ਯੂਕ੍ਰੇਨ ਵਿਵਾਦ ’ਚ ਭਾਰਤ ਦੀ ਨਿਰਪੱਖ ਭੂਮਿਕਾ

Sunday, Feb 06, 2022 - 01:40 PM (IST)

ਯੂਕ੍ਰੇਨ ਵਿਵਾਦ ’ਚ ਭਾਰਤ ਦੀ ਨਿਰਪੱਖ ਭੂਮਿਕਾ

ਇਨ੍ਹੀਂ ਦਿਨੀਂ ਰੂਸ ਅਤੇ ਅਮਰੀਕਾ ’ਚ ਯੂਕ੍ਰੇਨ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਹਾਲ ਹੀ ’ਚ ਵਲਾਦੀਮੀਰ ਪੁਤਿਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰੋਂ ਨਾਲ ਯੂਕ੍ਰੇਨ ਮੁੱਦੇ ’ਤੇ ਗੱਲਬਾਤ ਵੀ ਹੋਈ ਜਿਸ ’ਚ ਪੁਤਿਨ ਦੀ ਮੈਕ੍ਰੋਂ ਕੋਲ ਮੰਗ ਸੀ ਕਿ ਰੂਸ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਜਾਵੇ ਕਿ ਯੂਕ੍ਰੇਨ ਨੂੰ ਕਦੀ ਵੀ ਨਾਟੋ ਦੇਸ਼ਾਂ ’ਚ ਸ਼ਾਮਲ ਨਾ ਕੀਤਾ ਜਾਵੇ ਅਤੇ ਨਾਲ ਹੀ ਨਾਟੋ ਫੌਜਾਂ ਨੇ ਜੋ ਪੂਰਬੀ ਯੂਰਪੀ ਦੇ ਦੇਸ਼ਾਂ ’ਚ ਡੇਰਾ ਲਾਇਆ ਹੋਇਆ ਹੈ ਉਸ ਨੂੰ ਵੀ ਆਮ ਸਥਿਤੀ ਦੇ ਪੱਧਰ ਤੱਕ ਘਟਾਇਆ ਜਾਵੇ, ਰੂਸ ਦੀ ਇਸ ਮੰਗ ’ਤੇ ਨਾਟੋ ਦਾ ਇਕ ਵੀ ਦੇਸ਼ ਸਹਿਮਤ ਨਹੀਂ ਹੈ। ਇਸੇ ਗੱਲ ਨੂੰ ਲੈ ਕੇ ਇਸ ਬੈਠਕ ’ਚ ਕਿਸੇ ਵੀ ਮੁੱਦੇ ’ਤੇ ਸਹਿਮਤੀ ਨਹੀਂ ਬਣੀ ਅਤੇ ਇਹ ਬੈਠਕ ਬੇਨਤੀਜਾ ਰਹੀ ਅਤੇ ਰੂਸ ਦਾ ਨਾਟੋ ਅਤੇ ਅਮਰੀਕਾ ਦੇ ਨਾਲ ਤਣਾਅ ਬਣਿਆ ਹੋਇਆ ਹੈ।

ਇਸ ਮੁੱਦੇ ’ਤੇ ਭਾਰਤ ਦਾ ਸਟੈੈਂਡ ਇਕਦਮ ਸਾਫ ਹੈ। ਭਾਰਤ ਯੂਕ੍ਰੇਨ ਵਿਵਾਦ ’ਚ ਨਾ ਤਾਂ ਰੂਸ ਨਾਲ ਖੜ੍ਹਾ ਹੈ ਅਤੇ ਨਾ ਹੀ ਅਮਰੀਕਾ ਨਾਲ। ਹੁਣ ਇਹ ਗੱਲ ਚੀਨ ਨੂੰ ਪਚੀ ਨਹੀਂ। ਹਾਲਾਂਕਿ ਪਿਛਲੇ 3 ਹਫਤੇ ਤੋਂ ਯੂਕ੍ਰੇਨ ਮੁੱਦਾ ਭਖਿਆ ਹੋਇਆ ਹੈ ਅਤੇ ਚੀਨ ਵੀ ਚੁੱਪ ਧਾਰੀ ਬੈਠਾ ਸੀ। ਚੀਨ ਨੇ ਭਾਰਤ ਦੇ ਪੱਖ ਨੂੰ ਕਮਜ਼ੋਰ ਕਰਨ ਲਈ ਖੁੱਲ੍ਹ ਕੇ ਰੂਸ ਦਾ ਸਾਥ ਦਿੱਤਾ। ਸ਼ੀ ਜਿਨਪਿੰਗ ਨੇ ਪੁਤਿਨ ਨੂੰ ਆਪਣਾ ਪੂਰਾ ਸਹਿਯੋਗ ਪ੍ਰਗਟਾ ਦਿੱਤਾ ਅਤੇ ਕਿਹਾ ਕਿ ਯੂਕ੍ਰੇਨ ਵਿਵਾਦ ’ਚ ਚੀਨ ਪੁਤਿਨ ਨਾਲ ਖੜ੍ਹਾ ਹੈ।

