ ਹੋਈ ਕਾਰਵਾਈ

ਚੀਨ ਨੇ ਜੈਕ ਮਾ ਦੀ ਈ-ਕਾਮਰਸ ਕੰਪਨੀ ਅਲੀਬਾਬਾ ਅਤੇ ਇਸ ਦੇ ਵਿੱਤੀ ਕਾਰੋਬਾਰ ਦੀ ਕੰਪਨੀ ਐਂਟ ਗਰੁੱਪ ’ਤੇ ਕਾਰਵਾਈ ਸ਼ੁਰੂ ਕੀਤੀ ਹੈ। ਪੂਰੀ ਦੁਨੀਆਂ ਵਿਚ ਇਸ ਕਾਰਵਾਈ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉਸੇ ਸਮੇਂ ਚੀਨ ਦੇ ਮਾਰਕੀਟ ਰੈਗੂਲੇਟਰ ਦਾ ਕਹਿਣਾ ਹੈ ਕਿ ਉਸਨੇ ਅਲੀਬਾਬਾ ਦੇ ਵਿਰੁੱਧ ਮਾਰਕੀਟ ਉੱਤੇ ਏਕਾਧਿਕਾਰ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਲਈ ਇਹ ਕਾਰਵਾਈ ਸ਼ੁਰੂ ਕੀਤੀ ਹੈ। 

ਇਹ ਵੀ ਪੜ੍ਹੋ : ਬੰਦ ਹੋਵੇਗਾ ਲੰਡਨ ਮੈਟਲ ਐਕਸਚੇਂਜ ਦਾ ਹਾਲ ‘ਦਿ ਰਿੰਗ’, 144 ਸਾਲਾਂ ਤੋਂ ਦੁਨੀਆ ਲਈ ਤੈਅ ਕਰਦਾ ਸੀ ਰੇਟ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News