ਨਾਲ ਹੀ ਚੀਨ ਨੇ ਰੂਸ ਦੇ ਪੱਖ ’ਚ ਬੋਲਣਾ ਵੀ ਸ਼ੁਰੂ ਕਰ ਿਦੱਤਾ ਹੈ। ਆਪਣੇ ਇਕ ਬਿਆਨ ’ਚ ਚੀਨ ਨੇ ਕਿਹਾ ਕਿ ਜੇਕਰ ਰੂਸ ਦਾ ਸਾਥ ਦੇਣ ਲਈ ਲੋੜ ਪਈ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਵੀ ਚੀਨ ਰੂਸ ਦਾ ਸਾਥ ਦੇਵੇਗਾ। ਉਪਰੋਂ ਦੇਖਣ ’ਤੇ ਇਹ ਪੂਰਾ ਵਿਵਾਦ ਯੂਕ੍ਰੇਨ ਨੂੰ ਮੋਹਰਾ ਬਣਾ ਕੇ ਰੂਸ ਅਮਰੀਕਾ ਅਤੇ ਚੀਨ ਦਾ ਵਿਵਾਦ ਨਜ਼ਰ ਆ ਰਿਹਾ ਹੈ ਅਤੇ ਇਸ ਮੁੱਦੇ ’ਤੇ ਭਾਰਤ ਕਿਤੋਂ ਵੀ ਨਹੀਂ ਫਸ ਰਿਹਾ ਪਰ ਚੀਨ ਨੇ ਅਜਿਹਾ ਭੈੜਾ ਚੱਕਰ ਚਲਾਇਆ ਕਿ ਉਹ ਰੂਸ ਦੀ ਮੁਸੀਬਤ ਦੇ ਸਮੇਂ ਖੁਦ ਨੂੰ ਰੂਸ ਦਾ ਸਾਥੀ ਅਤੇ ਭਾਰਤ ਨੂੰ ਇਕ ਮਤਲਬੀ ਦੇਸ਼ ਦੇ ਤੌਰ ’ਤੇ ਦਿਖਾਉਣਾ ਚਾਹੁੰਦਾ ਹੈ।

ਅਮਰੀਕਾ ਚਾਹੁੰਦਾ ਹੈ ਕਿ ਭਾਰਤ ਯੂਕ੍ਰੇਨ ਮੁੱਦੇ ਨੂੰ ਅਮਰੀਕਾ ਦਾ ਸਾਥ ਦੇਵੇ ਅਤੇ ਦੂਜੇ ਪਾਸੇ ਰੂਸ ਵੀ ਇਹੀ ਚਾਹੁੰਦਾ ਹੈ। ਹਾਲਾਂਕਿ ਭਾਰਤ ਇਸ ਪੂਰੇ ਮੁੱਦੇ ’ਤੇ ਇਕਦਮ ਨਿਰਪੱਖ ਬਣਿਆ ਹੋਇਆ ਹੈ। ਅਜਿਹੇ ’ਚ ਜਦੋਂ ਚੀਨ ਖੁੱਲ੍ਹ ਕੇ ਰੂਸ ਦਾ ਸਾਥ ਦੇ ਰਿਹਾ ਹੈ ਅਤੇ ਚੀਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਰੂਸ ਦੇ ਲਈ ਚੀਨ ਨੂੰ ਅਮਰੀਕਾ ਨਾਲ ਭਿੜਣਾ ਪਵੇ ਤਾਂ ਚੀਨ ਇਸ ਦੇ ਲਈ ਵੀ ਤਿਆਰ ਹੈ ਤਾਂ ਫਿਰ ਰੂਸ ਦਾ ਝੁਕਾਅ ਚੀਨ ਵੱਲ ਹੋਵੇਗਾ। ਅਜਿਹੇ ’ਚ ਜਦੋਂ ਭਵਿੱਖ ’ਚ ਭਾਰਤ ਅਤੇ ਚੀਨ ਦਰਮਿਆਨ ਤਣਾਅ ਵਧੇਗਾ ਉਦੋਂ ਚੀਨ ਆਪਣਾ ਤਰੁਪ ਦਾ ਪੱਤਾ ਕੱਢ ਕੇ ਰੂਸ ਨੂੰ ਇਹ ਕਹਿ ਸਕਦਾ ਯੂਕ੍ਰੇਨ ਵਿਵਾਦ ਵਿਚ ਭਾਰਤ ਤੁਹਾਡੇ ਨਾਲ ਨਹੀਂ ਸੀ ਜਦਕਿ ਅਸੀਂ ਤੁਹਾਡੇ ਨਾਲ ਖੜ੍ਹੇ ਸੀ, ਹੁਣ ਤੁਹਾਡੀ ਵਾਰੀ ਹੈ, ਭਾਰਤ ਦੇ ਵਿਰੁੱਧ ਸਾਡਾ ਸਾਥ ਦਿਓ।

ਓਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਭਾਰਤ ਨੂੰ ਅਮਰੀਕਾ ਦਾ ਸਾਥ ਦੇਣਾ ਚਾਹੀਦੈ ਕਿਉਂਕਿ ਭਵਿੱਖ ’ਚ ਜੇਕਰ ਭਾਰਤ ਅਤੇ ਚੀਨ ਦਾ ਵਿਵਾਦ ਹੁੰਦਾ ਹੈ ਤਾਂ ਉਸ ਸਮੇਂ ਅਮਰੀਕਾ ਭਾਰਤ ਦਾ ਸਾਥ ਦੇਵੇਗਾ। ਨਹੀਂ ਤਾਂ ਅਮਰੀਕਾ ਇਹ ਕਹਿ ਸਕਦਾ ਹੈ ਕਿ ਯੂਕ੍ਰੇਨ ਮੁੱਦੇ ’ਤੇ ਜਦੋਂ ਭਾਰਤ ਨੇ ਸਾਡਾ ਸਾਥ ਨਹੀਂ ਦਿੱਤਾ ਤਾਂ ਅਸੀਂ ਭਾਰਤ- ਚੀਨ ਵਿਵਾਦ ’ਚ ਭਾਰਤ ਦਾ ਸਾਥ ਦਈਏ। ਭਾਰਤ ਲਈ ਸ਼ਸ਼ੋਪੰਜ ਦੀ ਸਥਿਤੀ ਹੈ।

ਓਧਰ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਭਾਰਤ ਨੂੰ ਪੂਰੀ ਤਰ੍ਹਾਂ ਨਿਰਪੱਖ ਰਹਿਣਾ ਚਾਹੀਦਾ ਹੈ। ਇਸ ਦੇ ਪਿੱਛੇ ਇਹ ਤਰਕ ਿਦੱਤਾ ਜਾ ਰਿਹਾ ਹੈ ਕਿ ਇਸ ਸਮੇਂ ਅਮਰੀਕਾ ਚੀਨ ਦੇ ਵਿਰੁੱਧ ਭਾਰਤ ਦਾ ਸਾਥ ਇਸ ਲਈ ਦੇ ਰਿਹਾ ਹੈ ਕਿਉਂਕਿ ਅਮਰੀਕਾ ਨੂੰ ਭਾਰਤ ਦੀ ਲੋੜ ਹੈ ਅਤੇ ਇਕੱਲੇ ਦਮ ’ਤੇ ਅਮਰੀਕਾ ਚੀਨ ਨੂੰ ਨਹੀਂ ਪਛਾੜ ਸਕਦਾ। ਉਂਝ ਵੀ ਹੁਣ ਤੱਕ ਜਿੰਨੀਆਂ ਵੀ ਜੰਗਾਂ ’ਚ ਅਮਰੀਕਾ ਨੇ ਕਿਸੇ ਦੇਸ਼ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਤਾਂ ਕਿਸੇ ਇਕ ਿਵਰੋਧੀ ਪੱਖ ਦੇ ਨਾਲ ਮਿਲ ਕੇ ਕੀਤੀ ਹੈ। ਚੀਨ ਨਾਲ ਅਮਰੀਕਾ ਦਾ ਵਿਵਾਦ ਵੀ ਚੱਲ ਰਿਹਾ ਹੈ ਅਤੇ ਚੀਨ ਦੇ ਵਿਰੁੱਧ ਅਮਰੀਕਾ ਨੂੰ ਏਸ਼ੀਆ ’ਚ ਸਹਿਯੋਗੀ ਦੇਸ਼ਾਂ ਦੀ ਲੋੜ ਹੈ ਤਾਂ ਭਵਿੱਖ ’ਚ ਜਦੋਂ ਵੀ ਭਾਰਤ-ਚੀਨ ਵਿਵਾਦ ਹੋਵੇਗਾ ਤਾਂ ਅਮਰੀਕਾ ਭਾਰਤ ਦਾ ਸਾਥ ਦੇਵੇਗਾ। ਚੀਨ ਦੇ ਮੁੱਦੇ ’ਤੇ ਮੌਜੂਦਾ ਵਿਸ਼ਵ ਪੱਧਰੀ ਹਾਲਤ ’ਚ ਅਮਰੀਕਾ ਨੂੰ ਭਾਰਤ ਨਾਲ ਰਲ ਕੇ ਚੱਲਣਾ ਹੀ ਪਵੇਗਾ।

ਓਧਰ ਯੂਕ੍ਰੇਨ ਮੁੱਦੇ ’ਤੇ ਜੇਕਰ ਭਾਰਤ ਰੂਸ ਦਾ ਸਾਥ ਨਹੀਂ ਦੇਵੇਗਾ ਤਾਂ ਭਾਰਤ ਦੀ ਇਸ ਸਥਿਤੀ ’ਤੇ ਵੀ ਅਮਰੀਕਾ ਖੁਸ਼ ਰਹੇਗਾ। ਹੁਣ ਗੱਲ ਕਰਦੇ ਹਾਂ ਰੂਸੀ ਧਿਰ ਦੀ। ਭਾਰਤ ਦੇ ਯੂਕ੍ਰੇਨ ਮੁੱਦੇ ’ਤੇ ਤਟਸਤ ਰਹਿਣ ’ਤੇ ਜੇਕਰ ਰੂਸ ਭਾਰਤ ਨੂੰ ਸਾਥ ਨਾ ਦੇਣ ਲਈ ਕਹਿੰਦਾ ਹੈ ਤਾਂ ਸਾਲ 2020 ’ਚ ਜਦੋਂ ਭਾਰਤ ਅਤੇ ਚੀਨ ਦਰਮਿਆਨ ਵਿਵਾਦ ਦੇ ਦਰਮਿਆਨ ਗਲਵਾਨ ਘਾਟੀ ’ਚ ਹਿੰਸਕ ਝੜਪ ਹੋਈ ਸੀ ਅਤੇ ਚੀਨੀ ਫੌਜੀਆਂ ਨੇ ਭਾਰਤ ਚੌਕੀਆਂ ’ਤੇ ਅਚਾਨਕ ਹਮਲਾ ਕਰ ਦਿੱਤਾ ਸੀ ਉਦੋਂ ਰੂਸ ਵੀ ਇਸ ਮੁੱਦੇ ’ਤੇ ਨਿਰਪੱਖ ਰਿਹਾ ਸੀ। ਭਾਰਤ ਚੀਨ ਨੂੰ ਇਸ ਗੱਲ ਦੀ ਯਾਦ ਦਿਵਾ ਸਕਦਾ ਹੈ। ਭਾਰਤ ਰੂਸ ਨੂੰ ਇਹ ਕਹਿ ਸਕਦਾ ਹੈ ਕਿ ਅਮਰੀਕਾ ਚਾਹੁੰਦਾ ਸੀ ਕਿ ਭਾਰਤ ਯੂਕ੍ਰੇਨ ਵਿਵਾਦ ’ਚ ਉਸ ਦਾ ਸਾਥ ਦੇਵੇ, ਭਾਰਤ ਚਾਹੁੰਦਾ ਤਾਂ ਯੂਕ੍ਰੇਨ ਅਤੇ ਅਮਰੀਕਾ ਦੇ ਨਾਲ ਜਾ ਸਕਦਾ ਸੀ ਪਰ ਰੂਸ ਦੇ ਕਾਰਨ ਭਾਰਤ ਅਮਰੀਕਾ ਦੇ ਪਾਲੇ ’ਚ ਨਹੀਂ ਗਿਆ।

ਭਵਿੱਖ ’ਚ ਜੇਕਰ ਭਾਰਤ ਚੀਨ ਵਿਵਾਦ ਹੁੰਦਾ ਤਾਂ ਭਾਰਤ ਰੂਸ ਨੂੰ ਇਸ ਗੱਲ ਦੀ ਯਾਦ ਦਿਵਾ ਕੇ ਉਸ ਨੂੰ ਨਿਰਪੱਖ ਰਹਿਣ ਲਈ ਕਹਿ ਸਕਦਾ ਹੈ, ਜਿੱਥੋਂ ਤੱਕ ਭਾਰਤ ਦੀ ਚੀਨ ਨਾਲ ਨਜਿੱਠਣ ਦੀ ਗੱਲ ਹੈ ਤਾਂ ਭਾਰਤ ਇਕੱਲਾ ਆਪਣੇ ਦਮ ’ਤੇ ਚੀਨ ਦਾ ਸਾਹਮਣਾ ਕਰ ਸਕਦਾ ਹੈ।

ਜੇਕਰ ਰੂਸ ਭਵਿੱਖ ’ਚ ਹੋਣ ਵਾਲੇ ਭਾਰਤ-ਚੀਨ ਵਿਵਾਦ ’ਚ ਚੀਨ ਦਾ ਸਾਥ ਦਿੰਦਾ ਹੈ ਤਾਂ ਰੂਸ ਦੇ ਯੂਰਪੀ ਦੇਸ਼ਾਂ, ਨਾਟੋ ਸੰਗਠਨ ਅਤੇ ਅਮਰੀਕਾ ਦੇ ਨਾਲ ਅਕਸਰ ਵਿਵਾਦ ਹੁੰਦੇ ਰਹਿੰਦੇ ਹਨ ਤਾਂ ਭਾਰਤ ਵੀ ਮੁਕਤ ਹੋਵੇਗਾ ਆਪਣੀ ਧਿਰ ਚੁਣਨ ਦੇ ਲਈ ਪਰ ਜਾਣਕਾਰਾਂ ਦੀ ਰਾਏ ’ਚ ਰੂਸ ਕਦੀ ਭਾਰਤ ਦੇ ਵਿਰੁੱਧ ਨਹੀਂ ਜਾਵੇਗਾ ਕਿਉਂਕਿ ਭਾਰਤ ਰੂਸ ਦਾ ਸਭ ਤੋਂ ਵੱਡਾ ਹਥਿਆਰਾਂ ਦਾ ਗਾਹਕ ਹੈ ਅਤੇ ਰੂਸ ਜਦੋਂ ਖੁਦ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਜਿਹੇ ’ਚ ਭਾਰਤ ਦੇ ਵਿਰੁੱਧ ਜਾ ਕੇ ਕਦੀ ਆਪਣਾ ਇੰਨਾ ਵੱਡਾ ਹਥਿਆਰਾਂ ਦਾ ਗਾਹਕ ਨਹੀਂ ਗੁਆਉਣਾ ਚਾਹੇਗਾ।


author

Harinder Kaur

Content Editor

Related News